08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਕਰ ਰਹੀ ਨਜ਼ਰਅੰਦਾਜ਼, ਜਥੇਬੰਦੀ ਵਲੋਂ ਹੜਤਾਲ ਸ਼ੁਰੂ-ਪ੍ਰਵੀਨ ਕੁਮਾਰ

ਲੁਧਿਆਣਾ, 3 ਅਗਸਤ (ਜਸਵਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬਸ/ਪੀ. ਆਰ.

Ad Position 21
No active advertisement
ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੂੰ ਸੰਬੋਧਨ ਕਰਦੇ ਹੋਏ ਆਗੂ। ਤਸਵੀਰ-ਸੇਵਕ ਸਿੰਘ 04-08-2026
ਲੁਧਿਆਣਾ, 3 ਅਗਸਤ (ਜਸਵਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪੰਜਾਬ ਭਰ ਵਿਚ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਲੁਧਿਆਣਾ ਡਿਪੂ ਦੇ ਗੇਟ ’ਤੇ ਬੋਲਦਿਆਂ ਜਨਰਲ ਸਕੱਤਰ ਪ੍ਰਵੀਨ ਕੁਮਾਰ, ਚੇਅਰਮੈਨ ਸਤਨਾਮ ਸਿੰਘ ਨੇ ਦੱਸਿਆ ਕਿ ਸੱਤਾ ਵਿਚ ਆਉਣ ਸਮੇਂ ਸਰਕਾਰ ਨੇ ਵੱਡੇ ਵਾਅਦੇ ਕੀਤੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠੇਕੇਦਾਰੀ ਸਿਸਟਮ ਬੰਦ ਕਰਕੇ ਪੂਰੀਆਂ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਪ੍ਰੰਤੂ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਮੀਟਿੰਗਾਂ ਤੋਂ ਇਲਾਵਾ ਕੁੱਝ ਨਹੀਂ ਕੀਤਾ। ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬੱਬੂ, ਅਮਰੀਕ ਸਿੰਘ ਸਤਿਗੁਰੂ ਸਿੰਘ ਨੇ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਵਿਚ ਸੈਂਕੜੇ ਬੱਸਾਂ ਕੰਡਮ ਹੋ ਚੁੱਕੀਆਂ ਹਨ ਅਤੇ ਇਕ ਵੀ ਬੱਸ ਸਰਕਾਰ ਵਲੋਂ ਨਵੀਂ ਨਹੀਂ ਪਾਈ ਗਈ ਅਤੇ ਕਈ ਬੱਸਾਂ ਸਪੇਅਰ ਪਾਰਟ ਤੋਂ ਬਿਨਾਂ ਖੜੀਆਂ ਹਨ ਅਤੇ ਵਿਭਾਗ ਦੀਆ ਬੱਸਾਂ ਨੂੰ ਖੜੀਆਂ ਕਰਕੇ ਦੂਸਰੇ ਪਾਸੇ ਸਰਕਾਰ ਕਿੱਲੋਮੀਟਰ ਬੱਸਾਂ ਪਾਕੇ ਪ੍ਰਾਈਵੇਟ ਘਰਾਣਿਆ ਨੂੰ ਵੱਡਾ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਟਾਈਮ ਟੇਬਲ ਦੇ ਵਿਚ ਕਾਰਪੋਰੇਟਰ ਸਰਕਾਰ ਵਿਚ ਸ਼ਾਮਲ ਹੋ ਕੇ ਵਿਭਾਗ ਦੇ ਟਾਈਮ ਟੇਬਲ ਵਿਚ ਵੱਡੀ ਫੇਰ ਬਦਲ ਕਰ ਰਹੇ ਹਨ। ਇਕ ਪਾਸੇ ਸਰਕਾਰ ਪੰਜਾਬ ਦੇ ਹਰ ਵਰਗ ਨੂੰ ਖ਼ੁਸ਼ ਕਰਨ ਦੇ ਦਾਅਵੇ ਕਰਦੀ ਹੈ ਦੂਸਰੇ ਪਾਸੇ ਪੰਜਾਬ ਹੜਤਾਲਾਂ ਮੁਜ਼ਾਹਰਿਆਂ ਦਾ ਅਖਾੜਾ ਬਣਿਆ ਪਿਆ ਹੈ। ਹਰ ਵਿਭਾਗ ਹਰ ਵਰਗ ਸਰਕਾਰ ਤੋਂ ਦੁਖੀ ਅਤੇ ਨਿਰਾਸ਼ ਹੋ ਚੁੱਕਾ ਹੈ। ਪੀ.ਆਰ.ਟੀ.ਸੀ. ਤੋਂ ਸੂਬਾ ਆਗੂ ਗੁਰਬਾਜ਼ ਸਿੰਘ, ਪ੍ਰਧਾਨ ਦਲਜੀਤ ਸਿੰਘ ਅਤੇ ਸੈਕਟਰੀ ਹਰਸ਼ਰਨ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾ ਦਾ ਹੱਲ ਨਾ ਕੀਤਾ ਤਾਂ ਹੜਤਾਲ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਜੇਕਰ ਸਰਕਾਰ ਜਾਂ ਮੈਨੇਜਮੈਂਟ ਵਲੋਂ ਕੋਈ ਧੱਕੇਸ਼ਾਹੀ ਕੀਤੀ ਗਈ ਤਾਂ ਇਹ ਹੜਤਾਲ ਅਣਮਿਥੇ ਸਮੇਂ ਲਈ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਅੱਜ ਪੰਜਾਬ ਦਾ ਨੌਜਵਾਨ ਸਿਰਫ਼ ਨਾਅਰਿਆਂ ਦੀ ਸਿਆਸਤ ਨਹੀਂ , ਬਲਕਿ ਪੰਜਾਬ ਦੇ ਭਵਿੱਖ , ਪਾਣੀਆਂ , ਕਿਸਾਨੀ ਅਤੇ ਪੰਜਾਬ ਦੇ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ...
Ad Position 24