08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼

ਹੰਬੜਾਂ, 3 ਅਗਸਤ (ਮੇਜਰ ਹੰਬੜਾਂ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਹਲਕੇ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰਦਿਆਂ ‘ਵਰਕਰ ਮਿਲਣੀਆਂ’ ਕੀਤੀਆਂ ਜਾ ਰਹੀਆਂ ਹਨ, ਜਿਸ ਦੌਰਾਨ ਉਨ੍ਹਾਂ ਨੇ ਪਿੰਡ ਬੁਰਜ ਲਾਂਬੜਾ, ਪਿੰਡ ਗੌਂਸਪੁਰ ਅਤੇ ਸਲੇਮਪੁਰ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ। ਸ.

Ad Position 21
No active advertisement
ਅਜੀਤ ਡੈਸਕ 04-08-2026
ਹੰਬੜਾਂ, 3 ਅਗਸਤ (ਮੇਜਰ ਹੰਬੜਾਂ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਹਲਕੇ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰਦਿਆਂ ‘ਵਰਕਰ ਮਿਲਣੀਆਂ’ ਕੀਤੀਆਂ ਜਾ ਰਹੀਆਂ ਹਨ, ਜਿਸ ਦੌਰਾਨ ਉਨ੍ਹਾਂ ਨੇ ਪਿੰਡ ਬੁਰਜ ਲਾਂਬੜਾ, ਪਿੰਡ ਗੌਂਸਪੁਰ ਅਤੇ ਸਲੇਮਪੁਰ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ।ਸ. ਸਿੰਮਕ ਨੇ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਸੀਨੀਅਰ ਆਗੂ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ ਦੀ ਅਗਵਾਈ ਹੇਠ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਵਲੋਂ ਵਿਧਾਨ ਸਭਾ ਹਲਕਾ ਗਿੱਲ ’ਚ ਜਿੱਥੇ ਵੱਡੇ ਪ੍ਰੋਜੈਕਟ ਦਿੱਤੇ ਉੱਥੇ ਸੜਕਾਂ ਸਮੇਤ ਹਾਈਵੇਅ ਪ੍ਰੋਜੈਕਟਾਂ ਨਾਲ ਹਲਕਾ ਗਿੱਲ ਦੇ ਵੱਡੇ ਵਿਕਾਸ ਕਾਰਜ ਨਪੇਰੇ ਚਾੜੇ ਗਏ, ਜਿਸ ਨੂੰ ਹਲਕੇ ਦੇ ਲੋਕ ਭਲੀਭਾਂਤ ਜਾਣਦੇ ਹਨ ਤੇ ਹੁਣ ਵੀ ਹਲਕੇ ਦੇ ਲੋਕ ਅਤੇ ਹਲਕਾ ਗਿੱਲ ਦੇ ਸਮੁੱਚੇ ਵਰਕਰ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਂਨ ਵਾਂਗ ਖੜੇ ਹਨ। ਸਿੰਮਕ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਅਸੀਂ ਹਲਕਾ ਗਿੱਲ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰੀਏ ਅਤੇ 2027 ’ਚ ਹਲਕਾ ਗਿੱਲ ’ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯੁਕੀਨੀ ਬਣੇਗੀ, ਉੱਥੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾਂ ਤੈਅ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ, ਇਸ ਲਈ ਆਓ ਆਪਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਈਏ ਅਤੇ 2027 ਦੀਆਂ ਆਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਆਪ ਨੂੰ ਸੂਬੇ ’ਚੋਂ ਚੱਲਦਾ ਕਰੀਏ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਸਤਿੰਦਰਪਾਲ ਸਿੰਘ ਭੋਲਾ ਖਹਿਰਾ ਬੇਟ, ਸਾਬਕਾ ਸੰਮਤੀ ਮੈਂਬਰ ਪਿ੍ੰ: ਸੁਰਜੀਤ ਸਿੰਘ ਗੌਂਸਪੁਰ,ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ ਰਜਾਪੁਰ, ਸਰਪੰਚ ਅੰਗਰੇਜ਼ ਸਿੰਘ ਬੁਰਜ ਲਾਂਬੜਾ, ਜਿਤੰਦਰ ਸਿੰਘ ਥੰਦ ਚੱਕ ਕਲਾਂ, ਮੋਹਣ ਸਿੰਘ ਖਿਹਰਾ ਬੇਟ, ਰਣਧੀਰ ਸਿੰਘ ਗੋਂਸਪੁਰ, ਕੇਸ਼ਰ ਸਿੰਘ ,ਅਮਰਜੀਤ ਸਿੰਘ ਰੱਤੂ, ਹੈਪੀ ਰੱਤੂ, ਜਸ਼ਨਦੀਪ ਸਿੰਘ ਸਲੇਮਪੁਰ, ਵਿੱਕੀ ਰੱਤੂ, ਸੋਹਨ ਦਾਸ ਰੱਤੂ ਸਮੇਤ ਹੋਰ ਅਕਾਲੀ ਦਲ ਦੇ ਵਰਕਰਾਂ ਨੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ’ਚ ਕੋਈ ਕਸਰਨ ਨਹੀਂ ਛੱਡਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਕਰ ਰਹੀ ਨਜ਼ਰਅੰਦਾਜ਼, ਜਥੇਬੰਦੀ ਵਲੋਂ ਹੜਤਾਲ ਸ਼ੁਰੂ-ਪ੍ਰਵੀਨ ਕੁਮਾਰ ਅਗਲੀ ਖ਼ਬਰ ਲੜਾਈ ਤੋਂ ਬਾਅਦ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਹੋਏ ਹਮਲਾਵਰ ਫਰਾਰ
Ad Position 24