02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਧਾਨ ਸਭਾ ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ-ਚੀਮਾ ਕਿਹਾ- ਸੜਕਾਂ ਤੇ ਖੜ੍ਹੇ ਪਾਣੀ ਕਾਰਨ ਲੋਕ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ

ਢੰਡਾਰੀ ਕਲਾਂ/ਲੁਧਿਆਣਾ, 2 ਅਗਸਤ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਹਲਕੇ ਦਾ ਦੌਰਾ ਕਰਦੇ ਹੋਏ ਇਸ ਦੇ ਬਦ ਤੋਂ ਬਦਤਰ ਹੋਏ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਮਾਲੀਆ ਦੇਣ ਵਾਲੇ ਸ਼ਹਿਰ ਦਾ ਹਲਕਾ ਦੱਖਣੀ ਸਰਕਾਰ ਵਲੋਂ ਅਣਗੌਲਿਆਂ ਕੀਤਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਢੇ 4 ਸਾਲ ਸਰਕਾਰ ਬਣਨ ਉਪਰੰਤ ਪਾਈ ਗਈ ਹਲਕੇ ਵਿਚ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਰਧਮਾਨ ਗਰੁੱਪ ਵਲੋਂ ਬਣਾਈ ਗਈ ਪ੍ਰਾਇਮਰੀ ਸਕੂਲ ਲੁਹਾਰਾ ਦੀ ਇਮਾਰਤ ਦਾ ਉਦਘਾਟਨ ਕਰਕੇ ਮੁੱਖ ਮੰਤਰੀ ਚੁੱਪ ਚੁਪੀਤੇ ਨਿਕਲ ਗਏ।

Ad Position 21
No active advertisement
ਸ਼ਿਵ ਵਾਟਿਕਾ ਮੰਦਰ, ਫਲਾਵਰ ਐਨਕਲੇਵ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਸਰਕਲ ਪ੍ਰਧਾਨਾਂ ਨੂੰ ਕਲਸ਼ ਸੌਂਪੇ ਜਾਣ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 03-08-2026
ਢੰਡਾਰੀ ਕਲਾਂ/ਲੁਧਿਆਣਾ, 2 ਅਗਸਤ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਹਲਕੇ ਦਾ ਦੌਰਾ ਕਰਦੇ ਹੋਏ ਇਸ ਦੇ ਬਦ ਤੋਂ ਬਦਤਰ ਹੋਏ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਮਾਲੀਆ ਦੇਣ ਵਾਲੇ ਸ਼ਹਿਰ ਦਾ ਹਲਕਾ ਦੱਖਣੀ ਸਰਕਾਰ ਵਲੋਂ ਅਣਗੌਲਿਆਂ ਕੀਤਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਢੇ 4 ਸਾਲ ਸਰਕਾਰ ਬਣਨ ਉਪਰੰਤ ਪਾਈ ਗਈ ਹਲਕੇ ਵਿਚ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਰਧਮਾਨ ਗਰੁੱਪ ਵਲੋਂ ਬਣਾਈ ਗਈ ਪ੍ਰਾਇਮਰੀ ਸਕੂਲ ਲੁਹਾਰਾ ਦੀ ਇਮਾਰਤ ਦਾ ਉਦਘਾਟਨ ਕਰਕੇ ਮੁੱਖ ਮੰਤਰੀ ਚੁੱਪ ਚੁਪੀਤੇ ਨਿਕਲ ਗਏ। ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਕੋਈ ਗ੍ਰਾਂਟ ਦਾ ਐਲਾਨ ਨਹੀਂ ਕੀਤਾ, ਇਥੋਂ ਤੱਕ ਕਿ ਜਿਹੜੇ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਹੈ, ਉਸਨੂੰ ਅਪਗ੍ਰੇਡ ਕਰਨ ਦਾ ਐਲਾਨ ਤੱਕ ਵੀ ਨਹੀਂ ਕੀਤਾ । ਚੀਮਾ ਨੇ ਕਿਹਾ ਕਿ ਉਸ ਸਮੇਂ ਨਾਂ ਤਾਂ ਹਲਕਾ ਵਿਧਾਇਕ ਨੇ ਹਲਕੇ ਦੇ ਵਿਕਾਸ ਲਈ ਕੋਈ ਮੰਗ ਰੱਖੀ ਅਤੇ ਨਾਂ ਹੀ ਮੇਅਰ ਨੇ ਹਲਕੇ ਲਈ ਕੁਝ ਮੰਗਣਾ ਮੁਨਾਸਿਬ ਸਮਝਿਆ। ਚੀਮਾ ਨੇ ਮੀਂਹ ਪੈਣ ਦੇ ਤਿੰਨ ਦਿਨ ਲੰਘ ਜਾਣ ਉਪਰੰਤ ਹਲਕੇ ਦੀਆਂ ਮੁੱਖ ਸੜਕਾਂ ਦੇ ਗੋਡੇ ਗੋਡੇ ਖੜ੍ਹੇ ਪਾਣੀ ਨੂੰ ਦਿਖਾਉਂਦੇ ਹੋਏ ਕਿਹਾ ਕਿ ਇਸ ਹਲਕੇ ਦੇ ਵਸਨੀਕ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੀਆਂ ਨਲਾਇਕੀਆਂ ਕਾਰਨ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ, ਕਿਉਂਕਿ ਉਹ ਰੋਜਮਰਾ ਦੇ ਕੰਮਾਂ ਲਈ ਘਰੋਂ ਤਿਆਰ ਹੋ ਕੇ ਨਿਕਲਦੇ ਹਨ ਤੇ ਕੋਈ ਨਾ ਕੋਈ ਵਾਹਨ ਉਨ੍ਹਾਂ ਨੂੰ ਚਿੱਕੜ ਵਿਚ ਲਿਬੇੜ ਲੰਘ ਜਾਂਦਾ ਹੈ, ਸਕੂਲ ਜਾਣ ਵਾਲੇ ਬੱਚਿਆਂ ਨਾਲ ਤਾਂ ਇਸ ਤੋਂ ਵੀ ਬੁਰਾ ਹੁੰਦਾ ਹੈ, ਕਈ ਵਾਰ ਆਟੋ ਪਲਟ ਜਾਂਦਾ ਹੈ, ਜਿਸ ਨਾਲ ਬੱਚੇ ਚਿੱਕੜ ਵਿਚ ਲਿਬੜਨ ਦੇ ਨਾਲ ਸੱਟਾਂ ਵੀ ਲੂਆ ਬੈਠਦੇ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਜਿੱਥੇ ਸੜਕਾਂ ਤੇ ਗੋਡੇ ਗੋਡੇ ਪਾਣੀ ਦੇਖਣ ਨੂੰ ਮਿਲਦਾ ਹੈ, ਉਥੇ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦੇਖਣ ਨੂੰ ਮਿਲਦੀ ਹੈ ਅਤੇ ਕਈ ਇਲਾਕਿਆਂ ਵਿਚ 4-5 ਦਿਨ ਤੋਂ ਪਾਣੀ ਹੀ ਨਹੀਂ ਆਇਆ। ਚੀਮਾ ਨੇ ਹਲਕੇ ਵਿਚ ਚੱਲ ਰਹੀਆਂ ਵੱਡੀਆਂ ਇੰਡਸਟਰੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਨ੍ਹਾਂ ਫੈਕਟਰੀਆਂ ਵਿਚ ਕੱਚਾ ਮਾਲ ਬੜੀ ਮੁਸ਼ਕਿਲ ਨਾਲ ਪੁੱਜਦਾ ਹੈ ਅਤੇ ਕਈ ਵਾਰ ਤਾਂ ਗੱਡੀਆਂ ਦੇ ਐਕਸਲ ਤੱਕ ਟੁੱਟ ਜਾਂਦੇ ਹਨ, ਇਸੇ ਤਰਾਂ ਤਿਆਰ ਮਾਲ ਭੇਜਣ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਹਾਲਾਤ ਲਗਭਗ ਹਰੇਕ ਹਲਕੇ ਦੇ ਹੀ ਹਨ, ਕਿਤੇ ਵੱਧ ਤੇ ਕਿਤੇ ਘੱਟ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਦੇ ਹਾਲਾਤ ਸੁਧਾਰਦੇ ਹੋਏ ਸੂਬੇ ਵਿਚ ਸਰਬਪੱਖੀ ਵਿਕਾਸ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਬੇਹੱਦ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਸੂਬਾ ਟੀਮ ’ਚ ਲੁਧਿਆਣਾ ਦੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਅਗਲੀ ਖ਼ਬਰ ਪੀ. ਐੱਮ. ਐੱਫ. ਐੱਮ. ਈ. ਸਕੀਮ ਤਹਿਤ ਜਾਗਰੂਕਤਾ-ਸਹਿ-ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24
No active advertisement