06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿੱਤ ਤੇ ਠੇਕਾ ਕਮੇਟੀ ਦੇ ਦੋ ਮੈਂਬਰਾਂ ਦੀ ਚੋਣ ਗੁਪਤ ਮਤਦਾਨ ਰਾਹੀਂ ਕਰਵਾਉਣ ਲਈ 45 ਕੌਂਸਲਰ ਇਕਜੁੱਟ

ਲੁਧਿਆਣਾ, 5 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ 2 ਕੌਂਸਲਰ ਮੈਂਬਰਾਂ ਦੀ ਚੋਣ ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ। ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ 45 ਕੌਂਸਲਰਾਂ ਨੇ ਇਕਜੁੱਟ ਹੋਕੇ ਮੇਅਰ ਇੰਦਰਜੀਤ ਕੌਰ ਨੂੰ ਸਾਂਝਾ ਮਤਾ ਸੌਂਪਦਿਆਂ ਮੰਗ ਕੀਤੀ ਹੈ ਕਿ ਕਮੇਟੀ ਦੇ 2 ਮੈਂਬਰਾਂ ਦੀ ਚੋਣ ਕਾਨੂੰਨ ਅਨੁਸਾਰ ਗੁਪਤ ਮਤਦਾਨ ਰਾਹੀ ਕਰਵਾਈ ਜਾਵੇ।

Ad Position 21
No active advertisement
ਅਜੀਤ ਡੈਸਕ 06-08-2026
ਲੁਧਿਆਣਾ, 5 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ 2 ਕੌਂਸਲਰ ਮੈਂਬਰਾਂ ਦੀ ਚੋਣ ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ। ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ 45 ਕੌਂਸਲਰਾਂ ਨੇ ਇਕਜੁੱਟ ਹੋਕੇ ਮੇਅਰ ਇੰਦਰਜੀਤ ਕੌਰ ਨੂੰ ਸਾਂਝਾ ਮਤਾ ਸੌਂਪਦਿਆਂ ਮੰਗ ਕੀਤੀ ਹੈ ਕਿ ਕਮੇਟੀ ਦੇ 2 ਮੈਂਬਰਾਂ ਦੀ ਚੋਣ ਕਾਨੂੰਨ ਅਨੁਸਾਰ ਗੁਪਤ ਮਤਦਾਨ ਰਾਹੀ ਕਰਵਾਈ ਜਾਵੇ। ਕੌਂਸਲਰਾਂ ਵਲੋਂ ਦਿੱਤੇ ਗਏ ਮਤੇ ਵਿਚ ਕਿਹਾ ਗਿਆ ਹੈ ਕਿ ਇਸ ਮੁੱਦੇ ਨੂੰ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੇ ਏਜੰਡੇ ਵਿਚ ਸ਼ਾਮਲ ਕਰਕੇ ਸਦਨ ਵਿਚ ਵਿਚਾਰ ਵਟਾਂਦਰਾ ਕਰਵਾਇਆ ਜਾਵੇ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਲੋਕਤੰਤਰੀ ਢੰਗ ਨਾਲ ਪੂਰੀ ਹੋ ਸਕੇ। ਕੌਂਸਲਰਾਂ ਦਾ ਕਹਿਣਾ ਹੈ ਕਿ ਵਿੱਤ ਤੇ ਠੇਕਾ ਕਮੇਟੀ ਨਿਗਮ ਦੀ ਸਭ ਤੋਂ ਅਹਿਮ ਕਮੇਟੀ ਹੈ, ਜੋ ਵਿੱਤੀ ਮਾਮਲਿਆਂ, ਵਿਕਾਸ ਕਾਰਜਾਂ, ਟੈਂਡਰਾਂ ਅਤੇ ਠੇਕਿਆਂ ਨਾਲ ਸਬੰਧਿਤ ਮਹੱਤਵਪੂਰਨ ਫ਼ੈਸਲੇ ਲੈਂਦੀ ਹੈ। ਇਸ ਲਈ ਇਸਦੇ ਮੈਂਬਰਾਂ ਦੀ ਚੋਣ ਅਜਿਹੀ ਪ੍ਰਕਿਰਿਆ ਰਾਹੀ ਹੋਣੀ ਚਾਹੀਦੀ ਹੈ, ਜਿਸ ਉਤੇ ਹਰ ਚੁਣੇ ਹੋਏ ਕੌਂਸਲਰ ਅਤੇ ਸ਼ਹਿਰ ਵਾਸੀਆਂ ਦਾ ਪੂਰਾ ਭਰੋਸਾ ਬਣਿਆ ਰਹੇ। ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਨੇ ਦੱਸਿਆ ਕਿ ਕੌਂਸਲਰ ਗੌਰਵ ਭੱਟੀ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਕੀਤੀ ਗਈ ਰਿੱਟ ਪਟੀਸ਼ਨ ਅਜੇ ਵੀ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੀ ਕਾਰਵਾਈ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਵਲੋਂ ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਸੀ, ਪਰ ਇਨ੍ਹਾਂ ਅਸਾਮੀਆਂ ਲਈ ਨਵੇਂ ਮੈਂਬਰਾਂ ਦੀ ਚੋਣ ਅਜੇ ਤਕ ਨਹੀਂ ਕਰਵਾਈ ਗਈ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ 7 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ 45 ਕੌਂਸਲਰਾਂ ਵਲੋਂ ਗੁਪਤ ਮਤਦਾਨ ਦੇ ਹੱਕ ਵਿਚ ਸਾਂਝਾ ਮਤਾ ਮੇਅਰ ਨੂੰ ਸੌਂਪਣਾ ਵਿਰੋਧੀ ਧਿਰ ਦੇ ਪੱਖ ਨੂੰ ਕਾਨੂੰਨੀ ਤੌਰ ‘ਤੇ ਹੋਰ ਮਜ਼ਬੂਤੀ ਦੇ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮਤੇ ਨੂੰ ਅਦਾਲਤੀ ਕਾਰਵਾਈ ਦੌਰਾਨ ਰਿਕਾਰਡ ‘ਤੇ ਲਿਆ ਕੇ ਇਹ ਦਰਸਾਇਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਚੁਣੇ ਹੋਏ ਕੌਂਸਲਰ ਪਾਰਦਰਸ਼ੀ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੇ ਹੱਕ ਵਿਚ ਹਨ। ਮਤੇ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਚੋਣ ਲਈ ਹਰ ਯੋਗ ਕੌਂਸਲਰ ਨੂੰ ਸਮੇਂ ਸਿਰ ਨੋਟਿਸ ਜਾਰੀ ਕੀਤਾ ਜਾਵੇ, ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਵੋਟਾਂ ਦੀ ਗਿਣਤੀ ਪਾਰਦਰਸ਼ਤਾ ਨਾਲ ਕਰਵਾਈ ਜਾਵੇ। ਇਸ ਮੌਕੇ ਕੌਂਸਲਰ ਗੌਰਵ ਭੱਟੀ, ਰਵਿੰਦਰ ਗਾਬੜੀਆ, ਸੋਨੂੰ ਡੀਕੋ, ਇੰਦਰਜੀਤ ਇੰਦੀ, ਸਵਰਨਦੀਪ ਕੌਰ ਚਾਹਲ, ਨਿਰਮਲ ਸਿੰਘ ਕੈੜਾ, ਕਮਲਜੀਤ ਸਿੰਘ ਬੋਪਾਰਾਏ, ਕਮਲ ਅਰੋੜਾ ਸਮੇਤ ਕਸ਼ਿਸ਼ ਰੱਤੜਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਾਇਰ ਨੇ ਫਫੂੰਦਨਾਸ਼ਕ ਜਿਵਾਨਾ ਸਮਾਰਟ ਕੀਤਾ ਲਾਂਚ ਅਗਲੀ ਖ਼ਬਰ ਫੁੱਲਾਂ ਦੀ ਖੇਤੀ ਕਿਸਾਨਾਂ ਲਈ ਇਕ ਲਾਹੇਵੰਦ ਧੰਦਾ - ਡਾ. ਰਿਆੜ
Ad Position 24
No active advertisement