ਨਿੱਜੀ ਸਕੂਲਾਂ ਦੀ ਫ਼ੀਸ ਨਿਯਮਤ ਕਰਨਾ ਸ਼ਲਾਘਾਯੋਗ, ਬੋਰਡ ਫ਼ੀਸ ਵੀ ਘਟੇ-ਢਿੱਲੋਂ
ਲੁਧਿਆਣਾ, 11 ਅਗਸਤ (ਬੈਂਸ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਨਿੱਜੀ ਸਕੂਲਾਂ ਦੀ ਫ਼ੀਸ ਨਿਯਮਤ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆ, ਫਾਰਮ, ਮੁੜ ਜਾਂਚ, ਸਰਟੀਫਿਕੇਟ ਤੇ ਦੇਰੀ ਨਾਲ ਜਮ੍ਹਾ ਹੋਣ ਵਾਲੀ ਫ਼ੀਸ ਘਟਾਉਣ ਦੀ ਮੰਗ ਕੀਤੀ।
ਲੁਧਿਆਣਾ, 11 ਅਗਸਤ (ਬੈਂਸ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਨਿੱਜੀ ਸਕੂਲਾਂ ਦੀ ਫ਼ੀਸ ਨਿਯਮਤ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆ, ਫਾਰਮ, ਮੁੜ ਜਾਂਚ, ਸਰਟੀਫਿਕੇਟ ਤੇ ਦੇਰੀ ਨਾਲ ਜਮ੍ਹਾ ਹੋਣ ਵਾਲੀ ਫ਼ੀਸ ਘਟਾਉਣ ਦੀ ਮੰਗ ਕੀਤੀ। ਯੂਨੀਅਨ ਸਕੱਤਰ ਦਵਿੰਦਰ ਸਿੰਘ ਗੁਰੂ, ਸਲਾਹਕਾਰ ਅਮਰਜੀਤ ਸਿੰਘ, ਅਲਬੇਲ ਸਿੰਘ, ਮਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੋਰਡ ਫ਼ੀਸ ਤਰਕਸੰਗਤ ਅਤੇ ਕਿਫ਼ਾਇਤੀ ਬਣਾਉਣ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਰਾਹਤ ਮਿਲੇਗੀ।