02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਕੀਤੇ ਗਏ ਸੰਘਰਸ਼ , ਊਣਤਾਈਆਂ , ਪ੍ਰਾਪਤੀਆਂ ਤੇ ਭਵਿੱਖ ਦੇ ਸੰਘਰਸ਼ ਬਾਰੇ ਹੋਈਆਂ ਵਿਚਾਰਾਂ

ਲੁਧਿਆਣਾ, 2 ਅਗਸਤ (ਜਤਿੰਦਰ ਭੰਬੀ)-ਪੀ. ਐਸ.

Ad Position 21
No active advertisement
ਅਜੀਤ ਡੈਸਕ 03-08-2026
ਲੁਧਿਆਣਾ, 2 ਅਗਸਤ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੂਬਾ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਯੋਜਨਾਬੱਧ ਤਰੀਕੇ ਨਾਲ ਚਲਾਇਆ। ਮੀਟਿੰਗ ਦਾ ਵਿਸ਼ਾ 21 ਜੁਲਾਈ ਤੋਂ 26 ਜੁਲਾਈ ਤੱਕ ਛੁੱਟੀਆਂ ਭਰਕੇ ਕੀਤੇ ਗਏ ਸੰਘਰਸ਼ ਦੀਆਂ ਪ੍ਰਾਪਤੀਆਂ, ਊਣਤਾਈਆਂ ਅਤੇ ਭਵਿੱਖ ਦਾ ਸੰਘਰਸ਼ ਕਿਵੇਂ ਲੜਿਆ ਜਾਵੇ ਤੋਂ ਇਲਾਵਾ ਮੈਂਬਰਸ਼ਿਪ ਨੂੰ ਨਵਿਆਉਣ ਅਤੇ ਹੇਠਲੇ ਪੱਧਰ ਤੱਕ ਬਣਦਾ ਫੰਡ ਜਮਾਂ ਕਰਵਾਉਣਾ ਰਿਹਾ। ਵਿਚਾਰ ਚਰਚਾ ਦੌਰਾਨ ਚਾਰ ਪ੍ਰਮੁੱਖ ਮੰਗਾਂ 35,440 ਪੇ ਸਕੇਲ, 17 ਜੁਲਾਈ 2020 ਦਾ ਪੱਤਰ ਰੱਦ ਕਰਨ, 18 ਫੀਸਦੀ ਡੀਏ ਨੂੰ ਲਾਗੂ ਕਰਕੇ ਉਸਦੀ ਅਦਾਇਗੀ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਤੱਕ ਸੀਮਤ ਨਹੀਂ ਰਿਹਾ, ਬਲਕਿ ਬਾਕੀ 29 ਮੰਗਾਂ ‘ਤੇ ਵੀ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਚਰਚਾ ਜਾਰੀ ਰਹੀ। ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਨੇ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 26 ਜੁਲਾਈ ਨੂੰ ਵਿੱਤ ਮੰਤਰੀ, ਸੀਐਮਡੀ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਬਹੁਤ ਸਾਰੀਆਂ ਸਹਿਮਤੀਆਂ ਬਣੀਆਂ ਸਨ ਜਿਨ੍ਹਾਂ ਦੇ ਸਰਕੂਲਰ ਜਾਰੀ ਹੋਣੇ ਸ਼ੁਰੂ ਹੋ ਗਏ ਹਨ। ਵਿੱਤ ਨਾਲ ਸਬੰਧਿਤ ਚਾਰ ਮੰਗਾਂ ਤੋਂ ਬਿਨ੍ਹਾਂ ਬਾਕੀ ਮੰਗਾਂ ਦੇ ਸਰਕੂਲਰ ਜਲਦ ਜਾਰੀ ਹੋਣਗੇ ਅਤੇ ਹੋਏ ਸਮਝੌਤੇ ਤਹਿਤ 15 ਅਗਸਤ ਤੱਕ ਚਾਰਾਂ ਮੰਗਾਂ ਬਾਰੇ ਵੀ ਵੱਡਾ ਫੈਸਲਾ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਿੱਤ ਨਾਲ ਸਬੰਧਿਤ ਚਾਰੇ ਮੰਗਾਂ ਦੇ ਸਰਕੂਲਰ ਵੀ ਜਾਰੀ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਸੰਘਰਸ਼ ਦੇ ਰਾਹ ‘ਤੇ ਰਹਾਂਗੇ । ਉਨ੍ਹਾਂ ਦੱਸਿਆ ਕਿ ਅਹਿਮ ਮੰਗਾਂ ‘ਤੇ 4 ਅਗਸਤ ਨੂੰ ਵੀ ਪਟਿਆਲਾ ਮੁੱਖ ਦਫਤਰ ‘ਚ ਸੀਐਮਡੀ ਨਾਲ ਮੀਟਿੰਗ ਹੋਣ ਜਾ ਰਹੀ ਹੈ। ਸੂਬਾ ਸਕੱਤਰ ਹਰਵਿੰਦਰ ਸਿ ੰਘ ਅਕਾਲਗੜ ਨੇ ਸਾਰੇ ਸਾਥੀਆਂ ਨੂੰ ਭਵਿੱਖ ‘ਚ ਕੀਤੇ ਜਾਣ ਵਾਲੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਬਿਜਲੀ ਮੁਲਾਜਮਾਂ ਨੂੰ 7 ਅਗਸਤ ਨੂੰ ਪੰਜਾਬ ਭਰ ਦੇ ਮੁਲਾਜਮਾਂ ਅਤੇ ਪੈਂਸ਼ਨਰਾਂ ਦੇ ਸਾਂਝੇ ਮੰਚ ਵੱਲੋਂ ਮੋਹਾਲੀ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ‘ਚ ਹੁੰਮ-ਹੁੰਮਾਂ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ, ਐਮ.ਐਸ ਗਿੱਲ, ਕੁਲਵਿੰਦਰ ਸਿੰਘ ਬਾਗੜੀਆ, ਜਸਵਿੰਦਰ ਬਰਗਾੜੀ ਤੇ ਅਰੁਣ ਕੁਮਾਰ (ਸਾਰੇ ਮੀਤ ਪ੍ਰਧਾਨ) ਗੁਰਪ੍ਰੀਤ ਸਿੰਘ ਮਹਿਦੂਦਾਂ ਸਕੱਤਰ, ਦਵਿੰਦਰ ਸਿੰਘ ਕੈਸ਼ੀਅਰ ਤੇ ਮਨਿੰਦਰ ਸਿੰਘ ਸਹਾਇਕ ਕੈਸ਼ੀਅਰ ਅਤੇ ਰਾਮ ਸਿੰਘ ਸੈਣੀ ਪ੍ਰੈਸ ਸਕੱਤਰ, ਹਰਵਿੰਦਰ ਸ਼ਰਮਾ ਜਨਰਲ ਸਕੱਤਰ ਪਾਵਰਕਾਮ ਐਂਡ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਤੋਂ ਇਲਾਵਾ ਸਰਕਲਾਂ ਦੇ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਵਲੋਂ ਪਿੰਡ ਧਨੌਰਾ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਦਾ ਚੈਕ ਭੇਟ ਅਗਲੀ ਖ਼ਬਰ ਬੈਂਸ ਵਲੋਂ ਲੋੜਵੰਦ ਪਰਿਵਾਰ ਦੇ ਘਰ ਦੀ ਛੱਤ ਪਵਾ ਕੇ ਸੇਵਾ ਨਿਭਾਉਣ ਤੇ ਇਲਾਕਾ ਨਿਵਾਸੀਆਂ ਨੇ ਕੀਤਾ ਸਨਮਾਨ
Ad Position 24
No active advertisement