19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਵਿਸ਼ਵ ਫ਼ੋਟੋਗਰਾਫੀ ਦਿਵਸ ਮਨਾਇਆ

ਲੁਧਿਆਣਾ, 19 ਅਗਸਤ (ਜਸਵਿੰਦਰ ਸਿੰਘ)-ਅੰਦਰੂਨੀ ਗੁਣਵੱਤਾ ਭਰੋਸਾ ਸੈਲ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ, ਗੁੱਜਰਖਾਨ ਕੈਂਪਸ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਕਾਲਜ ਕੈਂਪਸ ਵਿਚ ਵਿਸ਼ਵ ਫ਼ੋਟੋਗਰਾਫੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ‘ਕਲਿੱਕ.

Ad Position 21
No active advertisement
ਅਜੀਤ ਡੈਸਕ 20-08-2026
ਲੁਧਿਆਣਾ, 19 ਅਗਸਤ (ਜਸਵਿੰਦਰ ਸਿੰਘ)-ਅੰਦਰੂਨੀ ਗੁਣਵੱਤਾ ਭਰੋਸਾ ਸੈਲ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੁਮੈਨ, ਗੁੱਜਰਖਾਨ ਕੈਂਪਸ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਕਾਲਜ ਕੈਂਪਸ ਵਿਚ ਵਿਸ਼ਵ ਫ਼ੋਟੋਗਰਾਫੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ‘ਕਲਿੱਕ. ਕੈਪਚਰ. ਰਿਪੋਰਟ.’ ਸਿਰਲੇਖ ਹੇਠ ਫ਼ੋਟੋਗਰਾਫੀ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੀਆਂ ਐਂਟਰੀਆਂ ਦਾ ਮੁਲਾਂਕਣ ਮਿਸ ਡੇਜ਼ੀ ਵਧਵਾ ਅਤੇ ਸੁਖਜੀਤ ਕੌਰ ਵਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੇ ਕੰਮ ਵਿਚ ਨਜ਼ਰ ਆਈ ਰਚਨਾਤਮਿਕਤਾ ਅਤੇ ਪੱਤਰਕਾਰੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਇਹ ਗਤੀਵਿਧੀ ਡਾ. ਕੀਰਤੀ ਧਵਨ, ਸਹਾਇਕ ਪ੍ਰੋਫੈਸਰ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਰਹਿਨੁਮਾਈ ਹੇਠ ਕਰਵਾਈ ਗਈ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ ਵਿਖਾਉਣ, ਆਪਣੇ ਹੁਨਰ ਨੂੰ ਨਿਖਾਰਨ ਅਤੇ ਵਿਹਾਰਕ ਤਜਰਬਾ ਹਾਸਲ ਕਰਨ ਦੇ ਮੌਕੇ ਮਿਲਦੇ ਰਹਿਣ।
Ad Position 22
No active advertisement
ਪਿਛਲੀ ਖ਼ਬਰ ਡੀ.ਜੀ.ਐਸ.ਜੀ. ਪਬਲਿਕ ਸਕੂਲ ਵੱਲੋਂ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਜੀ. ਟੀ. ਬੀ. ਕੋ-ਐਜੂਕੇਸ਼ਨ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24