08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅੱਠ ਮਹੀਨਿਆਂ ਤੋਂ ਗਿੱਲ ਰੋਡ ਦਾ ਕੰਮ ਅਧੂਰਾ

Ad Position 21
No active advertisement
ਅਜੀਤ ਡੈਸਕ 25-07-2026
ਲੁਧਿਆਣਾ, 24 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਗਿੱਲ ਰੋਡ ’ਤੇ ਪਿਛਲੇ ਕਰੀਬ ਅੱਠ ਮਹੀਨੇ ਤੋਂ ਚੱਲ ਰਹੇ ਸੜਕ ਨਿਰਮਾਣ ਦੇ ਕੰਮ ਦੇ ਅਜੇ ਤਕ ਪੂਰਾ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਅਤੇ ਖ਼ਾਸਕਰ ਦੁਕਾਨਦਾਰਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਨੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸੜਕ ਦਾ ਨਿਰਮਾਣ ਜੰਗੀ ਪੱਧਰ ਤੇ ਮੁਕੰਮਲ ਕਰਨ ਦੀ ਮੰਗ ਕੀਤੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਦਾ ਨਿਰਮਾਣ ਕੰਮ ਲਗਾਤਾਰ ਅਤੇ ਯੋਜਨਾਬੱਧ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਦਾਅਵੇ ਅਨੁਸਾਰ ਕਈ ਥਾਵਾਂ ਤੇ ਸੜਕ ਦਾ ਕੁੱਝ ਹਿੱਸਾ ਤਿਆਰ ਕਰਕੇ ਕੰਮ ਰੋਕ ਦਿੱਤਾ ਜਾਂਦਾ ਹੈ। ਜਦਕਿ ਅਗਲੇ ਹਿੱਸੇ ‘ਤੇ ਕਈ ਦਿਨਾਂ ਬਾਅਦ ਕੰਮ ਸ਼ੁਰੂ ਹੁੰਦਾ ਹੈ, ਜਿਸ ਕਾਰਨ ਪੂਰੀ ਸੜਕ ਲੰਬੇ ਸਮੇਂ ਤੋਂ ਅਧੂਰੀ ਪਈ ਹੈ। ਉਨ੍ਹਾਂ ਦੱਸਿਆ ਕਿ ਖ਼ਰਾਬ ਸੜਕ ਕਾਰਨ ਉਨ੍ਹਾਂ ਦੇ ਦੁਕਾਨਦਾਰੀ ‘ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਗਾਹਕਾਂ ਦੀ ਆਵਾਜਾਈ ਘੱਟ ਗਈ ਹੈ, ਜਦਕਿ ਦੁਕਾਨਾਂ ਲਈ ਮਾਲ ਮੰਗਵਾਉਣ ‘ਤੇ ਰਿਕਸ਼ਾ ਚਾਲਕ ਸੜਕ ਦੀ ਮਾੜੀ ਹਾਲਤ ਕਾਰਨ ਇਸ ਰਸਤੇ ਆਉਣ ‘ਤੇ ਗੁਰੇਜ਼ ਕਰਦੇ ਹਨ ਜਾਂ ਵੱਧ ਕਿਰਾਇਆ ਮੰਗਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਨਾਲ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਉਨ੍ਹਾਂ ਦੇ ਮੁਤਾਬਿਕ ਸੜਕ ਦਾ ਇਕ ਪਾਸਾ ਅਜੇ ਵੀ ਤਿਆਰ ਨਹੀਂ ਹੋਇਆ। ਜਦਕਿ ਦੂਜੇ ਪਾਸੇ ਨਿਰਮਾਣ ਦੀ ਤਿਆਰੀ ਚੱਲ ਰਹੀ ਹੈ। ਜਿਸ ਕਾਰਨ ਆਵਾਜਾਈ ਅਤੇ ਕਾਰੋਬਾਰ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖ਼ਰਾਬ ਸੜਕ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਵੀ ਬਣੀ ਰਹਿੰਦੀ ਹੈ। ਰੋਸ ਪ੍ਰਦਰਸ਼ਨ ਦੌਰਾਨ ਦੁਕਾਨਦਾਰਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਗਿੱਲ ਰੋਡ ਦੇ ਨਿਰਮਾਣ ਕੰਮ ਨੂੰ ਪਹਿਲ ਦੇ ਆਧਾਰ ‘ਤੇ ਪੱਕਾ ਕਰਕੇ ਇਲਾਕਾ ਨਿਵਾਸੀਆਂ ਅਤੇ ਹੋਰ ਲੋਕਾਂ ਨੂੰ ਆ ਰਹੀ ਮੁਸ਼ਕਿਲਾਂ ਦਾ ਜਲਦੀ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਨੇ ਖ਼ਰਬੂਜ਼ੇ ਦੀਆਂ ਹਾਈਬ੍ਰਿਡ ਕਿਸਮਾਂ ਲਈ ਕੀਤਾ ਵਪਾਰਕ ਸਮਝੌਤਾ ਅਗਲੀ ਖ਼ਬਰ ਕਾਂਗਰਸੀ ਆਗੂ ਐਡ. ਧਾਲੀਵਾਲ ਵਲੋਂ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਪਰ ਹੋਏ ਤਸ਼ੱਦਦ ਦੀ ਨਿਖੇਧੀ
Ad Position 24