05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ- ਸ਼ਿਵਾਲਿਕ ਕਪੂਰ ਸਿੰਘ ਵਾਲਾ ਤੇ ਪੱਤੀ ਛੋਅਲੇ ਵਿਖੇ ਕਬੱਡੀ ਮੁਕਾਬਲੇ 9 ਨੂੰ - ਪੋਸਟਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 30-07-2026
ਲਾਡੋਵਾਲ, 29 ਜੁਲਾਈ (ਬਲਬੀਰ ਸਿੰਘ ਰਾਣਾ)- ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ, ਜੋ ਸਾਡੇ ਸਰੀਰ ਨੂੰ ਤਾਕਤ ਭਰਪੂਰ ਬਣਾਉਣ ਵਿਚ ਐਹਿਮ ਰੋਲ ਅਦਾ ਕਰਦੀਆਂ ਹਨ ਅਤੇ ਸਰੀਰ ਨੂੰ ਨਿਰੋਗ ਰੱਖਦੀਆਂ ਹਨ । ਇਹ ਵਿਚਾਰ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਕਪੂਰ ਸਿੰਘ ਵਾਲਾ ਅਤੇ ਛੋਅਲੇ ਪੱਤੀ ਵਿਖੇ ਨੌਜਵਾਨਾਂ,ਦੋਹਾਂ ਪੰਚਾਇਤਾਂ, ਨਗਰ ਨਿਵਾਸੀਆਂ ਅਤੇ ਇਲਾਕੇ ਦੇ ਉੱਦਮ ਨਾਲ ਕਰਵਾਏ ਜਾ ਰਹੇ ਕਬੱਡੀ ਮੁਕਾਬਲੇ ਦਾ ਪੋਸਟਰ ਜਾਰੀ ਕਰਦਿਆਂ ਹਾਜਰੀਨ ਨਾਲ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਕਿ ਸਾਡੇ ਨੌਜਵਾਨ ਖੇਡਾਂ ਅਤੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣਾ, ਮਾਂ-ਬਾਪ ਅਤੇ ਸੂਬੇ ਦਾ ਨਾਮ ਉੱਚਾ ਕਰਨ ਲਈ ਅੱਗੇ ਆਉਣ ਅਤੇ ਨਸ਼ਿਆਂ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਤਾਂ ਜੋ ਕੁੱਝ ਕੁ ਨੌਜਵਾਨਾਂ ਦੇ ਮੱਥੇ ’ਤੇ ਲੱਗੇ ਨਸ਼ਿਆਂ ਦੇ ਕਲੰਕ ਨੂੰ ਧੋਤਾ ਜਾ ਸਕੇ । ਇਸ ਮੌਕੇ ਭਾਗ ਸਿੰਘ, ਅਮਰੀਕ ਸਿੰਘ ਫੌਜੀ ਅਤੇ ਮੱਖਣ ਕਬੱਡੀ ਖਿਡਾਰੀ ਨੇ ਦੱਸਿਆ ਕਿ ਲਾਡੋਵਾਲ ਤੋਂ ਨੂਰਪੁਰ ਬੇਟ ਰੋਡ ਸਥਿਤ ਪਿੰਡ ਕਪੂਰ ਸਿੰਘ ਵਾਲਾ ਅਤੇ ਛੋਅਲੇ ਪੱਤੀ ਵਿਖੇ ਨੌਜਵਾਨਾਂ ਦੇ ਵੱਖੋ ਵੱਖਰੇ ਭਾਰ ਮੁਤਾਬਿਕ ਕਬੱਡੀ ਮੁਕਾਬਲੇ 9 ਅਗਸਤ 2027 ਦਿਨ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ 47 ਕਿਲੋ, 52 ਕਿਲੋ ਅਤੇ ਆਲ ਓਪਨ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਕਬੱਡੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਨੌਜਵਾਨ ਪੋਸਟਰ ਉੱਪਰ ਦਿੱਤੇ ਮੋਬਾਇਲ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ,ਪ੍ਰਧਾਨ ਸ਼ਮਸ਼ੇਰ ਸਿੰਘ ਲਾਡੋਵਾਲ, ਭਾਗ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਅਮਰਜੀਤ ਸਿੰਘ, ਕਰਮਜੀਤ ਸਿੰਘ, ਸੰਦੀਪ ਸਿੰਘ, ਯੂਥ ਆਗੂ ਸਿਮਰਨਜੀਤ ਸਿੰਘ ਲਾਡੋਵਾਲ, ਰਿੰਕੂ ਅਤੇ ਤਰੁਨ ਕੁਮਾਰ ਆਦਿ ਵੀ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਈਸਟ ਰੇਂਜ ਵਿਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਸ਼ੁੱਧ ਹਵਾ ਅਤੇ ਪਾਣੀ ਸਾਡਾ ਮੌਲਿਕ ਅਧਿਕਾਰ-ਧਾਲੀਵਾਲ
Ad Position 24
No active advertisement