10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਜਸਟਿਸ ਗੁਰਨਾਮ ਸਿੰਘ ਮਾਰਗ ਸਥਿਤ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ। ਜਿਸ ਦੌਰਾਨ ਸਕੂਲ ਕੈਂਪਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ, ਅਤੇ ਕਿੰਡਰਗਾਰਟਨ ਦੇ ਵਿਦਿਆਰਥੀ ਆਪਣੇ ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਵਿਚ ਸਜ ਧਜ ਕੇ ਸਕੂਲ ਆਏ ਸਨ, ਜਿਸ ਨੇ ਜਸ਼ਨ ਦੀ ਰੌਣਕ ਅਤੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ।

Ad Position 21
No active advertisement
ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਉਣ ਮੌਕੇ ਗਿੱਧਾ- ਭੰਗੜਾ ਪੇਸ਼ ਕਰ ਰਹੀਆਂ ਵਿਦਿਆਰਥਣਾਂ। ਤਸਵੀਰ-ਮਨਜੀਤ ਸਿੰਘ ਦੁੱਗਰੀ 10-08-2026
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਜਸਟਿਸ ਗੁਰਨਾਮ ਸਿੰਘ ਮਾਰਗ ਸਥਿਤ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ। ਜਿਸ ਦੌਰਾਨ ਸਕੂਲ ਕੈਂਪਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਸੀ, ਅਤੇ ਕਿੰਡਰਗਾਰਟਨ ਦੇ ਵਿਦਿਆਰਥੀ ਆਪਣੇ ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਵਿਚ ਸਜ ਧਜ ਕੇ ਸਕੂਲ ਆਏ ਸਨ, ਜਿਸ ਨੇ ਜਸ਼ਨ ਦੀ ਰੌਣਕ ਅਤੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਇਕਹਿਰੇ ਨਾਚ, ਰਵਾਇਤੀ ਲੋਕ ਗੀਤਾਂ ਅਤੇ ਬੋਲੀਆਂ ਰਾਹੀਂ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੇਸ਼ ਕੀਤਾ। ਯਸ਼ਿਕਾ ਵਰਮਾ (ਜਮਾਤ 12ਵੀਂ ਕਾਮਰਸ) ਨੂੰ ਮਿਸ ਤੀਜ ਚੁਣਿਆ ਗਿਆ, ਗੁੰਜਨ ਭਸੀਨ (ਜਮਾਤ 8ਵੀਂ) ਨੂੰ ਜੂਨੀਅਰ ਮਿਸ ਤੀਜ ਦਾ ਖ਼ਿਤਾਬ ਦਿੱਤਾ ਗਿਆ। ਕੰਵਲਪ੍ਰੀਤ ਸਿੰਘ (ਜਮਾਤ 12ਵੀਂ ਕਾਮਰਸ) ਨੂੰ ਟਰਬਨ ਗੱਭਰੂ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਸਾਵਣ ਦੇ ਮੌਸਮ ਨਾਲ ਜੁੜੇ ਰਵਾਇਤੀ ਪਕਵਾਨ ਜਿਵੇਂ ਕਿ ਖੀਰ ਅਤੇ ਪੂੜੇ ਵੀ ਨਾਲ ਲੈ ਕੇ ਆਏ ਸਨ। ਸਕੂਲ ਦੀ ਪ੍ਰਿੰਸੀਪਲ ਅਵਨੀਤ ਕੌਰ ਖਨੂਜਾ ਨੇ ਵਿਦਿਆਰਥੀਆਂ ਨੂੰ ਸਾਵਣ ਦੇ ਮਹੀਨੇ ਅਤੇ ਤੀਜ ਦੇ ਤਿਉਹਾਰ ਦੀ ਸਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਿਉਹਾਰ ਸਾਡੀਆਂ ਸਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਏਕਤਾ, ਖ਼ੁਸ਼ੀ ਅਤੇ ਆਪਸੀ ਮਿਲਵਰਤਣ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਰਵਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਖਦੀਪ ਗਿੱਲ ਅਤੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਵਲੋਂ ਰੰਗਾਰੰਗ ਅਤੇ ਅਰਥਪੂਰਨ ਸਮਾਗਮ ਦੇ ਆਯੋਜਨ ਲਈ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦਾ ਸਥਾਪਨਾ ਦਿਵਸ ਦਿਹਾਤੀ ਪ੍ਰਧਾਨ ਗਿੱਲ ਦੀ ਅਗਵਾਈ ਹੇਠ ਬੂਟੇ ਲਗਾ ਕੇ ਮਨਾਇਆ 2027 ਦੀਆਂ ਚੋਣਾ ਵਿਚ ਕਾਂਗਰ... ਅਗਲੀ ਖ਼ਬਰ ਮਹਾਂਨਗਰ ਦੇ ਰਿਹਾਇਸ਼ੀ ਇਲਾਕਿਆਂ ’ ਚ ਨਿਰੰਤਰ ਵਧ ਰਹੀਆਂ ਵਪਾਰਕ ਸਰਗਰਮੀਆਂ ਨਾਜਾਇਜ਼ ਉਸਾਰੀਆਂ ਨੇ ਨਿਗਮ ਦੀ ਕਾਰਗੁਜ਼ਾਰੀ ’ਤ...
Ad Position 24