08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੀ. ਟੀ. ਯੂਨੀਵਰਸਿਟੀ ਦੇ ‘ਨਿਰਮਾਣ’ ਸਮਾਰੋਹ ਦੇ ਆਖ਼ਰੀ ਦਿਨ ਗੁਲਾਬ ਸਿੱਧੂ, ਆਦੀ ਤੇ ਗੁਰਮਾਨ ਨੇ ਬੰਨ੍ਹਿਆ ਰੰਗ

ਜਲੰਧਰ, 7 ਅਗਸਤ (ਜਸਪਾਲ ਸਿੰਘ)- ਸੀ. ਟੀ.

Ad Position 21
No active advertisement
ਅਜੀਤ ਡੈਸਕ 08-08-2026
ਜਲੰਧਰ, 7 ਅਗਸਤ (ਜਸਪਾਲ ਸਿੰਘ)- ਸੀ. ਟੀ. ਯੂਨੀਵਰਸਿਟੀ ਦਾ ਪੰਜ ਦਿਨਾਂ ਦਾ ਪ੍ਰਮੁੱਖ ਓਰੀਐਂਟੇਸ਼ਨ ਸਮਾਰੋਹ ‘ਨਿਰਮਾਣ-2026’ ਮਨੋਰੰਜਨ, ਪ੍ਰੇਰਣਾ, ਸੱਭਿਆਚਾਰ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਦੇ ਸ਼ਾਨਦਾਰ ਮਿਲਾਪ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਡਿਪਾਰਟਮੈਂਟ ਆਫ਼ ਸਟੂਡੈਂਟ ਵੈਲਫੇਅਰ ਵਲੋਂ ਕਰਵਾਏ ਇਸ ਵਿਸ਼ਾਲ ਸਮਾਗਮ ਵਿੱਚ ਹਜ਼ਾਰਾਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।ਸਮਾਰੋਹ ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਤੋਂ ਬਾਅਦ ਪੰਜ ਦਿਨਾਂ ਤੱਕ ਕਈ ਮਨਮੋਹਕ ਪ੍ਰੋਗਰਾਮ ਕਰਵਾਏ ਗਏ। ਦੂਜੇ ਦਿਨ ਪ੍ਰਸਿੱਧ ਕਾਮੇਡੀਅਨ ਪਰਵਿੰਦਰ ਸਿੰਘ ਅਤੇ ਫਿਲਮੀ ਅਦਾਕਾਰਾਂ ਨੇ ਆਪਣੀ ਪੇਸ਼ਕਾਰੀ ਅਤੇ ਮਨੋਰੰਜਕ ਗੱਲਬਾਤ ਨਾਲ ਵਿਦਿਆਰਥੀਆਂ ਨੂੰ ਖੂਬ ਹਸਾਇਆ। ਤੀਜੇ ਦਿਨ ਮਸ਼ਹੂਰ ਗਾਇਕ ਗੁਲਾਬ ਸਿੱਧੂ ਨੇ ਆਦੀ ਅਤੇ ਗੁਰਮਾਨ ਨਾਲ ਮਿਲ ਕੇ ਆਪਣੀ ਧਮਾਕੇਦਾਰ ਲਾਈਵ ਪੇਸ਼ਕਾਰੀ ਨਾਲ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ। ਚੌਥੇ ਦਿਨ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਨਾਲ ਹੋਈ ਫਾਇਰਸਾਈਡ ਚੈਟ ਨੇ ਵਿਦਿਆਰਥੀਆਂ ਨੂੰ ਨਵੀਂ ਪ੍ਰੇਰਣਾ ਦਿੱਤੀ। ਪੰਜਵੇਂ ਅਤੇ ਆਖਰੀ ਦਿਨ ਦ ਮਿਰਜ਼ਾ ਬੈਂਡ ਦੀ ਜੋਸ਼ੀਲੀ ਲਾਈਵ ਪੇਸ਼ਕਾਰੀ ਨਾਲ ਸਮਾਰੋਹ ਦਾ ਸ਼ਾਨਦਾਰ ਸਮਾਪਨ ਹੋਇਆ। ਇਸ ਮੌਕੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਸਮਾਰੋਹ ਸਿਰਫ਼ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਨਹੀਂ, ਸਗੋਂ ਵਿਦਿਆਰਥੀਆਂ ਦੀ ਨਵੀਂ ਯਾਤਰਾ ਦੀ ਸ਼ੁਰੂਆਤ ਹੈ। ਸੀ ਟੀ ਯੂਨੀਵਰਸਿਟੀ ਵਿੱਚ ਅਸੀਂ ਅਜਿਹਾ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਵਿਦਿਆਰਥੀਆਂ ਵਿੱਚ ਗਿਆਨ, ਨਵੀਂ ਸੋਚ, ਲੀਡਰਸ਼ਿਪ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰੇ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਸਮਰੱਥ ਨਾਗਰਿਕ ਬਣਾਏ। ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ ਨਿਰਮਾਨ ਸਮਾਰੋਹ ਸੀ ਟੀ ਯੂਨੀਵਰਸਿਟੀ ਦੀ ਉਸ ਸੋਚ ਦਾ ਪ੍ਰਤੀਕ ਹੈ, ਜਿਸ ਵਿੱਚ ਹਰ ਵਿਦਿਆਰਥੀ ਦਾ ਸਵਾਗਤ ਇੱਕ ਅਜਿਹੇ ਪਰਿਵਾਰ ਵਿੱਚ ਕੀਤਾ ਜਾਂਦਾ ਹੈ ਜੋ ਉਤਕ੍ਰਿਸ਼ਟਤਾ, ਰਚਨਾਤਮਕਤਾ ਅਤੇ ਅਸੀਮ ਸੰਭਾਵਨਾਵਾਂ ਵਿਚ ਵਿਸ਼ਵਾਸ ਰੱਖਦਾ ਹੈ। ਇਸ ਮੌਕੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਰਜਿਸਟਰਾਰ ਸੰਜੇ ਖੰਡੂਰੀ ਅਤੇ ਡਿਪਾਰਟਮੈਂਟ ਆਫ਼ ਸਟੂਡੈਂਟ ਵੈਲਫੇਅਰ ਦੇ ਡਾਇਰੈਕਟਰ ਇੰਜ. ਦਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਜੋਏਪ੍ਰੀਤ ਸਿੰਘ ਸਿੱਧੂ ਦੀ ਫੀਬਾ ਅੰਡਰ -18 ਏਸ਼ੀਆ ਕੱਪ ਲਈ ਭਾਰਤੀ ਬਾਸਕਟਬਾਲ ਟੀਮ ’ਚ ਹੋਈ ਚੋਣ ਅਗਲੀ ਖ਼ਬਰ ਭਾਜਪਾ ਦੇ ਨਵਨਿਯੁਕਤ ਜਰਨਲ ਸਕੱਤਰ ਰਜਨੀਸ਼ ਧੀਮਾਨ ਦਾ ਸਨਮਾਨ ਸਮਾਰੋਹ
Ad Position 24