02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੀ. ਐੱਮ. ਐੱਫ. ਐੱਮ. ਈ. ਸਕੀਮ ਤਹਿਤ ਜਾਗਰੂਕਤਾ-ਸਹਿ-ਸਿਖਲਾਈ ਪ੍ਰੋਗਰਾਮ ਕਰਵਾਇਆ

ਲੁਧਿਆਣਾ ,2 ਅਗਸਤ (ਜਸਵਿੰਦਰ ਸਿੰਘ)- ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ ਸਕੀਮ ਤਹਿਤ ਇੱਕ ਰੋਜ਼ਾ ਜਾਗਰੂਕਤਾ-ਸਹਿ-ਸਿਖਲਾਈ ਪ੍ਰੋਗਰਾਮ ਦਾ ਆਯੋਜਨ ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ, ਆਈ. ਸੀ.

Ad Position 21
No active advertisement
ਅਜੀਤ ਡੈਸਕ 03-08-2026
ਲੁਧਿਆਣਾ ,2 ਅਗਸਤ (ਜਸਵਿੰਦਰ ਸਿੰਘ)- ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ ਸਕੀਮ ਤਹਿਤ ਇੱਕ ਰੋਜ਼ਾ ਜਾਗਰੂਕਤਾ-ਸਹਿ-ਸਿਖਲਾਈ ਪ੍ਰੋਗਰਾਮ ਦਾ ਆਯੋਜਨ ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ, ਆਈ.ਸੀ.ਏ.ਆਰ.-ਸੈਂਟਰਲ ਇੰਸਟੀਚਿਊਟ ਆਫ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੁਧਿਆਣਾ ਅਤੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਐਂਟਰਪ੍ਰੀਨਿਊਰਸ਼ਿਪ ਐਂਡ ਮੈਨੇਜਮੈਂਟ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਉਪਲਬਧ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ, ਖੇਤੀਬਾੜੀ ਉਤਪਾਦਾਂ ਵਿੱਚ ਮੁੱਲ ਵਾਧੇ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਵਿੱਚ ਸੂਖਮ ਖੁਰਾਕ ਪ੍ਰੋਸੈਸਿੰਗ ਉਦਮੀਆਂ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਸੀ ।ਸੰਦੀਪ ਹੰਸ, ਆਈ.ਏ.ਐਸ., ਵਿਸ਼ੇਸ਼ ਸਕੱਤਰ, ਫੂਡ ਪ੍ਰੋਸੈਸਿੰਗ ਵਿਭਾਗ, ਪੰਜਾਬ, ਰਮੇਸ਼ ਚੰਦ ਠਾਕੁਰ, ਨੈਸ਼ਨਲ ਲੀਡ ਪ੍ਰੋਜੈਕਟ ਮੈਨੇਜਰ,ਡਾ. ਬੀ.ਵੀ.ਸੀ. ਮਹਾਜਨ, ਡਾਇਰੈਕਟਰ, ਪੀ.ਐਚ.ਪੀ.ਟੀ.ਸੀ, ਡਾ. ਨਾਚੀਕੇਤ ਕੋਤਵਾਲੀਵਾਲੇ, ਡਾਇਰੈਕਟਰ, ਆਈ. ਸੀ. ਏ. ਆਰ. ਸੀ. ਆਈ. ਪੀ. ਐਚ. ਈ. ਟੀ., ਡਾ. ਕੇ. ਬੀ. ਸਿੰਘ, ਡਾਇਰੈਕਟਰ ਪਾਮੇਤੀ, ਡਾ. ਮਨਜੀਤ ਸਿੰਘ, ਡੀਨ, ਕਾਲਜ ਆਫ ਐਗਰੀਕਲਚਰ ਇੰਜੀਨੀਰਿੰਗ ਐਂਡ ਟਕਨਾਲੌਜੀ, ਡਾ. ਮੁਰਲੀਧਰ ਮੇਘਵਾਲ, ਪ੍ਰੋਫੈਸਰ ਅਤੇ ਟੀਮ ਲੀਡ ਪੀ. ਐਮ. ਐਫ. ਐਮ. ਈ., ਐਨ. ਆਈ. ਐਫ. ਟੀ. ਈ. ਐਮ., ਅਰਵਿੰਦ ਕੇ ਸਿੰਘ, ਕੰਨਸਲਟੈਂਟ ਏ.ਵੀ.ਐਨ. ਆਈ.ਐਫ.ਟੀ.ਈ.ਐਮ ਕੁੰਡਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਰਮੇਸ਼ ਚੰਦ ਠਾਕੁਰ, ਨੈਸ਼ਨਲ ਲੀਡ ਪ੍ਰੋਜੈਕਟ ਮੈਨੇਜਰ ਨੇ ਕਿਹਾ ਕਿ ਇਹ ਸਕੀਮ ਖੇਤੀਬਾੜੀ ਉਤਪਾਦਾਂ ਵਿੱਚ ਮੁੱਲ ਵਾਧਾ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ, ਫ਼ਸਲਾਂ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਪੇਂਡੂ ਖੇਤਰਾਂ ਵਿੱਚ ਟਿਕਾਊ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਹੁਤ ਮਹੱਤਵਪੂਰਨ ਹੈ।ਇਸ ਮੌਕੇ ਸੰਬੋਧਨ ਕਰਦਿਆਂ ਸੰਦੀਪ ਹੰਸ, ਆਈ.ਏ.ਐਸ., ਵਿਸ਼ੇਸ਼ ਸਕੱਤਰ, ਖੁਰਾਕ ਪ੍ਰੋਸੈਸਿੰਗ ਵਿਭਾਗ ਨੇ ਕਿਹਾ ਕਿ ਪੀ.ਐੱਮ.ਐੱਫ.ਐੱਮ.ਈ. ਸਕੀਮ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ, ਉਨ੍ਹਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਅਤੇ ਉਦਮੀਆਂ ਨੂੰ ਆਰਥਿਕ ਤੌਰ ‘ਤੇ ਯੌਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ-ਚੀਮਾ ਕਿਹਾ- ਸੜਕਾਂ ਤੇ ਖੜ੍ਹੇ ਪਾਣੀ ਕਾਰਨ ਲੋਕ ਹੋ... ਅਗਲੀ ਖ਼ਬਰ ਸਰਕਾਰੀ ਬੱਸਾਂ ਦੇ ਬੇੜੇ ’ਚ ਵੱਡਾ ਵਾਧਾ, 696 ਨਵੀਆਂ ਬੱਸਾਂ ਨਾਲ ਬਦਲੇਗੀ ਟਰਾਂਸਪੋਰਟ ਦੀ ਨੁਹਾਰ - ਸਤਨਾਮ ਜਲਾਲਪੁਰ
Ad Position 24
No active advertisement