03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੁਲਿਸ ਮਹਿਕਮੇ ਦੀ ਇਮਾਰਤ ’ਤੇ ਕਬਜ਼ਾ ਅਤੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਖਿਲਾਫ਼ ਕੇਸ ਦਰਜ

ਲਾਡੋਵਾਲ, 2 ਅਗਸਤ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਟਰੱਸਟ, ਲਾਡੋਵਾਲ ਵਲੋਂ 21 ਵਿਧਵਾ ਅਤੇ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਵੱਡੀਆਂ ਗਈਆਂ, ਕਿਉਂਕਿ ਮਨੁੱਖਤਾ ਦੀ ਸੇਵਾ ਹੀ ਇਕ ਉਤਮ ਸੇਵਾ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਨਿਲ ਰੋਮੀ ਨੇ ਦੱਸਿਆ ਕਿ ਦੁਰਗਿਆਣਾ ਮੰਦਰ ਟਰੱਸਟ ਲਾਡੋਵਾਲ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਦੇ ਰੂਪ ਵਿਚ ਇਹ ਸੇਵਾ ਮੁਹਿੰਮ ਲੰਬੇ ਸਮੇਂ ਲਈ ਲਗਾਤਾਰ ਚਲਾਈ ਜਾ ਰਹੀ ਹੈ।

Ad Position 21
No active advertisement
ਦੁਰਗਿਆਣਾ ਮੰਦਰ ਟਰੱਸਟ ਲਾਡੋਵਾਲ ਦੇ ਪ੍ਰਧਾਨ ਅਨਿਲ ਰੋਮੀ, ਬਲਬੀਰ ਕੁਮਾਰ ਬਿੱਲਾ, ਵਰਿੰਦਰ ਕੁਮਾਰ ਰਾਸ਼ਨ ਕਿੱਟਾਂ ਵੰਡਦੇ ਹੋਏ, ਨਾਲ ਬਿਮਲਾ ਦੇਵੀ, ਸ਼ਿਵਾਨੀ ਗਾਦੜਾ ਅਤੇ ਹੋਰ। ਤਸਵੀਰ-ਬਲਬੀਰ ਸਿੰਘ ਰਾਣਾ 03-08-2026
ਲਾਡੋਵਾਲ, 2 ਅਗਸਤ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਟਰੱਸਟ, ਲਾਡੋਵਾਲ ਵਲੋਂ 21 ਵਿਧਵਾ ਅਤੇ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਵੱਡੀਆਂ ਗਈਆਂ, ਕਿਉਂਕਿ ਮਨੁੱਖਤਾ ਦੀ ਸੇਵਾ ਹੀ ਇਕ ਉਤਮ ਸੇਵਾ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਨਿਲ ਰੋਮੀ ਨੇ ਦੱਸਿਆ ਕਿ ਦੁਰਗਿਆਣਾ ਮੰਦਰ ਟਰੱਸਟ ਲਾਡੋਵਾਲ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਦੇ ਰੂਪ ਵਿਚ ਇਹ ਸੇਵਾ ਮੁਹਿੰਮ ਲੰਬੇ ਸਮੇਂ ਲਈ ਲਗਾਤਾਰ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੁਰਗਿਆਣਾ ਮੰਦਰ ਟਰੱਸਟ ਲਾਡੋਵਾਲ ਵਲੋਂ ਪਿਛਲੇ 14 ਸਾਲਾਂ ਤੋਂ ਲੋੜਵੰਦ ਲੋਕਾਂ ਦੀ ਵੱਖੋ ਵੱਖਰੀਆਂ ਚੀਜ਼ਾਂ ਵਸਤਾਂ ਵੰਡ ਕੇ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਰ ਇਕ ਇਨਸਾਨ ਨੂੰ ਆਪਣੀ ਨੇਕ ਕਮਾਈ ਵਿਚੋਂ ਗ਼ਰੀਬਾਂ ਅਤੇ ਲੋੜਵੰਦਾਂ ਲਈ ਕੁੱਝ ਕੁ ਹਿੱਸਾ ਲੋਕਾਂ ਦੀ ਭਲਾਈ ਲਈ ਜ਼ਰੂਰ ਕੱਢਣਾ ਚਾਹੀਦਾ ਹੈ, ਤਾਂ ਜੋ ਇਸ ਕਾਰਜ ਵਿਚ ਸਭ ਦੀ ਕਮਾਈ ਦਾ ਹਿੱਸਾ ਦਾਨ ਵਿਚ ਪਾਇਆ ਜਾ ਸਕੇ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਟਰੱਸਟ ਵਲੋਂ ਸਮਾਜ ਸੇਵੀ ਕਾਰਜਾਂ ਅਤੇ ਲੋਕ ਪੱਖੀ ਉਪਰਾਲਿਆਂ ਲਈ ਭਵਿੱਖ ਵਿਚ ਵੀ ਸੇਵਾ ਜਿਉਂ ਦੀ ਤਿਉਂ ਜਾਰੀ ਰਹੇਗੀ। ਇਸ ਮੌਕੇ ਟਰੱਸਟ ਦੇ ਉਪ ਪ੍ਰਧਾਨ ਬਲਬੀਰ ਕੁਮਾਰ ਬਿੱਲਾ ਅਤੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਕਿਹਾ ਕਿ ਜਿਹੜੇ ਖੁਸ਼ ਨਸੀਬ ਲੋਕ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਹਨ, ਪਰਮਾਤਮਾ ਉਨ੍ਹਾਂ ਦੀ ਹਮੇਸ਼ਾ ਦਿਲ ਖੋਲ੍ਹ ਕੇ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਬਿਨਾਂ ਕਿਸੇ ਪ੍ਰਚਾਰ ਦੇ ਚੁੱਪ ਚਾਪ ਲੋੜਵੰਦਾਂ ਦੀ ਮਦਦ ਕਰਨ ਲਈ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਨਿਰੰਤਰ ਸੇਵਾ ਕਰ ਰਹੇ ਹਨ, ਜੋ ਮਨੁੱਖਤਾ ਦੀ ਸੇਵਾ ਲਈ ਸ ਭ ਤੋਂ ਵੱਡਾ ਉਪਰਾਲਾ ਹੈ। ਅਜਿਹੇ ਉਪਰਾਲੇ ਸਮਾਜ ਵਿਚ ਸੇਵਾ ਭਾਵਨਾ ਨੂੰ ਹੋਰ ਵੀ ਪਰਪੱਕ ਅਤੇ ਮਜ਼ਬੂਤ ਕਰਦੇ ਹਨ। ਇਸ ਮੌਕੇ ਬਿਮਲਾ ਦੇਵੀ ਤੇ ਸ਼ਿਵਾਨੀ ਗਾਦੜਾ (ਸਾਬਕਾ ਪੰਚਾਇਤ ਮੈਂਬਰ) ਉਪ ਪ੍ਰਧਾਨ ਰਾਜਕੁਮਾਰ ਰਾਜੂ, ਖ਼ਜ਼ਾਨਚੀ ਚੇਤਨ ਕੁਮਾਰ, ਸਰਪੰਚ ਵੀਰ ਚੰਦ ਕਲਿਆਣ, ਉਪ ਪ੍ਰਧਾਨ ਸਤੀਸ਼ ਗਰੋਵਰ, ਬੰਟੀ ਮਹਿਰਾ, ਲੱਕੀ ਅਹੂਜਾ, ਵਰਿੰਦਰ ਗਰੋਵਰ, ਮੇਵਾ ਮਹਿਰਾ, ਵਿਸ਼ਾਲ ਅਹੂਜਾ, ਮਨਦੀਪ ਲਮਸਰ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉਡਾਨ ਸਕੀਮ ਦੇ ਤਹਿਤ ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਤੋਂ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਦੀ ਉਡਾਣ ਵੀ ਸ਼ੁਰੂ ਕਰੇ -ਸਲ... ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਜੀ. ਕੇ. ਮੁਕਾਬਲਾ ਕਰਵਾਇਆ
Ad Position 24
No active advertisement