ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਜਾਵੱਦੀ ਟਕਸਾਲ ਵਾਲਿਆਂ ਦੀ 24ਵੀਂ ਬਰਸੀ ਸਮਾਗਮ ਕੱਲ੍ਹ ਤੋਂ ਆਰੰਭ
ਲੁਧਿਆਣਾ,13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ‘ਜਵੱਦੀ ਟਕਸਾਲ’ ਦੀ 24ਵੀਂ ਸਲਾਨਾ ਬਰਸੀ ਸਬੰਧੀ ਸਮਾਗਮ ਕੱਲ੍ਹ 15 ਅਗਸਤ ਤੋਂ ਆਰੰਭ ਹੋਣਗੇ। ਬਰਸੀ ਸਮਾਗਮਾਂ ਸਬੰਧੀ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਨੇ ਪ੍ਰਬੰਧਕ ਸੇਵਾਦਾਰਾਂ ਨਾਲ ਮੀਟਿੰਗ ਕਰਕੇ ਕੀਤੇ ਗਏ ਪ੍ਰਬੰਧਾਂ ਸਬੰਧੀ ਬਾਰੀਕੀ ਨਾਲ ਜਾਣਿਆ ਅਤੇ ਕੁਝ ਸੁਝਾਵਾਂ ਤੇ ਵਿਚਾਰ ਵਟਾਂਦਰਾ ਕੀਤਾ।
ਹ
ਹਮਲੇ ਹੌਸਲੇ ਨਹੀਂ ਤੋੜ ਸਕਦੇ, ਨਾ ਹੀ ਸੱਚ ਦੀ ਆਵਾਜ਼ ਦਬਾ ਸਕਦੇ ਨੇ-ਹਰਪ੍ਰੀਤ ਸਿੰਘ ਸਿੰਮਕ
14-08-2026
ਲੁਧਿਆਣਾ,13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ‘ਜਵੱਦੀ ਟਕਸਾਲ’ ਦੀ 24ਵੀਂ ਸਲਾਨਾ ਬਰਸੀ ਸਬੰਧੀ ਸਮਾਗਮ ਕੱਲ੍ਹ 15 ਅਗਸਤ ਤੋਂ ਆਰੰਭ ਹੋਣਗੇ। ਬਰਸੀ ਸਮਾਗਮਾਂ ਸਬੰਧੀ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਨੇ ਪ੍ਰਬੰਧਕ ਸੇਵਾਦਾਰਾਂ ਨਾਲ ਮੀਟਿੰਗ ਕਰਕੇ ਕੀਤੇ ਗਏ ਪ੍ਰਬੰਧਾਂ ਸਬੰਧੀ ਬਾਰੀਕੀ ਨਾਲ ਜਾਣਿਆ ਅਤੇ ਕੁਝ ਸੁਝਾਵਾਂ ਤੇ ਵਿਚਾਰ ਵਟਾਂਦਰਾ ਕੀਤਾ। ਇਸੇ ਤਰ੍ਹਾਂ ਟਕਸਾਲ ਦੇ ਮੌਜੂਦਾ ਵਿਦਿਆਰਥੀਆਂ ਦੇ ਨਾਲ-ਨਾਲ ਸਾਬਕਾ ਵਿਦਿਆਰਥੀਆਂ ਨੂੰ ਬਰਸੀ ਸਮਾਗਮਾਂ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ, ਸਮਾਂ-ਸੂਚੀ, ਮਰਿਆਦਾ ਆਦਿ ਸਬੰਧੀ ਕੁਝ ਜ਼ਰੂਰੀ ਆਦੇਸ਼ ਵੀ ਦਿੱਤੇ। ਜਵੱਦੀ ਟਕਸਾਲ ਵਲੋਂ ਭੇਜੀ ਜਾਣਕਾਰੀ ਅਨੁਸਾਰ ਕੱਲ੍ਹ 15 ਅਗਸਤ ਤੋਂ 21 ਅਗਸਤ ਤੱਕ ਸੰਤ ਬਾਬਾ ਅਮੀਰ ਸਿੰਘ ਰੋਜ਼ਾਨਾ ਸ਼ਾਮ 8:00 ਵਜੇ ਤੋਂ 9:15 ਵਜੇ ਤੱਕ ਨਾਮ ਸਿਮਰਨ ਨਾਲ ਜੋੜਨਗੇ। 22 ਅਗਸਤ ਦਿਨ ਸ਼ਨੀਵਾਰ ਰਾਤ 8 ਵਜੇ ਤੋਂ ਰੈਣਸਬਾਈ ਕੀਰਤਨ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ 24 ਅਗਸਤ ਨੂੰ ਰਾਤ 6 ਵਜੇ ਤੋਂ 10 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਸਜੇਗਾ। 25 ਅਗਸਤ ਮੰਗਲਵਾਰ ਸਵੇਰੇ 10 ਵਜੇ ਤੋਂ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਜਦਕਿ ਦੀਵਾਨ ਆਸਥਾਨ ਵਿਖੇ 10 ਵਜੇ ਤੋਂ 2 ਵਜੇ ਤੱਕ ਬੀਬੀਆਂ ਵਲੋਂ ਸਮਾਗਮ ਹੋਵੇਗਾ, ਰਾਤ 7 ਵਜੇ ਤੋਂ 10 ਵਜੇ ਤੱਕ ਗੁਰਮਤਿ ਰਾਗੀ ਸਭਾ ਲੁਧਿਆਣਾ ਵਲੋਂ ਵਿਸ਼ੇਸ਼ ਕੀਰਤਨ ਸਮਾਗਮ ਹੋਵੇਗਾ। 26 ਅਗਸਤ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਵੱਖ-ਵੱਖ ਅਕੈਡਮੀਆਂ ਵਲੋਂ ਕੀਰਤਨ ਰਾਤ 7 ਵਜੇ ਤੋਂ 2 ਵਜੇ ਤੱਕ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। 27 ਅਗਸਤ ਸਵੇਰੇ 10 ਵਜੇ ਭੋਗ ਸ੍ਰੀ ਅਖੰਡ ਪਾਠ ਸਾਹਿਬ ਉਪਰੰਤ ਸਾਰਾ ਦਿਨ ਦੀਵਾਨ ਸਜਾਏ ਜਾਣਗੇ। ਬਰਸੀ ਸਮਾਗਮਾਂ ਦੌਰਾਨ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਹਿਬਾਨ, ਸਿੱਖ ਸਮਾਜ ਲਈ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ, ਵਿਦਿਅਕ, ਸਮਾਜਿਕ, ਕਾਰੋਬਾਰ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸ਼ਖਸੀਅਤਾਂ ਵੀ ਬਰਸੀ ਸਮਾਗਮਾਂ ਵਿਚ ਸਮੂਲੀਅਤ ਕਰਨਗੀਆਂ। ਮਹਾਂਪੁਰਸ਼ਾਂ ਦੇ ਵੈਰਾਗ ‘ਚ ਅਤੇ ਜਵੱਦੀ ਟਕਸਾਲ ਨਾਲ ਜੁੜੀਆਂ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਸੰਗਤਾਂ, ਜੋ ਹਰ ਸਾਲ ਬਰਸੀ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ‘ਚ ਜਵੱਦੀ ਟਕਸਾਲ ਆਉਂਦੀਆਂ ਹਨ, ਉਹ ਵੀ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਸ਼ਾਮ ਦੇ ਨਾਮ ਸਿਮਰਨ ਸਮਾਗਮ, ਬਰਸੀ ਸਮਾਗਮਾਂ ‘ਚ ਹਾਜ਼ਰੀ ਭਰਨ ਵਾਲੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਸਰਵਣ ਕਰਨ ਲਈ, ਰਾਗ ਦਰਬਾਰ ਆਦਿ ਵਾਸਤੇ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ‘ਚ ਆ ਰਿਹਾ ਹੈ। ਜਵੱਦੀ ਟਕਸਾਲ ਵਲੋਂ ਗੁਰੂ ਕੇ ਲੰਗਰ, ਸਿਹਤ ਸੇਵਾਵਾਂ, ਪੀਣ ਵਾਲੇ ਪਾਣੀ, ਪਖਾਨੇ, ਵਾਹਨਾਂ ਦੀ ਪਾਰਕਿੰਗ, ਜੋੜਾ ਤੇ ਗਠੜੀ ਘਰ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਦੇ ਨਾਲ ਨਾਲ ਸੇਵਾਦਾਰਾਂ ਦਾ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਨੇ ਸਮੂੰਹ ਸਿੱਖ ਸੰਗਤਾਂ ਨੂੰ ਮਹਾਂਪੁਰਸ਼ਾਂ ਦੀ ਯਾਦ ‘ਚ ਕਰਵਾਏ ਜਾ ਰਹੇ ਬਰਸੀ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।