21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

-ਮਾਮਲਾ ਡੀ.ਏ. ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ- ਹੋਮ ਗਾਰਡ ਸਾਂਝੀ ਐਸੋਸੀਏਸ਼ਨ ਨੇ ਧਰਨਾ ਲਗਾ ਕੇ ਕੀਤਾ ਨੈਸ਼ਨਲ ਹਾਈਵੇਅ ਜਾਮ

ਲਾਡੋਵਾਲ, 20 ਅਗਸਤ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਪੰਜਾਬ ਹੋਮ ਗਾਰਡ ਸਾਂਝੀ ਐਸੋਸੀਏਸ਼ਨ ਵਲੋਂ ਡੀ. ਏ.

Ad Position 21
No active advertisement
ਟੋਲ ਪਲਾਜ਼ਾ ਲਾਡੋਵਾਲ ਨਜ਼ਦੀਕ ਨੈਸ਼ਨਲ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦਾ ਦ੍ਰਿਸ਼। ਤਸਵੀਰ-ਬਲਬੀਰ ਸਿੰਘ ਰਾਣਾ 21-08-2026
ਲਾਡੋਵਾਲ, 20 ਅਗਸਤ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਪੰਜਾਬ ਹੋਮ ਗਾਰਡ ਸਾਂਝੀ ਐਸੋਸੀਏਸ਼ਨ ਵਲੋਂ ਡੀ.ਏ. ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਨਜ਼ਦੀਕ ਲਾਡੋਵਾਲ ਨਵੇਂ ਬਾਈਪਾਸ ਪੁਲ ਹੇਠ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਸ ਮੌਕੇ ਪੰਜਾਬ ਹੋਮ ਗਾਰਡ ਸਾਂਝੀ ਐਸੋਸੀਏਸ਼ਨ ਦੇ ਆਗੂਆਂ ਅਤੇ ਰਾਜ ਕੁਮਾਰ ਠਾਕੁਰ, ਰਿਟਾਇਰਡ ਕੰਪਨੀ ਕਮਾਂਡਰ ਪੀ.ਐਚ.ਜੀ. ਲੁਧਿਆਣਾ ਨੇ ਦੱਸਿਆ ਕਿ ਅਸੀਂ ਆਪਣੀਆਂ ਨਿੱਜੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇ ਚੁੱਕੇ ਹਾਂ, ਲੇਕਿਨ ਸਾਡੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਸਾਨੂੰ ਬਾਰ ਬਾਰ ਟਾਲ ਮਟੋਲ ਕੀਤਾ ਜਾ ਰਿਹਾ ਹੈ। ਉਕਤ ਆਗੂਆਂ ਨੇ ਦੱਸਿਆ ਕਿ ਧਰਨਾ ਪ੍ਰਦਰਸ਼ਨ ਕਰਨਾ ਜਾਂ ਜਾਮ ਲਗਾਉਣਾ ਸਾਡਾ ਸ਼ੌਕ ਨਹੀਂ ਹੈ, ਸਗੋਂ ਸਾਡੀ ਮਜਬੂਰੀ ਹੈ, ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਅਣਮਿਥੇ ਸਮੇਂ ਲਈ ਜਾਰੀ ਰੱਖਾਂਗੇ। ਮੁਲਾਜ਼ਮ ਆਗੂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਸਾਡੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ, ਜਿਸ ਕਰਕੇ ਹੋਮ ਗਾਰਡ ਮੁਲਾਜ਼ਮਾਂ ਅੰਦਰ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ, ਜਿਸ ਨੂੰ ਜਗਾਉਣਾ ਬੜਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੀ ਉਮਰ ਨੌਕਰੀ ਕਰਨ ਉਪਰੰਤ ਪੈਨਸ਼ਨ ਤੋਂ ਬਗੈਰ ਸਾਡਾ ਤੇ ਸਾਡੇ ਬੱਚਿਆਂ ਦਾ ਭਵਿੱਖ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਸ ਮੌਕੇ ਰਿਟਾਇਰਡ ਕੰਪਨੀ ਕਮਾਂਡਰ ਠਾਕੁਰ ਨੇ ਦੱਸਿਆ ਕਿ ਅੱਜ ਦੇ ਧਰਨਾ ਪ੍ਰਦਰਸ਼ਨ ਕਰਕੇ ਡੀ.ਸੀ. ਲੁਧਿਆਣਾ ਨੇ ਸਾਨੂੰ ਦਫ਼ਤਰ ਬੁਲਾ ਕੇ ਸਾਡੇ ਕੋਲੋਂ ਮੰਗ ਪੱਤਰ ਲੈ ਲਿਆ, ਜਿੱਥੇ ਉਨ੍ਹਾਂ ਨਾਲ ਐਸ.ਪੀ. ਸੰਦੀਪ ਵਡੇਰਾ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਡੀ.ਸੀ. ਲੁਧਿਆਣਾ ਨੇ ਸਾਡੀ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਨਾਲ ਮੋਬਾਈਲ ਫ਼ੋਨ ’ਤੇ ਗੱਲਬਾਤ ਵੀ ਕਰਵਾਈ ਅਤੇ ਮੁੱਖ ਮੰਤਰੀ ਮਾਨ ਨੂੰ ਮਿਲਣ ਲਈ 4 ਸਤੰਬਰ ਦਾ ਸਾਨੂੰ ਸਮਾਂ ਦਿੱਤਾ ਗਿਆ ਹੈ। ਰਾਜ ਕੁਮਾਰ ਠਾਕੁਰ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਬਿਨਾਂ ਕਿਸੇ ਦੇਰੀ ਤੋਂ ਅਣਮਿਥੇ ਸਮੇਂ ਲਈ ਲੰਬਾ ਸੰਘਰਸ਼ ਵਿੱਢਾਂਗੇ। ਇਸ ਮੌਕੇ ਜਾਮ ’ਚ ਫਸੇ ਲੋਕਾਂ ਨੂੰ ਵੀ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਭਾਵੇਂ ਇਕ ਸਾਈਡ ਟਰੈਫ਼ਿਕ ਚੱਲ ਵੀ ਰਿਹਾ ਹੈ, ਜਿੱਥੇ ਦੋਨਾਂ ਸਾਈਡਾਂ ਤੋਂ ਇਕ ਸਾਈਡ ਵਿਚ ਦੀ ਲੰਘਣ ਵਾਲੇ ਵਾਹਨ ਚਾਲਕ ਅਤੇ ਹੋਰ ਰਾਹਗੀਰ ਬੁਰੀ ਤਰ੍ਹਾਂ ਫਸ ਚੁੱਕੇ ਸਨ ਅਤੇ ਲੰਘਣਾ ਵੀ ਬੜਾ ਮੁਸ਼ਕਿਲ ਹੋ ਚੁੱਕਾ ਹੈ। ਇਸ ਮੌਕੇ ਕਰੀਬ 5 ਤੋਂ 7 ਕਿੱਲੋਮੀਟਰ ਤੱਕ ਦਾ ਲੰਬਾ ਜਾਮ ਲੱਗ ਗਿਆ, ਜਿਸ ਕਰਕੇ ਧੁੱਪ ਅਤੇ ਗਰਮੀ ਕਾਰਨ ਲੋਕ ਬਹੁਤ ਹੀ ਹਾਲੋਂ ਬੇਹਾਲ ਦੇਖੇ ਗਏ, ਜਿਹੜੇ ਕਿ ਆਪਣੇ ਜ਼ਰੂਰੀ ਕੰਮਾਂ-ਕਾਜਾਂ ਲਈ ਇੱਧਰ ਉਧਰ ਜਾ ਰਹੇ ਸਨ। ਇਸ ਧਰਨੇ ਮੁਜ਼ਾਹਰੇ ਵਿਚ ਪੰਜਾਬ ਭਰ ਤੋਂ ਰਿਟਾਇਰਡ ਮੁਲਾਜ਼ਮਾਂ ਨੇ ਵੱਧ ਚੜ ਕੇ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਿਕਟ ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਸਰਕਾਰ ਅਦਾਲਤੀ ਹੁਕਮਾਂ ਨੂੰ ਦੇਖਦੇ ਹੋਏ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦੇਵੇ-ਪ੍ਰਧਾਨ ਸਵਰਨ ਸਿੰਘ
Ad Position 24