ਬੈਂਸ ਵਲੋਂ ਲੋੜਵੰਦ ਪਰਿਵਾਰ ਦੇ ਘਰ ਦੀ ਛੱਤ ਪਵਾ ਕੇ ਸੇਵਾ ਨਿਭਾਉਣ ਤੇ ਇਲਾਕਾ ਨਿਵਾਸੀਆਂ ਨੇ ਕੀਤਾ ਸਨਮਾਨ
ਲੁਧਿਆਣਾ, 2 ਅਗਸਤ (ਜਤਿੰਦਰ ਭੰਬੀ)-ਬੀਤੇ ਦਿਨੀਂ ਮਾਨਵਤਾ ਦੀ ਸੇਵਾ ਅਤੇ ਲੋੜਵੰਦਾਂ ਦੇ ਦੁੱਖ-ਦਰਦ ਵਿਚ ਭਾਗੀਦਾਰ ਬਣਨ ਦੀ ਆਪਣੀ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ, ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਵਾਰ ਫਿਰ ਤੋਂ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ ਹੈ। ਮੁਹੱਲਾ ਨਿਊ ਜਨਤਾ ਨਗਰ (ਦੁਰਗਾ ਨਗਰ) ਵਿਖੇ ਰਹਿਣ ਵਾਲੀ ਲੋੜਵੰਦ ਜੋਤੀ ਦੇ ਮਕਾਨ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਸੀਨੀਅਰ ਕਾਂਗਰਸੀ ਆਗੂ ਬੈਂਸ ਨੇ ਇਸ ਲੜੀ ਨੂੰ ਅੱਗੇ ਤੋਰਦਿਆਂ ਮਕਾਨ ਦੀ ਛੱਤ ਪਵਾ ਕੇ ਦਿੱਤੀ,ਜੋ ਕਿ ਡਿੱਗਣ ਕਿਨਾਰੇ ,ਜੋ ਕਿ ਡਿੱਗਣ ਕਿਨਾਰੇ ਸੀ।
ਲੁਧਿਆਣਾ, 2 ਅਗਸਤ (ਜਤਿੰਦਰ ਭੰਬੀ)-ਬੀਤੇ ਦਿਨੀਂ ਮਾਨਵਤਾ ਦੀ ਸੇਵਾ ਅਤੇ ਲੋੜਵੰਦਾਂ ਦੇ ਦੁੱਖ-ਦਰਦ ਵਿਚ ਭਾਗੀਦਾਰ ਬਣਨ ਦੀ ਆਪਣੀ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ, ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਵਾਰ ਫਿਰ ਤੋਂ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ ਹੈ। ਮੁਹੱਲਾ ਨਿਊ ਜਨਤਾ ਨਗਰ (ਦੁਰਗਾ ਨਗਰ) ਵਿਖੇ ਰਹਿਣ ਵਾਲੀ ਲੋੜਵੰਦ ਜੋਤੀ ਦੇ ਮਕਾਨ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਸੀਨੀਅਰ ਕਾਂਗਰਸੀ ਆਗੂ ਬੈਂਸ ਨੇ ਇਸ ਲੜੀ ਨੂੰ ਅੱਗੇ ਤੋਰਦਿਆਂ ਮਕਾਨ ਦੀ ਛੱਤ ਪਵਾ ਕੇ ਦਿੱਤੀ,ਜੋ ਕਿ ਡਿੱਗਣ ਕਿਨਾਰੇ ,ਜੋ ਕਿ ਡਿੱਗਣ ਕਿਨਾਰੇ ਸੀ। ਇਸ ਸਬੰਧੀ ਦੁਰਗਾ ਨਗਰ ਦੇ ਲੋਕਾਂ ਨੇ ਇਸ ਨੂੰ ਚੰਗਾ ਉਦਮ ਦੱਸਦੇ ਹੋਏ ਦੱਸਿਆ ਕਿ ਭੈਣ ਜੋਤੀ ਦਾ ਪਰਿਵਾਰ ਬਹੁਤ ਹੀ ਆਰਥਿਕ ਤੰਗੀ ਦੇ ਹਾਲਤਾਂ ਵਿੱਚੋਂ ਗੁਜ਼ਰ ਰਿਹਾ ਹੈ ,ਉਨ੍ਹਾਂ ਦੇ ਘਰ ਦੇ ਕਮਰਿਆਂ ਦੀ ਛੱਤ ਅਤਿਅੰਤ ਖਸਤਾ ਹੋ ਚੁੱਕੀ ਸੀ। ਜ਼ਿਕਰਯਗ ਹੈ ਕਿ ਹਰਜੀਤ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਭੈਣ ਅਮਰਜੀਤ ਰਾਣੀ ਅਤੇ ਮੁਹੱਲੇ ਦੀ ਸਮੂਹ ਸੰਗਤ ਨੇ ਇਕੱਠੇ ਹੋ ਕੇ ਇਸ ਮਸਲੇ ਦੇ ਹੱਲ ਲਈ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਨਿਰਮਾਣ ਕਾਰਜ ਮੁਕੰਮਲ ਹੋਣ ‘ਤੇ ਇਲਾਕੇ ਦੇ ਲੋਕਾਂ ਵਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖ ਕੇ ਸਿਮਰਜੀਤ ਸਿੰਘ ਬੈਂਸ ਦਾ ਉਚੇਚੇ ਤੌਰ ‘ਤੇ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਬੈਂਸ ਦਾ ਰਾਜਨੀਤਿਕ ਲੋਕਾਂ ਨਾਲ ਜ਼ਮੀਨ ਅਸ਼ਮਾਨ ਦਾ ਫਰਕ ਹੈ,ਜੋ ਕਿ ਰਾਜਨੀਤੀ ਨਹੀਂ,ਬਲਕਿ ਹਰ ਇਕ ਦੁੱਖ-ਸੁੱਖ ਵਿੱਚ ਖੜ ਕੇ ਲੋਕਾਂ ਦੀ ਸੇਵਾ ਕਰਦੇ ਹਨ। ਪਿਛਲੇ ਕੁੱਝ ਹੀ ਦਿਨਾਂ ਵਿੱਚ ਬੈਂਸ ਵੱਲੋਂ ਹਲਕੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਦਰਜਨਾਂ ਲੋੜਵੰਦ ਪਰਿਵਾਰਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ, ਜਦਕਿ ਸੈਂਕੜੇ ਪਰਿਵਾਰਾਂ ਨੂੰ ਇਲਾਜ, ਬੱਚਿਆਂ ਦੀ ਪੜ੍ਹਾਈ ਅਤੇ ਧੀ-ਧਿਆਣੀ ਦੇ ਵਿਆਹ-ਸ਼ਾਦੀਆਂ ਲਈ ਆਰਥਿਕ ਮਦਦ ਨਿਰੰਤਰ ਜਾਰੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਬੈਂਸ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਅਤੇ ਕਿਸੇ ਲੋੜਵੰਦ ਦੇ ਸਿਰ ‘ਤੇ ਛੱਤ ਪਾਉਣਾ ਕੋਈ ਅਹਿਸਾਨ ਨਹੀਂ, ਬਲਕਿ ਇਹ ਸਾਡਾ ਇਨਸਾਨੀ ਅਤੇ ਸਮਾਜਿਕ ਫ਼ਰਜ਼ ਹੈ। ਪ੍ਰਮਾਤਮਾ ਨੇ ਜੇਕਰ ਸਾਨੂੰ ਇਸ ਯੋਗ ਬਣਾਇਆ ਹੈ , ਤਾਂ ਇਹ ਸਾਡੀ ਖ਼ੁਸ਼ਕਿਸਮਤੀ ਹੈ। ਉਨ੍ਹਾਂ ਕਿਹਾ ਕਿ ਭਵਿਖ ਵਿਚ ਵੀ ਅਜਿਹੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਭੈਣ ਹਰਜੀਤ ਕੌਰ, ਕੁਲਦੀਪ ਕੌਰ, ਸੰਦੀਪ ਕੌਰ, ਭੈਣ ਅਮਰਜੀਤ ਰਾਣੀ, ਭੈਣ ਜੋਤੀ ਅਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।