11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 20-07-2026
ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ‘ਚ ਜੁੜੀਆਂ ਸੰਗਤਾਂ ਸਨਮੁੱਖ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਗਿਆਨ ਖੰਡ ਪ੍ਰਕਾਸ਼ ਦਾ ਖੰਡ-ਸਮਝ ਸੂਝ ਦਾ ਖੰਡ ਹੈ। ਇਸ ਅਵਸਥਾ ਵਿਚ ਪਹੁੰਚ ਕੇ ਮਨੁੱਖ ਆਕਾਰਾਂ ਦਾ ਪੁਜਾਰੀ ਨਹੀਂ ਰਹਿ ਜਾਂਦਾ, ਵਿਅਕਤੀ ਦਾ ਪੁਜਾਰੀ ਵੀ ਨਹੀਂ ਰਹਿ ਜਾਂਦਾ ਕਿਉਂਕਿ ਉਸ ਨੂੰ ਚਾਨਣ ਦੇ ਖੰਡ ਵਿਚ ਪਹੁੰਚ ਕੇ ਐਸਾ ਪ੍ਰਤੀਤ ਹੋਣ ਲੱਗਦਾ ਹੈ ਕਿ ਅਵਤਾਰ ਵੀ ਤੁੱਛ ਹਨ। ਮਹਾਂਪੁਰਸ਼ਾਂ ਨੇ ਗੁਰਬਾਣੀ ਸ਼ਬਦ ਦੇ ਹਵਾਲੇ ਨਾਲ ਸਮਝਾਇਆ ਕਿ ਰੱਬ ਨਾਲ ਜੁੜਨ ਵਾਸਤੇ ਜੇਕਰ ਅਵਤਾਰ ਵੀ ਵਿਚਕਾਰ ਦੀਵਾਰ ਬਣੇ ਤਾਂ ਉਸ ਨੂੰ ਵੀ ਪਾਸੇ ਇਕ ਪਾਸੇ ਕਰ ਦਿਓ, ਇੱਥੇ ਪਹੁੰਚ ਕੇ ਹੀ ਇਹ ਸਮਝ ਪੈ ਜਾਂਦੀ ਹੈ ਕਿ ਪ੍ਰਮਾਤਮਾ ਵਿਅਕਤੀ ਨਹੀਂ ਉਹ ਇਕ ਪਰਮ ਸ਼ਕਤੀ ਹੈ ਅਤੇ ਉਸ ਸ਼ਕਤੀ ਤੋਂ ਕਿੱਡਾ ਵੱਡਾ ਪਸਾਰਾ ਹੈ। ਉਹ ਪ੍ਰਮਾਤਮਾ ਜੇਕਰ ਇਕ ਵਿਅਕਤੀ ਹੈ, ਉਸ ਦੀ ਕਲਪਨਾ ਇਕ ਥਾਂ ‘ਤੇ ਕਰਨੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਮਹਾਂਨਗਰ ਦੇ ਕੁਝ ਇਲਾਕਿਆਂ ’ਚ ਪਿਆ ਮੀਂਹ, ਕੁਝ ਰਹਿ ਗਏ ਮੀਂਹ ਤੋਂ ਵਾਂਝੇ ਅਗਲੀ ਖ਼ਬਰ ਵਪਾਰ ਵਿਚ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਕਰੋੜਾਂ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਕੇਸ ਦਰਜ
Ad Position 24