11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਜੀ.ਐਸ.ਟੀ. ਰਿਫੰਡ ਜਾਰੀ ਕਰਨ ਦੀ ਫਿਕੋ ਨੇ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 24-07-2026
ਲੁਧਿਆਣਾ, 23 ਜੁਲਾਈ (ਜਤਿੰਦਰ ਭੰਬੀ)-ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦਾ ਇਕ ਵਫ਼ਦ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਰਣਧੀਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ ਡਿਵੀਜ਼ਨ ਨੂੰ ਮਿਲਿਆ ਅਤੇ ਉਦਯੋਗਾਂ ਨਾਲ ਸੰਬੰਧਿਤ ਵੱਖ-ਵੱਖ ਕਰ ਸਬੰਧੀ ਮੁੱਦਿਆਂ ਬਾਰੇ ਇਕ ਮੰਗ-ਪੱਤਰ ਸੌਂਪਿਆ। ਵਫ਼ਦ ਵਿਚ ਰਾਜੀਵ ਜੈਨ, ਅਵਤਾਰ ਸਿੰਘ ਭੋਗਲ, ਸਤਨਾਮ ਸਿੰਘ ਮੱਕੜ, ਅਜੀਤ ਲਾਕੜਾ, ਯਾਦਵਿੰਦਰ ਸਿੰਘ ਮਣਕੂ ਅਤੇ ਦਿਨੇਸ਼ ਵਰਮਾ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਲੰਬਿਤ ਜੀ.ਐਸ.ਟੀ. ਰਿਫੰਡਾਂ ਦਾ ਜਲਦ ਨਿਪਟਾਰਾ ,ਚਾਰ-ਪੜਾਅ ਵਾਲੀ ਜਾਂਚ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ, ਮੋਬਾਈਲ ਵਿੰਗ ਵਲੋਂ ਉਦਯੋਗਾਂ ਦੀ ਬੇਲੋੜੀ ਪਰੇਸ਼ਾਨੀ ਦਾ ਬੋਝ ਨਾ ਪਾਇਆ ਜਾਵੇ, ਇਨਵਰਟਡ ਡਿਊਟੀ ਸਟਰੱਕਚਰ ਦਾ ਤਰਕਸੰਗਤ ਹੱਲ ਕੱਢਣ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਾਈਕਲ, ਸਾਈਕਲ ਪਾਰਟਸ, ਸਿਲਾਈ ਮਸ਼ੀਨ, ਖੇਤੀਬਾੜੀ ਦੇ ਸੰਦ ਅਤੇ ਹੋਰ ਉਦਯੋਗਾਂ ਵਿਚ ਕੱਚੇ ਮਾਲ ‘ਤੇ 18 ਫ਼ੀਸਦੀ ਜੀ.ਐਸ.ਟੀ. ਅਤੇ ਤਿਆਰ ਮਾਲ ‘ਤੇ ਕੇਵਲ 5 ਫ਼ੀਸਦੀ ਜੀ.ਐਸ.ਟੀ. ਹੋਣ ਕਾਰਨ ਇਨਪੁੱਟ ਟੈਕਸ ਕਰੈਡਿਟ ਲਗਾਤਾਰ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਉਦਯੋਗਾਂ ਦੀ ਵਰਕਿੰਗ ਕੈਪੀਟਲ ਫਸ ਜਾਂਦੀ ਹੈ। ਫਿਕੋ ਨੇ ਇਸ ਮੁੱਦੇ ਨੂੰ ਉਚ ਅਧਿਕਾਰੀਆਂ ਕੋਲ ਉਠਾ ਕੇ ਜੀ.ਐਸ.ਟੀ. ਦਰਾਂ ਵਿਚ ਤਰਕਸੰਗਤ ਸੋਧ ਕਰਨ ਦੀ ਮੰਗ ਕੀਤੀ। ਇਸ ਮੌਕੇ ਰਣਧੀਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ ਡਿਵੀਜ਼ਨ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਲੰਬਿਤ ਰਿਫੰਡਾਂ ਅਤੇ ਪ੍ਰਕਿਰਿਆ ਨਾਲ ਸੰਬੰਧਿਤ ਅਸਲ ਸਮੱਸਿਆਵਾਂ ਧਿਆਨ ਨਾਲ ਸੁਣਿਆ।
Ad Position 22
No active advertisement
ਪਿਛਲੀ ਖ਼ਬਰ ਨਵਵਿਆਹੁਤਾ ’ਤੇ ਅੰਨ੍ਹਾ ਤਸ਼ੱਦਦ ਕਰਨ ਦੇ ਮਾਮਲੇ ਵਿਚ ਪਤੀ ਅਤੇ ਸਹੁਰਾ ਗ੍ਰਿਫ਼ਤਾਰ ਅਗਲੀ ਖ਼ਬਰ ਬਿਜਲੀ ਕਾਮਿਆਂ ਦੇ ਸੰਘਰਸ਼ ਨੂੰ ਮਿਲਿਆ ਵੱਡਾ ਬਲ, ਸੰਘਰਸ਼ਸ਼ੀਲ ਮੋਰਚੇ ਦੇ ਯੋਧੇ ਸਮੂਹਿਕ ਛੁੱਟੀ ਭਰਕੇ ਹੜਤਾਲ ’ਚ ਸ਼ਾਮਿਲ
Ad Position 24