08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਿਚਲੂ ਨਗਰ ਦੀ ਧੱਸੀ ਸੜਕ ’ਤੇ ਭਖੀ ਸਿਆਸਤ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੂਬਾ ਸਰਕਾਰ ਦੀ ਕੀਤੀ ਨਿਖੇਧੀ ਘਟਨਾ ਸਥਾਨ ਦਾ ਦੌਰਾ ਕਰ ਕੇ ਆਮ ਆਦਮੀ ਪਾਰਟੀ ਤੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਲੁਧਿਆਣਾ, 7 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਖੋਜ ਦਿਵਸ-2026 ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

Ad Position 21
No active advertisement
ਕਿਚਲੂ ਨਗਰ ਵਿਖੇ ਸੜਕ ਧੱਸਣ ਦੇ ਘਟਨਾ ਸਥਾਨ ਦਾ ਦੌਰਾ ਕਰਨ ਦੌਰਾਨ ਮੌਜੂਦ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ। ਤਸਵੀਰ-ਸੇਵਕ ਸਿੰਘ 08-08-2026
ਲੁਧਿਆਣਾ, 7 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਖੋਜ ਦਿਵਸ-2026 ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ 300 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਫੈਕਲਟੀ ਮੈਂਬਰ, ਖੋਜਕਰਤਾ, ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਸ਼ਾਮਿਲ ਸਨ। ਸਮਾਗਮ ਦੇ ਮੁੱਖ ਮਹਿਮਾਨ ਡਾ. ਰਾਜੀਵ ਬਹਿਲ, ਡਾਇਰੈਕਟਰ ਜਨਰਲ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਸਨ। ਉਨ੍ਹਾਂ ਦੀ ਮੌਜੂਦਗੀ ਨੇ ਇਸ ਵਿਗਿਆਨਕ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ। ਇਸ ਮੌਕੇ ਬੈੱਸਟ ਐਬਸਟ੍ਰੈਕਟ, ਓਰਲ ਪ੍ਰਜ਼ੈਂਟੇਸ਼ਨ ਅਤੇ ਈ-ਪੋਸਟਰ ਮੁਕਾਬਲੇ ਐਮ.ਬੀ.ਬੀ.ਐਸ. ਐਮ.ਡੀ. ਐਮ.ਐਸ. ਅਤੇ ਡੀ.ਐਮ. ਐਮ.ਸੀ.ਐਚ. ਸ਼੍ਰੇਣੀਆਂ ਵਿਚ ਕਰਵਾਏ ਗਏ। ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ 25,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਵਿਗਿਆਨਕ ਯੋਗਦਾਨ ਦੀ ਮਾਨਤਾ ਵਜੋਂ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਰਿਸਰਚ ਐਂਡ ਡਿਵੈਲਪਮੈਂਟ ਪਾਲਿਸੀ ਵੀ ਜਾਰੀ ਕੀਤੀ ਗਈ। ਇਸ ਮੌਕੇ ਈ-ਪੋਸਟਰ ਸ਼੍ਰੇਣੀ ਵਿਚ ਐਮ.ਬੀ.ਬੀ.ਐਸ. ਦੇ ਸਿਦਕਬੀਰ ਸਿੰਘ ਪੌਲ ਨੇ ਪਹਿਲਾ ਅਤੇ ਅਹਾਨ ਬਾਂਸਲ ਨੇ ਦੂਜਾ, ਐਮ.ਡੀ. ਐਮ.