18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

8ਵਾਂ ਮੇਲਾ ਤੀਆਂ ਦਾ ਧੂਮਧਾਮ ਨਾਲ ਕਰਵਾਇਆ, ਗਾਇਕਾ ਤੇ ਫ਼ਿਲਮੀ ਅਦਾਕਾਰਾ ਅਮਰ ਨੂਰੀ ਨੇ ਕੀਤੀ ਸ਼ਿਰਕਤ

ਲੁਧਿਆਣਾ, 17 ਅਗਸਤ (ਡਾ. ਤਰਲੋਚਨ ਸਿੰਘ)-ਸਾਵਣ ਦੇ ਮਹੀਨੇ ਵਿਚ ਉਤਸ਼ਾਹ ਅਤੇ ਰਵਾਇਤੀ ਧੂਮਧਾਮ ਨਾਲ 8ਵਾਂ ਮੇਲਾ ਤੀਆਂ ਦਾ’ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਸੀ.

Ad Position 21
No active advertisement
ਅਜੀਤ ਡੈਸਕ 18-08-2026
ਲੁਧਿਆਣਾ, 17 ਅਗਸਤ (ਡਾ. ਤਰਲੋਚਨ ਸਿੰਘ)-ਸਾਵਣ ਦੇ ਮਹੀਨੇ ਵਿਚ ਉਤਸ਼ਾਹ ਅਤੇ ਰਵਾਇਤੀ ਧੂਮਧਾਮ ਨਾਲ 8ਵਾਂ ਮੇਲਾ ਤੀਆਂ ਦਾ’ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਸੀ.ਟੀ. ਯੂਨੀਵਰਸਿਟੀ ਤੋਂ ਐਡਵੋਕੇਟ ਮਨਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੀਜ ਸਾਡੇ ਅਮੀਰ ਪੰਜਾਬੀ ਲੋਕ ਸਭਿਆਚਾਰ ਅਤੇ ਪਰੰਪਰਾਵਾਂ ਦਾ ਅਹਿਮ ਤਿਉਹਾਰ ਹੈ। ਅਜਿਹੇ ਸਮਾਗਮਾਂ ਰਾਹੀਂ ਸਾਡੀ ਨਵੀਂ ਪੀੜ੍ਹੀ ਆਪਣੇ ਸਭਿਆਚਾਰ, ਲੋਕ ਧਾਰਾ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਜੁੜਦੀ ਹੈ। ਇਸ ਮੌਕੇ ਸਨਰਾਈਜ਼ ਨਰਸਰੀ ਅਤੇ ਪ੍ਰੀ ਨਰਸਰੀ ਸਕੂਲ ਦੀ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸਭਿਆਚਾਰਕ ਵਿਰਸੇ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਦੌਰਾਨ ਔਰਤਾਂ ਅਤੇ ਲੜਕੀਆਂ ਵਲੋਂ ਪੰਜਾਬੀ ਲੋਕ ਨਾਚ ਅਤੇ ਸਾਡੀ ਰਵਾਇਤੀ ਸਭਿਅਤਾ ਨੂੰ ਦਰਸਾਉਂਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਮੁਟਿਆਰਾਂ ਰਵਾਇਤੀ ਲੋਕ ਗੀਤਾਂ ’ਤੇ ਨੱਚਦੀਆਂ ਨਜ਼ਰ ਆਈਆਂ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕਾ ਤੇ ਫ਼ਿਲਮੀ ਅਦਾਕਾਰਾ ਅਮਰ ਨੂਰੀ, ਅਨਹਦ ਕੌਰ, ਕਿੰਗ ਬੀ ਚੌਹਾਨ, ਬਰਾਊਨ ਕੁੜੀ, ਦੇਵਗਨ ਪਰਿਵਾਰ, ਲਖਵਿੰਦਰ ਲੱਕੀ, ਪ੍ਰਭਜੋਤ ਕੌਰ, ਕਿਰਨ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ। ਇਸ ਦੌਰਾਨ ਵਿਧਾਇਕ ਕੁਲਵੰਤ ਸਿੱਧੂ ਨੇ ਮੋਨਿਕਾ ਬੱਗਾ ਨੂੰ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ‘ਸੁਨੱਖੀ ਮੁਟਿਆਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਦਾ ਸਨਮਾਨ
Ad Position 24