05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਈਸਟ ਰੇਂਜ ਵਿਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 30-07-2026
ਲੁਧਿਆਣਾ, 29 ਜੁਲਾਈ (ਜਸਵਿੰਦਰ ਸਿੰਘ )-ਲੁਧਿਆਣਾ ਵਿਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਠੱਲ ਪਾਉਣ ਲਈ ਐਕਸਾਈਜ਼ ਵਿਭਾਗ ਨੇ ਆਪਣੀ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਵਿਭਾਗ ਵਲੋਂ ਲੁਧਿਆਣਾ ਈਸਟ ਰੇਂਜ ਵਿਚ ਵੱਡੇ ਪੱਧਰ ’ਤੇ ਅਚਾਨਕ ਛਾਪੇਮਾਰੀ ਕਰਕੇ ਢਾਬਿਆਂ, ਚਿਕਨ ਕਾਰਨਰਾਂ, ਸ਼ਰਾਬ ਦੇ ਠੇਕਿਆਂ ਅਤੇ ਹਾਰਡ ਬਾਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਇਹ ਮੁਹਿੰਮ ਡਿਪਟੀ ਕਮਿਸ਼ਨਰ ਐਕਸਾਈਜ਼ ਪਟਿਆਲਾ (ਪੀ.ਸੀ.ਐੱਸ.) ਖੁਸ਼ਦਿਲ ਸਿੰਘ ਦੀ ਦੇਖ-ਰੇਖ ਅਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਮਿਤ ਗੋਇਲ ਦੇ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ। ਮੁਹਿੰਮ ਦੀ ਅਗਵਾਈ ਐਕਸਾਈਜ਼ ਅਧਿਕਾਰੀ ਵਿਕਾਸ ਕੁਮਾਰ, ਸੋਰਵਪ੍ਰੀਤ ਸਿੰਘ ਅਤੇ ਇੰਸਪੈਕਟਰਾਂ ਦੀ ਟੀਮ ਨੇ ਕੀਤੀ। ਟੀਮ ਵਲੋਂ ਲਾਰਕ ਢਾਬਾ, ਡੋਗਰਾ ਢਾਬਾ, ਸ਼ੇਰੇ ਪੰਜਾਬ, ਚਾਵਲਾਜ਼ ਅਤੇ ਅਮਨ ਸਨੈਕਸ ਸਮੇਤ ਕਈ ਪ੍ਰਸਿੱਧ ਢਾਬਿਆਂ ਅਤੇ ਚਿਕਨ ਕਾਰਨਰਾਂ ’ਤੇ ਅਚਾਨਕ ਛਾਪੇ ਮਾਰੇ ਗਏ। ਜਾਂਚ ਦੌਰਾਨ ਸਾਰੇ ਸਥਾਨਾਂ ’ਤੇ ਕਿਸੇ ਵੀ ਕਿਸਮ ਦੀ ਉਣਤਾਈ ਜਾਂ ਗੈਰ-ਕਾਨੂੰਨੀ ਗਤੀਵਿਧੀ ਸਾਹਮਣੇ ਨਹੀਂ ਆਈ। ਇਸ ਦੇ ਨਾਲ ਹੀ ਲੁਧਿਆਣਾ ਈਸਟ-ਏ ਅਤੇ ਈਸਟ-ਬੀ ਖੇਤਰ ਵਿੱਚ ਸਥਿਤ ਸ਼ਰਾਬ ਦੇ ਠੇਕਿਆਂ ਅਤੇ ਹਾਰਡ ਬਾਰਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇੱਥੇ ਵੀ ਜਾਂਚ ਦੌਰਾਨ ਕੋਈ ਬੇਨਿਯਮਤਾ ਨਹੀਂ ਪਾਈ ਗਈ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਸਰਕਾਰੀ ਮਾਲੀ ਹਿੱਤਾਂ ਦੀ ਰੱਖਿਆ ਲਈ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਨਿਗਰਾਨੀ ਜਾਰੀ ਰਹੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਜਾਂਚਾਂ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਪ੍ਰਾਪਤ ਕੀਤੇ ਪਹਿਲੇ ਦੋ ਸਥਾਨ ਅਗਲੀ ਖ਼ਬਰ ਖੇਡਾਂ ਸਾਡੇ ਸਰੀਰ ਦਾ ਅਨਿੱਖੜਵਾਂ ਅੰਗ ਹਨ- ਸ਼ਿਵਾਲਿਕ ਕਪੂਰ ਸਿੰਘ ਵਾਲਾ ਤੇ ਪੱਤੀ ਛੋਅਲੇ ਵਿਖੇ ਕਬੱਡੀ ਮੁਕਾਬਲੇ 9 ਨੂ...
Ad Position 24
No active advertisement