03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਉਡਾਨ ਸਕੀਮ ਦੇ ਤਹਿਤ ਕੇਂਦਰ ਸਰਕਾਰ ਹਲਵਾਰਾ ਹਵਾਈ ਅੱਡੇ ਤੋਂ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਦੀ ਉਡਾਣ ਵੀ ਸ਼ੁਰੂ ਕਰੇ -ਸਲੂਜਾ

ਲੁਧਿਆਣਾ, 2 ਅਗਸਤ (ਪਰਮਿੰਦਰ ਸਿੰਘ ਆਹੂਜਾ)-ਹਲਵਾਰਾ ਹਵਾਈ ਅੱਡੇ ਤੋਂ ਕੇਂਦਰ ਸਰਕਾਰ ਨੰਦੇੜ ਤੇ ਪਟਨਾ ਸਾਹਿਬ ਦੀਆਂ ਉਡਾਣਾਂ ਦੀ ਵੀ ਸ਼ੁਰੁਆਤ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਜਤਿੰਦਰ ਪਾਲ ਸਿੰਘ ਸਲੂਜਾ 03-08-2026
ਲੁਧਿਆਣਾ, 2 ਅਗਸਤ (ਪਰਮਿੰਦਰ ਸਿੰਘ ਆਹੂਜਾ)-ਹਲਵਾਰਾ ਹਵਾਈ ਅੱਡੇ ਤੋਂ ਕੇਂਦਰ ਸਰਕਾਰ ਨੰਦੇੜ ਤੇ ਪਟਨਾ ਸਾਹਿਬ ਦੀਆਂ ਉਡਾਣਾਂ ਦੀ ਵੀ ਸ਼ੁਰੁਆਤ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸਲੂਜਾ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਵੀ ਅਪੀਲ ਕੀਤੀ ਕਿ ਕੇਂਦਰ ਦੀ ਉਡਾਨ ਸਕੀਮ ਦੇ ਤਹਿਤ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਦੇ ਨਾਲ-ਨਾਲ ਹੀ ਮਾਲਵੇ ਦੀ ਸੰਗਤ ਵਾਸਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਾਸਤੇ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਕਿਉਂਕਿ ਰੇਲ ਦੇ ਸਫ਼ਰ ਵਿਚ ਕਈ ਦਿਨ ਲੱਗ ਜਾਂਦੇ ਹਨ ਤੇ ਭੀੜ ਵੀ ਬਹੁਤ ਹੁੰਦੀ ਹੈ, ਜਿਸ ਨਾਲ ਬਜ਼ੁਰਗਾਂ ਤੇ ਵਪਾਰੀਆਂ ਜਿਨ੍ਹਾਂ ਨੂੰ ਵਪਾਰ ਦੇ ਸਿਲਸਲੇ ਵਿਚ ਅਕਸਰ ਬਿਹਾਰ ਤੇ ਮਹਾਂਰਾਸ਼ਟਰ ਆਉਣਾ ਜਾਣਾ ਪੈਂਦਾ ਹੈ, ਬਹੁਤ ਮੁਸ਼ਕਿਲ ਆਉਂਦੀ ਹੈ। ਸੋ ਉਪਰੋਕਤ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੀ ਉਡਾਣ ਦੇ ਨਾਲ-ਨਾਲ ਨੰਦੇੜ ਤੇ ਪਟਨਾ ਸਾਹਿਬ ਦੀ ਉਡਾਨ ਵੀ ਵਾਜਿਬ ਰੇਟ ’ਤੇ ਸ਼ੁਰੂ ਕੀਤੀ ਜਾਵੇ ਤਾਂ ਕਿ ਵਪਾਰੀਆਂ ਨੂੰ ਵਪਾਰ ਵਾਸਤੇ ਤੇ ਆਮ ਜਨਤਾ ਨੂੰ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤ ਨੂੰ ਆਸਾਨੀ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਹੀੜ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿਚ ਵਿਸ਼ਾਲ ਇਕੱਤਰਤਾ ਪੰਜਾਬ , ਪੰਜਾਬੀ ਅਤੇ ਪੰਜਾਬੀਅ... ਅਗਲੀ ਖ਼ਬਰ ਪੁਲਿਸ ਮਹਿਕਮੇ ਦੀ ਇਮਾਰਤ ’ਤੇ ਕਬਜ਼ਾ ਅਤੇ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਖਿਲਾਫ਼ ਕੇਸ ਦਰਜ
Ad Position 24
No active advertisement