18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਸ਼ਵ ਫ਼ੋਟੋਗਰਾਫੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਫ਼ੋਟੋ ਪ੍ਰਦਰਸ਼ਨੀ ਅੱਜ ਤੋਂ

ਲੁਧਿਆਣਾ, 18 ਅਗਸਤ (ਜਤਿੰਦਰ ਭੰਬੀ)-ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ 10ਵੀਂ ਸਾਲਾਨਾ ਫ਼ੋਟੋ ਪ੍ਰਦਰਸ਼ਨੀ ‘ਵਨ ਥਾਊਜ਼ੈਂਡ ਵਰਡਜ਼’ 19 ਅਤੇ 20 ਅਗਸਤ ਨੂੰ ਲਕਸ਼ਮੀ ਲੇਡੀਜ਼ ਕਲੱਬ ਗੁਰੂ ਨਾਨਕ ਸਟੇਡੀਅਮ ਨੇੜੇ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ, ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਪ੍ਰਦਰਸ਼ਨੀ ਦਾ ਉਦਘਾਟਨ 19 ਅਗਸਤ ਨੂੰ ਸਵੇਰੇ 11.

Ad Position 21
No active advertisement
ਅਜੀਤ ਡੈਸਕ 19-08-2026
ਲੁਧਿਆਣਾ, 18 ਅਗਸਤ (ਜਤਿੰਦਰ ਭੰਬੀ)-ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ 10ਵੀਂ ਸਾਲਾਨਾ ਫ਼ੋਟੋ ਪ੍ਰਦਰਸ਼ਨੀ ‘ਵਨ ਥਾਊਜ਼ੈਂਡ ਵਰਡਜ਼’ 19 ਅਤੇ 20 ਅਗਸਤ ਨੂੰ ਲਕਸ਼ਮੀ ਲੇਡੀਜ਼ ਕਲੱਬ ਗੁਰੂ ਨਾਨਕ ਸਟੇਡੀਅਮ ਨੇੜੇ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ, ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਪ੍ਰਦਰਸ਼ਨੀ ਦਾ ਉਦਘਾਟਨ 19 ਅਗਸਤ ਨੂੰ ਸਵੇਰੇ 11.00 ਵਜੇ ਪਦਮ ਸ਼੍ਰੀ ਰਜਨੀ ਬੈਕਟਰ ਅਤੇ ਏ.ਡੀ.ਸੀ.ਪੀ. ਰੁਪਿੰਦਰ ਕੌਰ ਭੱਟੀ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਨੇ ਕਿਹਾ ਕਿ ਫ਼ੋਟੋਗਰਾਫੀ ਸਮਾਜ ਦੇ ਅਹਿਮ ਪਲਾਂ ਅਤੇ ਇਤਿਹਾਸ ਨੂੰ ਸੰਭਾਲਣ ਦਾ ਬਹੁਤ ਪ੍ਰਭਾਵਸ਼ਾਲੀ ਮਾਧਿਅਮ ਹੈ। ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ‘ਇਕ ਤਸਵੀਰ ਹਜ਼ਾਰ ਸ਼ਬਦ ਬਿਆਨ ਕਰਦੀ ਹੈ’ ਇਸ ਕਰਕੇ ਇਸ ਵਿਚਾਰ ਨੂੰ ਮੁੱਖ ਰੱਖਦਿਆਂ ਪ੍ਰਦਰਸ਼ਨੀ ਦਾ ਨਾਂ ‘ਵਨ ਥਾਊਜ਼ੈਂਡ ਵਰਡਜ਼’ ਰੱਖਿਆ ਗਿਆ ਹੈ। ਇਸ ਵਾਰ ਪ੍ਰਦਰਸ਼ਨੀ ਦਾ ਵਿਸ਼ੇਸ਼ ਆਕਰਸ਼ਣ ਸਵ: ਸੀਨੀਅਰ ਫ਼ੋਟੋ ਪੱਤਰਕਾਰ ਧਰਮਵੀਰ ਦੇ ਪੁਰਾਣੇ ਕੈਮਰੇ ਹੋਣਗੇ। ਇਹ ਸਾਰੇ ਕੈਮਰੇ ਪਰਿਵਾਰ ਵਲੋਂ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਨੂੰ ਦਿੱਤੇ ਜਾ ਰਹੇ ਹਨ। ਪ੍ਰਦਰਸ਼ਨੀ ਦਾ ਸਮਾਪਤੀ ਸਮਾਰੋਹ 20 ਅਗਸਤ ਨੂੰ ਸ਼ਾਮ 4.00 ਵਜੇ ਹੋਵੇਗਾ, ਜਿਸ ਵਿਚ ਪਦਮ ਸ਼੍ਰੀ ਡਾ. ਸਰਦਾਰਾ ਸਿੰਘ ਜੌਹਲ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਕੋਠੀ ਮੇਲਾ ਤੋਂ ਸੰਚਿਤ ਅਰੋੜਾ ਅਤੇ ਲੀ ਫੋਰਡ ਦੇ ਐਮ.ਡੀ. ਜੀਵਨ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਖੰਨਾ ਜ਼ਿਲ੍ਹਾ ਯੂਥ ਕਾਂਗਰਸ ਵਿਚ 2 ਨਿਯੁਕਤੀਆਂ ਨੂੰ ਲੈ ਕੇ 2 ਕਾਂਗਰਸੀ ਧੜਿਆਂ ਵਿਚ ਕਸ਼ਮਕਸ਼ ਸ਼ੁਰੂ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਅਤੇ ਪਿਓਰ ਹੈਲਥ ਕੰਪਨੀ ਨੇ ਪਾਲਤੂ ਕੁੱਤਿਆਂ ਦੀ ਖ਼ੁਰਾਕ ਬਣਾਉਣ ਸੰਬੰਧੀ ਹੱਥ ਮਿਲਾਇਆ
Ad Position 24