23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ’ਤੇ ਯਾਦ ਕਰਦਿਆਂ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਪੁਸਤਕ ’ਤੇ ਹੋਈ ਚਰਚਾ

ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਪੰਜਾਬੀ ਫ਼ਿਲਮਾਂ ਦੇ ਮੰਨੇ ਪ੍ਰਮੰਨੇ ਹਾਸਰਸ ਕਲਾਕਾਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਰਹੇ ਡਾ.

Ad Position 21
No active advertisement
ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ’ਤੇ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਪੁਸਤਕ ਦੇ ਨਾਲ ਪ੍ਰੋ. ਨਿਰਮਲ ਜੌੜਾ, ਜਸਮੇਰ ਢੱਟ ਅਤੇ ਹੋਰ। ਅਜੀਤ ਤਸਵੀਰ 23-08-2026
ਲੁਧਿਆਣਾ, 22 ਅਗਸਤ (ਡਾ. ਤਰਲੋਚਨ ਸਿੰਘ)-ਪੰਜਾਬੀ ਫ਼ਿਲਮਾਂ ਦੇ ਮੰਨੇ ਪ੍ਰਮੰਨੇ ਹਾਸਰਸ ਕਲਾਕਾਰ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਰਹੇ ਡਾ. ਜਸਵਿੰਦਰ ਭੱਲਾ ਦੀ ਪਹਿਲੀ ਬਰਸੀ ਮੌਕੇ ਸੰਗੀਆਂ ਸਾਥੀਆਂ ਵਲੋਂ ਅੱਜ ਉਨ੍ਹਾਂ ਦੀ ਕਰਮ ਭੂਮੀ ਨੂੰ ਸਿੱਜਦਾ ਕਰਕੇ ਯਾਦ ਕੀਤਾ ਗਿਆ। ਯੂਨੀਵਰਸਿਟੀ ਵਿਚ ਹੋਈ ਇਕ ਯਾਦਗਾਰੀ ਬੈਠਕ ਵਿਚ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਭੱਲਾ ਦੇ ਨੇੜਲੇ ਸਾਥੀ ਪ੍ਰਭਜੋਤ ਸਿੰਘ ਸੰਧੂ ਨੇ ਭਾਵੁਕ ਹੁੰਦਿਆਂ ਆਖਿਆ ਕਿ ਸਾਡਾ ਭੱਲਾ ਇਸ ਯੂਨੀਵਰਸਿਟੀ ਦੇ ਨਾਲ ਨਾਲ ਦੁਨੀਆ ਭਰ ਦੇ ਪੰਜਾਬੀਆਂ ਦਾ ਹਰਮਨ ਪਿਆਰਾ ਕਲਾਕਾਰ ਸੀ, ਜੋ ਹਮੇਸ਼ਾ ਆਪਣੀ ਕਲਾ ਨਾਲ ਪੰਜਾਬੀਆਂ ਦੇ ਚੇਤਿਆਂ ਵਿਚ ਜਿਉਂਦਾ ਜਾਗਦਾ ਰਹੇਗਾ। ਸੰਧੂ ਨੇ ਕਿਹਾ ਅਜੇ ਕੱਲ੍ਹ ਦੀਆਂ ਗੱਲਾਂ ਲਗਦੀਆਂ ਹਨ, ਜਦੋਂ ਅਸੀਂ ਇੱਥੇ ਪੜ੍ਹਦੇ ਹੁੰਦੇ ਸੀ ਅਤੇ ਇਸ ਮਿੱਟੀ ਦੀ ਖ਼ੁਸ਼ਬੂ ਅੱਜ ਤੱਕ ਮਹਿਸੂਸ ਕਰ ਰਹੇ ਹਾਂ, ਜਿਸ ਨੇ ਜਸਵਿੰਦਰ ਵਰਗੇ ਕਲਾਕਾਰ ਪੈਦਾ ਕੀਤੇ ਹਨ। ਉਘੇ ਰੰਗਕਰਮੀ ਅਤੇ ਲੇਖਕ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਸਵਿੰਦਰ ਭੱਲਾ ਜ਼ਿੰਦਗੀ ਦੇ ਸ਼ਾਹ ਅਸਵਾਰ ਸ਼ਖ਼ਸ ਸਨ, ਜੋ ਬਿਹਤਰੀਨ ਕਲਾਕਾਰ ਹੋਣ ਦੇ ਨਾਲ ਨਾਲ ਸਫਲ ਅਧਿਆਪਕ ਵੀ ਸਨ, ਜਿਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ। ਡਾ. ਨਿਰਮਲ ਜੌੜਾ ਨੇ ਇਕ ਵਿਦਿਆਰਥੀ ਦੇ ਤੌਰ ’ਤੇ ਡਾ. ਭੱਲਾ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਉੱਘੇ ਸ਼ਾਇਰ ਸਤੀਸ਼ ਗੁਲਾਟੀ ਨੇ ਚੇਤਨਾ ਪ੍ਰਕਾਸ਼ਨ ਵਲੋਂ ਡਾ. ਭੱਲਾ ਦੇ ਜੀਵਨ ਬਾਰੇ ਬਾਲ ਮੁਕੰਦ ਸ਼ਰਮਾ ਅਤੇ ਪਾਲੀ ਭੁਪਿੰਦਰ ਸਿੰਘ ਦੀ ਲਿਖੀ ਪੁਸਤਕ ‘ਅਣਡਿੱਠਾ ਅਣਸੁਣਿਆ ਜਸਵਿੰਦਰ ਭੱਲਾ’ ਬਾਰੇ ਜਾਣਕਾਰੀ ਦਿੱਤੀ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਇਸ ਪੁਸਤਕ ਵਿਚ ਜਸਵਿੰਦਰ ਭੱਲਾ ਦੀ ਜੀਵਨ ਯਾਤਰਾ ਦੇ ਨਾਲ ਨਾਲ ਉਨ੍ਹਾਂ ਦੇ ਮਿੱਤਰ ਪਿਆਰਿਆਂ ਦੇ ਪ੍ਰਭਾਵ ਵੀ ਦਰਜ਼ ਕੀਤੇ ਗਏ ਹਨ। ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਮਿਸ ਵਰਲਡ ਪੰਜਾਬਣ ਪ੍ਰੋਗਰਾਮ ਦੀ ਸਫਲਤਾ ਵਿਚ ਡਾ. ਭੱਲਾ ਦਾ ਅਹਿਮ ਯੋਗਦਾਨ ਰਿਹਾ ਹੈ। ਢੱਟ ਨੇ ਕਿਹਾ ਕਿ ਉਨ੍ਹਾਂ ਦੀ ਕਾਮੇਡੀ ਹਮੇਸ਼ਾ ਉਸਾਰੂ ਹੋਣ ਕਰਕੇ ਉਹ ਪਰਿਵਾਰਕ ਪ੍ਰੋਗਰਾਮਾਂ ਦੀ ਸ਼ਾਨ ਰਹੇ ਹਨ। ਉਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਵਿਰਕ ਨੇ ਕਿਹਾ ਜਸਵਿੰਦਰ ਭੱਲਾ ਦੇ ਪਿਤਾ ਬਹਾਦਰ ਸਿੰਘ ਭੱਲਾ ਅਤੇ ਮਾਤਾ ਅਧਿਆਪਨ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੂੰ ਘਰੋਂ ਹਮੇਸ਼ਾ ਚੰਗੀ ਸਿੱਖਿਆ ਮਿਲੀ, ਜਿਸ ਕਰਕੇ ਉਹ ਸਮਾਜਿਕ ਕਦਰਾਂ ਕੀਮਤਾਂ ਨੂੰ ਚੰਗੀ ਤਰਾਂ ਸਮਝਦੇ ਸਨ। ਇਸ ਬੈਠਕ ਵਿਚ ਜਸਵਿੰਦਰ ਭੱਲਾ ਦੇ ਹੋਰ ਪੁਰਾਣੇ ਸਾਥੀ, ਸਹਿ ਕਰਮੀਂ ਅਤੇ ਵਿਦਿਆਰਥੀ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਅਗਲੀ ਖ਼ਬਰ ਹਲਕਾ ਦੱਖਣੀ ਵਿਚ ਬੈਂਸ ਦੀ ਅਗਵਾਈ ਹੇਠ ਕਾਂਗਰਸ ਇਤਿਹਾਸਕ ਜਿੱਤ ਦਰਜ ਕਰੇਗੀ-ਬੱਲੀ
Ad Position 24