ਜੋਏਪ੍ਰੀਤ ਸਿੰਘ ਸਿੱਧੂ ਦੀ ਫੀਬਾ ਅੰਡਰ -18 ਏਸ਼ੀਆ ਕੱਪ ਲਈ ਭਾਰਤੀ ਬਾਸਕਟਬਾਲ ਟੀਮ ’ਚ ਹੋਈ ਚੋਣ
ਲੁਧਿਆਣਾ, 7 ਅਗਸਤ (ਜਸਵਿੰਦਰ ਸਿੰਘ)-ਲੁਧਿਆਣਾ ਬਾਸਕਟਬਾਲ ਅਕੈਡਮੀ ਵਿੱਚ ਤਿਆਰ ਹੋਏ ਖਿਡਾਰੀ ਜੋਏਪ੍ਰੀਤ ਸਿੰਘ ਸਿੱਧੂ ਦੀ ਚੋਣ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਵਿਚ ਕੀਤੀ ਗਈ ਹੈ। ਇਹ ਟੀਮ ਫੀਬਾ ਅੰਡਰ -18 ਏਸ਼ੀਆ ਕੱਪ 2026 ਟੂਰਨਾਮੈਂਟ ਵਿਚ ਹਿੱਸਾ ਲਵੇਗੀ, ਜੋ 13 ਅਗਸਤ ਤੋਂ 23 ਅਗਸਤ ਤੱਕ ਅਹਿਮਦਾਬਾਦ ਦੇ ਨਾਰਨਪੁਰ ਸਥਿਤ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਹੋਵੇਗਾ।
ਲੁਧਿਆਣਾ, 7 ਅਗਸਤ (ਜਸਵਿੰਦਰ ਸਿੰਘ)-ਲੁਧਿਆਣਾ ਬਾਸਕਟਬਾਲ ਅਕੈਡਮੀ ਵਿੱਚ ਤਿਆਰ ਹੋਏ ਖਿਡਾਰੀ ਜੋਏਪ੍ਰੀਤ ਸਿੰਘ ਸਿੱਧੂ ਦੀ ਚੋਣ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਵਿਚ ਕੀਤੀ ਗਈ ਹੈ। ਇਹ ਟੀਮ ਫੀਬਾ ਅੰਡਰ -18 ਏਸ਼ੀਆ ਕੱਪ 2026 ਟੂਰਨਾਮੈਂਟ ਵਿਚ ਹਿੱਸਾ ਲਵੇਗੀ, ਜੋ 13 ਅਗਸਤ ਤੋਂ 23 ਅਗਸਤ ਤੱਕ ਅਹਿਮਦਾਬਾਦ ਦੇ ਨਾਰਨਪੁਰ ਸਥਿਤ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਹੋਵੇਗਾ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਡੀ.ਜੀ.ਪੀ. (ਪੰਜਾਬ) ਆਰ.ਐਸ. ਗਿੱਲ ਅਤੇ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਉਸਦੀ ਚੋਣ ‘ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਦੀ ਆਪਣੀ ਲਗਨ ਤੋਂ ਇਲਾਵਾ, ਮੁੱਖ ਕੋਚ ਜੈਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਸ਼ਾਨਦਾਰ ਕੋਚਿੰਗ ਸਦਕਾ ਇਹ ਸਫਲਤਾ ਮਿਲੀ ਹੈ ਅਤੇ ਅਕੈਡਮੀ ਦਾ ਮਾਣ ਵਧਿਆ ਹੈ, ਕਿਉਂਕਿ (ਭਾਰਤੀ ਬਾਸਕਟਬਾਲ ਫੈਡਰੇਸ਼ਨ) ਦੀ ਚੋਣ ਪ੍ਰਕਿਰਿਆ ਬਹੁਤ ਸਖ਼ਤ ਹੁੰਦੀ ਹੈ। ਜੋਏਪ੍ਰੀਤ ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿੱਚ ਹੋਏ ਏਸ਼ੀਆ ਕੱਪ ‘ਸਾਬਾ’ ਕੁਆਲੀਫਾਇਰ ਵਿੱਚ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ। ਉਹ 75ਵੀਂ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਵਿੱਚ ਵੀ ਸ਼ਾਮਲ ਸੀ। ਖਿਡਾਰੀ ਅਤੇ ਕੋਚਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਅਧਿਕਾਰੀ ਜੇ.ਪੀ. ਸਿੰਘ, ਬ੍ਰਿਜ ਗੋਇਲ, ਸੁਮੇਸ਼ ਚੱਢਾ, ਵਿਜੇ ਚੋਪੜਾ ਅਤੇ ਹੋਰ ਬਾਸਕਟਬਾਲ ਕੋਚ ਰਵਿੰਦਰ ਤੇ ਸਲੋਨੀ ਸ਼ਾਮਿਲ ਸਨ। ਸਾਬਕਾ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਪਰਮਿੰਦਰ ਸਿੰਘ ਹੀਰ ਨੇ ਕਿਹਾ ਕਿ ਜੋਏਪ੍ਰੀਤ ਭਵਿੱਖ ਵਿਚ ਨਿਸ਼ਚਤ ਤੌਰ ‘ਤੇ ਹੋਰ ਵਧੀਆ ਪ੍ਰਦਰਸ਼ਨ ਕਰੇਗਾ।