11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਆਪ ਦੀ ਸਰਕਾਰ ਦੀਆਂ ਨੀਤੀਆਂ ਨੇ ਉਦਯੋਗਾਂ ਦਾ ਗਲਾ ਘੁੱਟਿਆ-ਪਵਨ ਦੀਵਾਨ

Ad Position 21
No active advertisement
ਅਜੀਤ ਡੈਸਕ 20-07-2026
ਲੁਧਿਆਣਾ, 19 ਜੁਲਾਈ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਪੰਜਾਬ ਦਾ ਉਦਯੋਗ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਠੱਪ ਹੋਣ ਦੇ ਕਿਨਾਰੇ ਹੈ, ਜੋ ਕਿ ਬਹੁਤ ਹੀ ਜ਼ਿਆਦਾ ਚਿੰਤਾਜਨਕ ਵਿਸ਼ਾ ਹੈ। ਉਨ੍ਹਾਂ ਲੁਧਿਆਣਾ ਦੇ ਉਦਯੋਗਿਕ ਢਾਂਚੇ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਇਆਂ ਕਿਹਾ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਅਤੇ ‘ਭਾਰਤ ਦੇ ਮੈਨਚੈਸਟਰ’ ਵਜੋਂ ਮਸ਼ਹੂਰ ਲੁਧਿਆਣਾ ਦਾ ਨਿਰਮਾਣ ਖੇਤਰ ਲਗਾਤਾਰ ਗਿਰਾਵਟ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪਿਛਲੇ ਕੁੱਝ ਸਾਲਾਂ ਵਿਚ ਉਦਯੋਗਾਂ ਦੇ ਲਗਾਤਾਰ ਪਤਨ ਨੇ ਨਾ ਸਿਰਫ਼ ਲੁਧਿਆਣਾ ਦੀ ਆਰਥਿਕ ਸਥਿਤੀ ਕਮਜ਼ੋਰ ਹੋਈ ਹੈ, ਸਗੋਂ ਇਸ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਖ਼ਤਰੇ ਵਿਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਲੁਧਿਆਣਾ ਟੈਕਸਟਾਈਲ, ਹੌਜ਼ਰੀ, ਸਾਈਕਲ, ਆਟੋ ਪਾਰਟਸ, ਮਸ਼ੀਨ ਟੂਲਜ਼, ਗਾਰਮੈਂਟਸ, ਊਨੀ ਕੱਪੜੇ ਅਤੇ ਪਲਾਸਟਿਕ ਸਮੇਤ ਕਈ ਉਦਯੋਗਾਂ ਦਾ ਮਜ਼ਬੂਤ ਕੇਂਦਰ ਸੀ, ਪਰ ਅੱਜ ਇਹ ਗ਼ਲਤ ਨੀਤੀਆਂ ਕਰਕੇ ਤਬਾਹੀ ਵੱਲ ਵੱਧ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਇਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਉਦਯੋਗਾਂ ਪ੍ਰਤੀ ਗੰਭੀਰ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਫ਼ਰੰਟ ਆਫ਼ ਟਰੇਡ ਯੂਨੀਅਨਜ਼ ਨੇ ਸੋਨਮ ਵਾਂਗਚੁੱਕ ਨੂੰ ਭੁੱਖ ਹੜਤਾਲ ਤੋਂ ਚੁੱਕਣ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ
Ad Position 24