06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੀ. ਏ. ਯੂ. ਵਲੋਂ ਸਮਾਲ ਹਾਈਵ ਬੀਟਲ ਦੀ ਰੋਕਥਾਮ ਸੰਬੰਧੀ ਸ਼ਹਿਦ ਮੱਖੀ ਪਾਲਕਾਂ ਨੂੰ ਸੁਝਾਅ

ਲੁਧਿਆਣਾ, 5 ਅਗਸਤ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਵਲੋਂ ਕੀਤੇ ਜਾ ਰਹੇ ਸਰਵੇਖਣ ਦੌਰਾਨ ਸ਼ਹਿਦ ਮੱਖੀ ਫਾਰਮਾਂ ਤੇ ਸਮਾਲ ਹਾਈਵ ਬੀਟਲ ਦਾ ਹਮਲਾ ਦੇਖਣ ਵਿੱਚ ਆਇਆ ਹੈ। ਇਹ ਬੀਟਲ ਪੰਜਾਬ ਵਿੱਚ ਸ਼ਹਿਦ ਮੱਖੀਆਂ ਲਈ ਇਕ ਨਵਾਂ ਖ਼ਤਰਾ ਹੈ।

Ad Position 21
No active advertisement
ਅਜੀਤ ਡੈਸਕ 06-08-2026
ਲੁਧਿਆਣਾ, 5 ਅਗਸਤ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਵਲੋਂ ਕੀਤੇ ਜਾ ਰਹੇ ਸਰਵੇਖਣ ਦੌਰਾਨ ਸ਼ਹਿਦ ਮੱਖੀ ਫਾਰਮਾਂ ਤੇ ਸਮਾਲ ਹਾਈਵ ਬੀਟਲ ਦਾ ਹਮਲਾ ਦੇਖਣ ਵਿੱਚ ਆਇਆ ਹੈ। ਇਹ ਬੀਟਲ ਪੰਜਾਬ ਵਿੱਚ ਸ਼ਹਿਦ ਮੱਖੀਆਂ ਲਈ ਇਕ ਨਵਾਂ ਖ਼ਤਰਾ ਹੈ। ਇਹ ਬੀਟਲ ਭੂਰੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਖੰਭ ਪੇਟ ਨੂੰ ਪੂਰੀ ਤਰ੍ਹਾਂ ਨਹੀਂ ਢਕਦੇ। ਬੀਟਲਾਂ ਸਫ਼ੇਦ ਰੰਗ ਦੇ ਛੋਟੇ ਅਤੇ ਲੰਬੂਤਰੇ ਅੰਡੇ ਝੁੰਡ ਵਿੱਚ ਦਿੰਦੀਆਂ ਹਨ। ਇਸ ਕੀੜੇ ਦੀਆਂ ਸੁੰਡੀਆਂ ਅਤੇ ਬਾਲਗ ਬੀਟਲ ਅਤੇ ਦੋਨੋਂ ਸ਼ਹਿਦ ਮੱਖੀਆਂ ਦੇ ਬਰੂਡ, ਸ਼ਹਿਦ, ਪਰਾਗ ਅਤੇ ਛੱਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਬੀਟਲ ਦੀ ਰੋਕਥਾਮ ਲਈ ਸ਼ਹਿਦ ਮੱਖੀ ਕੁਟੰਬਾਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਛੱਤਿਆਂ ਨੂੰ 4-6 ਮਿਲੀਮੀਟਰ ਵਿਰਲ ਵਾਲੀ ਜਾਲੀ ਲੱਗੇ ਖ਼ਾਲੀ ਹਾਈ ਵਿੱਚ ਝਾੜ ਕੇ ਬੀਟਲਾਂ ਨੂੰ ਮੱਖੀਆਂ ਤੋਂ ਵੱਖ ਕੀਤਾ ਜਾ ਸਕਦਾ ਹੈ। ਕੁਟੰਬਾਂ ਵਿੱਚ ਬੀਟਲ ਟਰੈਪ ਲਾ ਕੇ ਵੀ ਇਹ ਬੀਟਲਾਂ ਮਾਰੀਆਂ ਜਾ ਸਕਦੀਆਂ ਹਨ। ਇਨ੍ਹਾਂ ਟਰੈਪਾਂ ਵਿੱਚ 25- 30 ਮਿਲੀਲਿਟਰ ਖਾਣ ਵਾਲਾ ਤੇਲ ਅਤੇ 5 ਮਿਲੀਲਿਟਰ ਸੇਬ ਦਾ ਸਿਰਕਾ ਪਾਓ ਅਤੇ ਬੀਟਲ ਹਮਲੇ ਅਨੁਸਾਰ ਪ੍ਰਤੀ ਕਟੁੰਬ 2-4 ਟਰੈਪ ਛੱਤਿਆਂ ਵਿਚਕਾਰ ਟੰਗ ਦਿਓ, ਜਿਸ ਕਟੁੰਬ ਵਿੱਚ ਸਮਾਲ ਹਾਈ ਬੀਟਲ ਦੀਆਂ ਸੁੰਡੀਆਂ ਦਾ ਬਹੁਤ ਜ਼ਿਆਦਾ ਹਮਲਾ ਹੋਵੇ ਉਨ੍ਹਾਂ ਵਿਚੋਂ ਸਾਰੇ ਛੱਤੇ ਕੱਢ ਕੇ ਹਾਈ ਨੂੰ ਅੱਗ ਦਾ ਸੇਕ ਦਿਓ ਅਤੇ ਬਹੁਤ ਖ਼ਰਾਬ ਹੋ ਚੁੱਕੇ ਛੱਤਿਆਂ ਨੂੰ ਪਿਘਲਾ ਕੇ ਮੋਮ ਕੱਢ ਲਵੋ। ਸੁੰਡੀਆਂ ਬਾਹਰ ਬਿਲਕੁਲ ਨਾ ਸੁੱਟੋ। ਸ਼ਹਿਦ ਮੱਖੀ ਦੀ ਖ਼ਰੀਦ/ਵੇਚ ਸਮੇਂ ਇਹ ਯਕੀਨੀ ਬਣਾਓ ਕਿ ਕੁਟੰਬਾਂ ਵਿੱਚ ਸਮਾਲ ਹਾਈ ਬੀਟਲ ਜਾਂ ਇਸ ਦੀਆਂ ਸੁੰਡੀਆਂ ਨਾ ਹੋਣ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬੰਦੀਆਂ ਵਿਚਾਲੇ ਹੋਈ ਲੜਾਈ ਦੇ ਮਾਮਲੇ ’ਚ 9 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਉਦਯੋਗਿਕ ਖੇਤਰ-ਸੀ. ਅਧੀਨ ਆਉਂਦੀਆਂ ਸੜਕਾਂ ਦੇ ਹਾਲਾਤ ਬਣੇ ਬੇਹੱਦ ਨਾਜ਼ੁਕ ਸੜਕਾਂ ਦੀ ਹਾਲਤ ਦੇਖ ਬਾਹਰੋਂ ਆਉਣ ਵਾਲੇ ਵਪਾਰ...
Ad Position 24
No active advertisement