19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੀ.ਏ.ਡੀ. ਅਕੈਡਮੀ ਨੇ ਜ਼ੋਨਲ ਹੈਂਡਬਾਲ ਟੂਰਨਾਮੈਂਟ ’ਚ ਜਿੱਤਿਆ ਚਾਂਦੀ ਦਾ ਤਮਗ਼ਾ

ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਜੀ. ਏ.

Ad Position 21
No active advertisement
ਅਜੀਤ ਡੈਸਕ 19-08-2026
ਲਾਡੋਵਾਲ, 18 ਅਗਸਤ (ਬਲਬੀਰ ਸਿੰਘ ਰਾਣਾ)-ਜੀ.ਏ.ਡੀ. ਅਕੈਡਮੀ ਲਾਦੀਆਂ ਖ਼ੁਰਦ ਦੀਆਂ ਹੋਣਹਾਰ ਵਿਦਿਆਰਥਣਾਂ ਦੀ ਹੈਂਡਬਾਲ ਟੀਮ ਨੇ 70ਵੇਂ ਜ਼ੋਨਲ ਹੈਂਡਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗ਼ਾ ਹਾਸਲ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਇਸ ਟੀਮ ਵਿਚ ਸੁਖਮਨਦੀਪ ਕੌਰ (ਕਪਤਾਨ), ਅੰਮ੍ਰਿਤ ਕੌਰ (ਉਪ-ਕਪਤਾਨ), ਮੀਨਾਕਸ਼ੀ, ਆਸਥਾ, ਅਮਰਜੋਤ, ਦੀਪਿਕਾ, ਆਰਾਧਿਆ, ਸੋਨਾਕਸ਼ੀ, ਸਾਕਸ਼ੀ, ਜਸਮੀਨ ਕੌਰ, ਸਾਨੀਆ, ਪ੍ਰਾਚੀ, ਅਵਨੀਤ, ਹਰਗੁਨ ਕੌਰ ਅਤੇ ਸ਼ਗੁਨ ਆਦਿ ਵਿਦਿਆਰਥਣਾਂ ਸ਼ਾਮਿਲ ਹਨ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਚਾਂਦੀ ਦਾ ਤਮਗ਼ਾ ਅਕੈਡਮੀ ਨੇ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰਨਾਂ, ਕੋਚਾਂ ਅਤੇ ਮਾਰਗ ਦਰਸ਼ਕਾਂ ਨੂੰ ਉਨ੍ਹਾਂ ਦੀ ਅਦਮਯ ਭਾਵਨਾ, ਲਗਨ, ਮਿਹਨਤ ਅਤੇ ਸ਼ਾਨਦਾਰ ਪ੍ਰਤੀਬੱਧਤਾ ਲਈ ਸਕੂਲ ਪ੍ਰਬੰਧਨ ਵਲੋਂ ਹਾਰਦਿਕ ਵਧਾਈ ਦੇ ਕੇ ਬੱਚਿਆਂ ਦਾ ਹੌਸਲਾ ਅਫਜਾਈ ਕੀਤੀ ਗਈ ਹੈ, ਤਾਂ ਜੋ ਬੱਚੇ ਖੇਡਾਂ ਵਿਚ ਅੱਗੇ ਵਧ ਕੇ ਹੋਰ ਮੱਲ੍ਹਾਂ ਮਾਰ ਸਕਣ। ਇਸ ਮੌਕੇ ਸਕੂਲ ਪ੍ਰਿੰਸੀਪਲ ਸਨੀਤਾ ਕੁਮਾਰੀ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਚਾਂਦੀ ਤਗਮੇ ’ਤੇ ਜਿਤ ਦਰਜ ਕਰਨਾ ਸਕੂਲ ਲਈ ਇਕ ਵੱਡੀ ਉਪਲਬਧੀ ਹੈ, ਜਿਸ ਨਾਲ ਅਕੈਡਮੀ ਦੇ ਬੱਚਿਆਂ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦੀ ਰੁਚੀ ਬਣੀ ਰਹੇਗੀ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਜੇਤੂ ਟੀਮ ਦਾ ਭਰਮਾ ਸਵਾਗਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮਾਂ ’ਚ ਸ਼ਿਰਕਤ ਕਰਕੇ ਸਾਬਕਾ ਵਿਧਾਇਕ ਬੈਂਸ ਨੇ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਅਜੀਤ, ਜਲੰਧਰ ਪੀ.ਏ.ਯੂ. ਵੱਲੋਂ ਪ੍ਰਾਇਮਰੀ ਡਾਟਾ ਬਾਰੇ ਖੋਜਾਰਥੀਆਂ ਲਈ ਇਕ ਰੋਜ਼ਾ ਵਰਕਸ਼ਾਪ
Ad Position 24