ਬੀਬੀ ਵੀਰੋ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
ਲੁਧਿਆਣਾ, 11 ਅਗਸਤ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸਿੱਖ ਪੰਥ ਦੀਆਂ ਮਹਾਨ ਗੁਰੂ ਮਾਤਾਵਾਂ ਤੇ ਸਤਿਕਾਰਿਤ ਇਸਤਰੀਆਂ ਦੇ ਜੀਵਨ ਸਬੰਧੀ ਵਿਸੇਸ਼ ਤੌਰ ‘ਤੇ ਕਰਵਾਏ ਗਏ ਗੁਰਮਤਿ ਕਥਾ ਤੇ ਕੀਰਤਨ ਸਮਾਗਮ ‘ਗੁਰਮੁਖਿ ਸਖੀ ਸਹੇਲੀਆਂ’ ‘ਚ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਬੀਬੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਪੰਥ ਦੀ ਪ੍ਰਸਿੱਧ ਵਿਦਵਾਨ ਸ਼ਖਸੀਅਤ ਤੇ ਕਥਾ ਵਾਚਕ ਗਿਆਨੀ ਮਾਨ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਛੇਵੇਂ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਪਣਾ ਇੱਕ ਵਿਸੇਸ਼ ਮੁਕਾਮ ਹੈ। ਗਿਆਨੀ ਮਾਨ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਅੰਦਰ ਵੀ ਸਿੱਖ ਇਸਤਰੀਆਂ ਖਾਸ ਕਰਕੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੱਲਤ ਕਰਨ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਤਾਂ ਹੀ ਪੰਥ ਦੀ ਚੜ੍ਹਦੀਕਲਾ ਹੋ ਸਕੇਗੀ।
ਲੁਧਿਆਣਾ, 11 ਅਗਸਤ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸਿੱਖ ਪੰਥ ਦੀਆਂ ਮਹਾਨ ਗੁਰੂ ਮਾਤਾਵਾਂ ਤੇ ਸਤਿਕਾਰਿਤ ਇਸਤਰੀਆਂ ਦੇ ਜੀਵਨ ਸਬੰਧੀ ਵਿਸੇਸ਼ ਤੌਰ ‘ਤੇ ਕਰਵਾਏ ਗਏ ਗੁਰਮਤਿ ਕਥਾ ਤੇ ਕੀਰਤਨ ਸਮਾਗਮ ‘ਗੁਰਮੁਖਿ ਸਖੀ ਸਹੇਲੀਆਂ’ ‘ਚ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਬੀਬੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਪੰਥ ਦੀ ਪ੍ਰਸਿੱਧ ਵਿਦਵਾਨ ਸ਼ਖਸੀਅਤ ਤੇ ਕਥਾ ਵਾਚਕ ਗਿਆਨੀ ਮਾਨ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਛੇਵੇਂ ਪਾਤਸ਼ਾਹ ਤੇ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਆਪਣਾ ਇੱਕ ਵਿਸੇਸ਼ ਮੁਕਾਮ ਹੈ। ਗਿਆਨੀ ਮਾਨ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਅੰਦਰ ਵੀ ਸਿੱਖ ਇਸਤਰੀਆਂ ਖਾਸ ਕਰਕੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੱਲਤ ਕਰਨ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਤਾਂ ਹੀ ਪੰਥ ਦੀ ਚੜ੍ਹਦੀਕਲਾ ਹੋ ਸਕੇਗੀ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਸਮਾਗਮ ਤਾਂ ਹੀ ਸਫਲਾ ਹੋ ਸਕਦਾ ਹੈ, ਜੇਕਰ ਮੌਜੂਦਾ ਸਮੇਂ ਦੀਆਂ ਸਿੱਖ ਇਸਤਰੀਆਂ ਬੀਬੀ ਵੀਰੋ ਜੀ ਦੇ ਜੀਵਨ ਤੋਂ ਪ੍ਰੇਣਾ ਲੈ ਕੇ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੁੜਨ। ਇਸ ਤੋਂ ਪਹਿਲਾਂ ਕਰਵਾਏ ਕਥਾ ਤੇ ਕੀਰਤਨ ਸਮਾਗਮ ਅੰਦਰ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਗੁ: ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਇਸਤਰੀ ਸਤਿਸੰਗ ਦੀਆਂ ਪ੍ਰਮੁੱਖ ਮੈਬਰਾਂ ਨੇ ਸਾਂਝੇ ਰੂਪ ਵਿਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਮਾਨ ਸਿੰਘ ਨੂੰ ਵਿਸੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਜਸਪਾਲ ਕੌਰ ਮੁਖੀਜਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਾਤਾ ਕਰਤਾਰ ਕੌਰ ਝਾਈਜੀ, ਬੀਬੀ ਦਵਿੰਦਰ ਕੌਰ, ਮਨਜੀਤ ਕੌਰ, ਕੁਲਜੀਤ ਕੌਰ, ਬੀਬੀ ਬਲਵਿੰਦਰ ਕੌਰ ਬੱਤਰਾ, ਅੰਮ੍ਰਿਤਪਾਲ ਕੌਰ, ਕਰਮਜੀਤ ਕੌਰ, ਸਿਮਰਨ ਕੌਰ, ਜਸਪਾਲ ਕੌਰ ਮੁਖੀਜਾ, ਸਰਬਜੀਤ ਕੌਰ, ਸੁਰਿੰਦਰ ਕੌਰ ਢੱਲ, ਬੀਬੀ ਗੁਰਮੀਤ ਕੌਰ, ਬੀਬੀ ਸਰਨਾ, ਬੀਬੀ ਬਬੱਲੀ ਭੈਣ ਜੀ, ਬੀਬੀ ਇੰਦਰਜੀਤ ਕੌਰ, ਬੀਬੀ ਪਿੰਕੀ ਚਾਵਲਾ, ਜਸਵਿੰਦਰ ਕੌਰ ਪਾਇਲ, ਬੀਬੀ ਜਸਵੀਰ ਕੌਰ, ਰਵਿੰਦਰ ਕੌਰ ਰਹੇਜਾ, ਰਜਨੀਇੰਦਰ ਕੌਰ, ਪਰਮਿੰਦਰ ਕੌਰ, ਜਸਲੀਨ ਕੌਰ, ਪ੍ਰੀਤ ਕੌਰ ਆਦਿ ਹਾਜ਼ਰ ਸਨ।