ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਨੇੜੇ ਚੋਰ ਇਕ ਠੇਕੇਦਾਰ ਦੀ ਫਾਰਚੂਨਰ ਕਾਰ ਦੇ ਚਾਰੋ ਟਾਇਰ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਠੇਕੇਦਾਰ ਕੌਸ਼ਲਦੀਪ ਸਿੰਘ ਸੇਖੋਂ ਆਪਣੇ ਪਰਿਵਾਰ ਨਾਲ ਘਰ ਤੋਂ ਬਾਹਰ ਗਏ ਹੋਏ ਸਨ ਅਤੇ ਕਾਰ ਘਰ ਦੇ ਬਾਹਰ ਹੀ ਖੜੀ ਸੀ। ਜਦੋਂ ਸਵੇਰੇ ਹਾਕਰ ਅਖ਼ਬਾਰ ਸੁੱਟਣ ਆਇਆ ਤਾਂ ਉਹ ਦੇਖਿਆ ਕਿ ਕਾਰ ਦੇ ਟਾਇਰ ਚੋਰੀ ਹੋ ਚੁੱਕੇ ਹਨ ਅਤੇ ਕਾਰ ਇੱਟਾਂ ਦੇ ਸਹਾਰੇ ਉਥੇ ਖੜੀ ਸੀ, ਜਿਸ ‘ਤੇ ਉਸ ਨੇ ਇਸ ਦੀ ਸੂਚਨਾ ਮਾਲਕਾਂ ਨੂੰ ਦਿੱਤੀ। ਸੂਚਨਾ ਮਿਲਦਿਆਂ ਮਾਲਕ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੇ ਸੁਰਾਗ ਲਈ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲਈ ਹੈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਜਿਸ ਸਥਾਨ ‘ਤੇ ਚੋਰਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਸ਼ਹਿਰ ਦਾ ਵੀ.ਆਈ.ਪੀ. ਇਲਾਕਾ ਹੈ, ਜਿੱਥੇ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਿਹਾਇਸ਼ ਹੈ ਅਤੇ ਸੁਰੱਖਿਆ ਮੁਲਾਜ਼ਮ ਵੀ ਤੈਨਾਤ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੋਰ ਫਾਰਚੂਨਰ ਦੇ ਟਾਇਰ ਚੋਰੀ ਕਰਕੇ ਹੋਏ ਫ਼ਰਾਰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਦਿੱਤਾ ਘਟਨਾ ਨੂੰ ਅੰਜਾਮ
ਅਜੀਤ ਡੈਸਕ
20-07-2026