ਐਸ. ਸ਼੍ਰੇਣੀ ਵਿਚ ਪਹਿਲਾ ਸ਼ਾਇਨਾ ਗੁਪਤਾ, ਦੂਜਾ ਹਿਮਾਂਸ਼ੂ ਅਤੇ ਤੀਜਾ ਜੰਨਤ ਸੇਖੋਂ ਅਤੇ ਗੁਰਪ੍ਰਸਾਦਿ ਸਿੰਘ ਤੀਜੇ ਸਥਾਨ ’ਤੇ ਰਹੇ, ਡੀ.ਐਮ. ਐਮ.ਸੀ.ਐਚ. ਸ਼੍ਰੇਣੀ ਵਿਚ ਪਹਿਲਾ ਉਜਵਲ ਮਹਾਜਨ ਅਤੇ ਦੂਜਾ ਹਿਮਾਂਸ਼ੂ ਗਰਗ ਰਹੇ, ਓਰਲ ਪ੍ਰਜ਼ੈਂਟੇਸ਼ਨ ਵਿਚ ਪਹਿਲਾ ਹਿਰਦੇ ਮਹਾਜਨ ਐਮ.ਡੀ. ਦੂਜਾ ਯੋਗੇਸ਼ ਕੁਮਾਰ ਡੀ.ਐਮ. ਅਤੇ ਤੀਜਾ ਨਮਿੱਤ ਸਿੰਗਲਾ ਐਮ.ਬੀ.ਬੀ.ਐਸ. ਅਤੇ ਰਿਤਵਿਕ ਗੁਪਤਾ ਐਮ.ਬੀ.ਬੀ.ਐਸ. ਰਹੇ, ਹੌਸਲਾ ਵਧਾਊ ਇਨਾਮ ਪਾਰੁਲ ਐਮ.ਡੀ. ਅਤੇ ਕਸ਼ਿਸ਼ ਅਗਰਵਾਲ ਐਮ.ਸੀ.ਐਚ. ਨੂੰ ਦਿੱਤਾ ਗਿਆ। ਸਮਾਗਮ ਵਿਚ ਬਿਪਿਨ ਗੁਪਤਾ, ਮੁਕੇਸ਼ ਵਰਮਾ, ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਸੰਦੀਪ ਸ਼ਰਮਾ, ਡਾ. ਬਿਸ਼ਵ ਮੋਹਨ ਅਤੇ ਡਾ. ਆਸ਼ਿਮਾ ਤਨੇਜਾ, ਮੈਨੇਜਿੰਗ ਸੁਸਾਇਟੀ ਦੇ ਮੈਂਬਰ, ਰਿਸਰਚ ਐਂਡ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਅਤੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਆਪਣੇ ਸੰਦੇਸ਼ ਵਿਚ ਬਿਪਿਨ ਗੁਪਤਾ ਨੇ ਕਿਹਾ ਕਿ ਸੰਸਥਾ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਅਰਥਪੂਰਨ ਖੋਜ ਕਰਨ ਲਈ ਪੂਰੇ ਮੌਕੇ ਅਤੇ ਸਹਾਇਕ ਵਾਤਾਵਰਨ ਪ੍ਰਦਾਨ ਕਰਦੀ ਹੈ। ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਨੇ ਡਾ. ਰਾਜੀਵ ਬਹਿਲ ਦੇ ਮੈਡੀਕਲ ਖੋਜ ਅਤੇ ਜਨ ਸਿਹਤ ਦੇ ਖੇਤਰ ਵਿਚ ਵਿਲੱਖਣ ਯੋਗਦਾਨਾਂ ਨੂੰ ਉਜਾਗਰ ਕੀਤਾ ਅਤੇ ਸਮਾਗਮ ਵਿਚ ਉਨ੍ਹਾਂ ਦੀ ਕੀਮਤੀ ਮੌਜੂਦਗੀ ਲਈ ਧੰਨਵਾਦ ਪ੍ਰਗਟਾਇਆ। ਮੁੱਖ ਭਾਸ਼ਣ ਦਿੰਦਿਆਂ ਡਾ. ਰਾਜੀਵ ਬਹਿਲ ਨੇ ਸਿਹਤ ਸੇਵਾਵਾਂ ਨੂੰ ਅੱਗੇ ਵਧਾਉਣ ਅਤੇ ਮਰੀਜ਼ਾਂ ਦੇ ਬਿਹਤਰ ਨਤੀਜੇ ਯਕੀਨੀ ਬਣਾਉਣ ਵਿਚ ਖੋਜ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨ ਖੋਜਕਰਤਾਵਾਂ ਅਤੇ ਮੈਡੀਕਲ ਪੇਸ਼ੇਵਰਾਂ ਨੂੰ ਰਾਸ਼ਟਰੀ ਸਿਹਤ ਤਰਜੀਹਾਂ ਨਾਲ ਸਬੰਧਿਤ ਗੁਣਵੱਤਾਪੂਰਨ, ਨੈਤਿਕ ਅਤੇ ਪ੍ਰਭਾਵਸ਼ਾਲੀ ਖੋਜ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਡਾ. ਸੰਦੀਪ ਕੌਸ਼ਲ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਸ਼ਹਿਰੀ ਸਿੱਖਾਂ ਨੂੰ ਯੋਗ ਸਥਾਨ ਦੇਵੇ- ਅਮਰਜੀਤ ਸਿੰਘ ਟਿੱਕਾ ਅਗਲੀ ਖ਼ਬਰ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ’ਚ ਸ਼ਰਧਾਪੂਰਵਕ...
Ad Position 24