19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵੈਟਰਨਰੀ ਯੂਨੀਵਰਸਿਟੀ ਅਤੇ ਪਿਓਰ ਹੈਲਥ ਕੰਪਨੀ ਨੇ ਪਾਲਤੂ ਕੁੱਤਿਆਂ ਦੀ ਖ਼ੁਰਾਕ ਬਣਾਉਣ ਸੰਬੰਧੀ ਹੱਥ ਮਿਲਾਇਆ

ਲੁਧਿਆਣਾ, 18 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਅਤੇ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ, ਕਠੂਆ, ਜੰਮੂ ਅਤੇ ਕਸ਼ਮੀਰ ਨੇ ਕੁੱਤਿਆਂ ਦੀ ਖ਼ੁਰਾਕ ਦੀ ਫਾਰਮੂਲੇਸ਼ਨ ਅਤੇ ਗੁਣਵੱਤਾ ਮੁਲਾਂਕਣ ਲਈ ਤਕਨੀਕੀ ਸਲਾਹ-ਮਸ਼ਵਰੇ ਵਾਸਤੇ ਇਕ ਸਮਝੌਤੇ ਪੱਤਰ ’ਤੇ ਦਸਤਖ਼ਤ ਕੀਤੇ ਹਨ। ਡਾ.

Ad Position 21
No active advertisement
ਅਜੀਤ ਡੈਸਕ 19-08-2026
ਲੁਧਿਆਣਾ, 18 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਅਤੇ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ, ਕਠੂਆ, ਜੰਮੂ ਅਤੇ ਕਸ਼ਮੀਰ ਨੇ ਕੁੱਤਿਆਂ ਦੀ ਖ਼ੁਰਾਕ ਦੀ ਫਾਰਮੂਲੇਸ਼ਨ ਅਤੇ ਗੁਣਵੱਤਾ ਮੁਲਾਂਕਣ ਲਈ ਤਕਨੀਕੀ ਸਲਾਹ-ਮਸ਼ਵਰੇ ਵਾਸਤੇ ਇਕ ਸਮਝੌਤੇ ਪੱਤਰ ’ਤੇ ਦਸਤਖ਼ਤ ਕੀਤੇ ਹਨ। ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ-ਚਾਂਸਲਰ ਨੇ ਇਸ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਯੂਨੀਵਰਸਿਟੀ-ਉਦਯੋਗ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਧ ਰਹੇ ਪਾਲਤੂ ਜਾਨਵਰਾਂ ਦੀ ਖ਼ੁਰਾਕ ਦੇ ਖੇਤਰ ਵੱਲ ਇਕ ਮਹੱਤਵਪੂਰਨ ਕਦਮ ਹੈ। ਅਜਿਹੇ ਸਹਿਯੋਗ ਜਾਨਵਰਾਂ ਦੀ ਖ਼ੁਰਾਕ ਵਿਚ ਨਵੀਨਤਾ, ਗੁਣਵੱਤਾ ਭਰੋਸਾ ਅਤੇ ਤਕਨਾਲੋਜੀ ਟਰਾਂਸਫ਼ਰ ਨੂੰ ਉਤਸ਼ਾਹਿਤ ਕਰਨਗੇ। ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਵਲੋਂ ਸਮਝੌਤੇ ’ਤੇ ਹਸਤਾਖ਼ਰ ਕੀਤੇ, ਜਦਕਿ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ ਦੀ ਨੁਮਾਇੰਦਗੀ ਕੰਪਨੀ ਦੇ ਸੀ.ਈ.ਓ. ਸੁਮਿਤ ਕੇਡੀਆ ਨੇ ਕੀਤੀ। ਸਮਝੌਤਾ ਹਸਤਾਖ਼ਰ ਸਮਾਰੋਹ ਵਿਚ ਡਾ. ਓਪਿੰਦਰ ਸਿੰਘ, ਡਾ. ਰਵਿੰਦਰ ਸਿੰਘ ਗਰੇਵਾਲ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡਾ. ਨਿਰਭੈਅ ਕੁਮਾਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਗਵਾਹੀ ਦਿੱਤੀ। ਪੰਜ-ਸਾਲਾ ਸਲਾਹ-ਮਸ਼ਵਰਾ ਸਹਿਯੋਗ ਦੀ ਵਿੱਤੀ ਕੀਮਤ ਲਗਭਗ 18.3 ਲੱਖ ਹੈ। ਡਾ. ਜਸਪਾਲ ਸਿੰਘ ਹੁੰਦਲ, ਮੁਖੀ ਪਸ਼ੂ ਆਹਾਰ ਵਿਭਾਗ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਵੈਟਰਨਰੀ ਯੂਨੀਵਰਸਿਟੀ ਵੱਖ-ਵੱਖ ਸ਼੍ਰੇਣੀਆਂ ਦੇ ਕੁੱਤਿਆਂ ਲਈ ਸੰਤੁਲਿਤ ਅਤੇ ਕਿਫ਼ਾਇਤੀ ਖ਼ੁਰਾਕ ਫ਼ਾਰਮੂਲੇ ਉਪਲਬਧ ਕਰਵਾਏਗੀ, ਖ਼ੁਰਾਕ ਤੱਤਾਂ ਅਤੇ ਤਿਆਰ ਉਤਪਾਦਾਂ ਦਾ ਮੁਲਾਂਕਣ ਕਰੇਗੀ ਅਤੇ ਆਪਣੀਆਂ ਲੈਬਾਰਟਰੀ ਸਹੂਲਤਾਂ ਰਾਹੀਂ ਖੁਰਾਕੀ ਗੁਣਵੱਤਾ ਦਾ ਮੁਲਾਂਕਣ ਕਰੇਗੀ। ਯੂਨੀਵਰਸਿਟੀ ਦੇ ਮਾਹਿਰ ਗੁਣਵੱਤਾ ਮੁਲਾਂਕਣ ਅਤੇ ਤਕਨੀਕੀ ਮਾਰਗ ਦਰਸ਼ਨ ਲਈ ਕੰਪਨੀ ਦੇ ਫੀਡ ਉਤਪਾਦਨ ਪਲਾਂਟ ਦਾ ਦੌਰਾ ਵੀ ਕਰਨਗੇ। ਇਹ ਸਹਿਯੋਗ ਖੋਜ ਅਤੇ ਪਾਲਤੂ ਜਾਨਵਰਾਂ ਦੀ ਖ਼ੁਰਾਕ ਉਦਯੋਗ ਵਿਚਕਾਰ ਇੰਟਰਫੇਸ ਨੂੰ ਵੀ ਮਜ਼ਬੂਤ ਕਰੇਗਾ। ਇਸ ਸਮਝੌਤੇ ਰਾਹੀਂ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨੇ ਇਕ ਵਾਰ ਲੋਕ ਹਿਤਾਂ ਲਈ ਖੋਜ ਅਤੇ ਮਿਆਰੀ ਸੇਵਾਵਾਂ ਉਪਲਬਧ ਕਰਵਾਉਣ ਸੰਬੰਧੀ ਵਚਨਬੱਧਤਾ ਦਾ ਸਬੂਤ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਫ਼ੋਟੋਗਰਾਫੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਫ਼ੋਟੋ ਪ੍ਰਦਰਸ਼ਨੀ ਅੱਜ ਤੋਂ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮਾਂ ’ਚ ਸ਼ਿਰਕਤ ਕਰਕੇ ਸਾਬਕਾ ਵਿਧਾਇਕ ਬੈਂਸ ਨੇ ਲਹਿਰਾਇਆ ਤਿਰੰਗਾ
Ad Position 24