26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ ਦੀ ਚੋਣ

ਲੁਧਿਆਣਾ, 25 ਅਗਸਤ (ਜਤਿੰਦਰ ਭੰਬੀ)-ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ (ਗਮਸਾ) ਦੀ 2026-28 ਦੀ ਮਿਆਦ ਲਈ ਜਨਰਲ ਹਾਊਸ ਮੀਟਿੰਗ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਸਥਾਨਕ ਹੋਟਲ ਵਿਖੇ ਪ੍ਰੀਜ਼ਾਈਡਿੰਗ ਅਫ਼ਸਰ ਵਿਨੋਦ ਥਾਪਰ, ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ ਦੀ ਦੇਖ ਰੇਖ ਹੇਠ ਹੋਈ। ਇਸ ਮੌਕੇ ਵਿਨੋਦ ਥਾਪਰ, ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ ਨੇ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਦਾ ਐਲਾਨ ਕੀਤਾ।

Ad Position 21
No active advertisement
ਅਜੀਤ ਡੈਸਕ 26-08-2026
ਲੁਧਿਆਣਾ, 25 ਅਗਸਤ (ਜਤਿੰਦਰ ਭੰਬੀ)-ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਜ਼ ਐਂਡ ਸਪਲਾਇਰਜ਼ ਐਸੋਸੀਏਸ਼ਨ (ਗਮਸਾ) ਦੀ 2026-28 ਦੀ ਮਿਆਦ ਲਈ ਜਨਰਲ ਹਾਊਸ ਮੀਟਿੰਗ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਸਥਾਨਕ ਹੋਟਲ ਵਿਖੇ ਪ੍ਰੀਜ਼ਾਈਡਿੰਗ ਅਫ਼ਸਰ ਵਿਨੋਦ ਥਾਪਰ, ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ ਦੀ ਦੇਖ ਰੇਖ ਹੇਠ ਹੋਈ। ਇਸ ਮੌਕੇ ਵਿਨੋਦ ਥਾਪਰ, ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ ਨੇ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰਾਂ ਦਾ ਐਲਾਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਪ੍ਰਧਾਨ, ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸੁਦੇੜਾ ਮੀਤ ਪ੍ਰਧਾਨ, ਨਰਿੰਦਰ ਕੁਮਾਰ ਜਨਰਲ ਸਕੱਤਰ, ਸੁਖਵਿੰਦਰ ਸਿੰਘ ਖ਼ਜ਼ਾਨਚੀ, ਪਰਮੀਸ਼ ਵਸ਼ਿਸ਼ਟ ਸੰਯੁਕਤ ਸਕੱਤਰ, ਰਾਜੇਸ਼ ਸ਼ਰਮਾ ਨੂੰ ਪੀ.ਆਰ.ਓ. ਨਾਮਜ਼ਦ ਕੀਤਾ ਗਿਆ। ਇਸ ਮੌਕੇ ਰਾਮ ਕ੍ਰਿਸ਼ਨ ਚੇਅਰਮੈਨ, ਤੇਜਾ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਅਤੇ ਸਮੁੱਚੇ ਤੌਰ ’ਤੇ ਉਦਯੋਗ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਚੇਅਰਮੈਨ ਰਾਮਕ੍ਰਿਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਟੀਮ ਨੂੰ ਬਿਨਾਂ ਵਿਰੋਧ/ ਸਰਬਸੰਮਤੀ ਨਾਲ ਚੁਣਨਾ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਦਾ ਸਿਹਰਾ ਮੈਂਬਰਾਂ ਦੇ ਸਕਾਰਾਤਮਿਕ ਦ੍ਰਿਸ਼ਟੀਕੋਣ ਨੂੰ ਜਾਂਦਾ ਹੈ। ਇਸ ਮੌਕੇ ਨਰਿੰਦਰ ਕੁਮਾਰ ਨੇ ਪਿਛਲੇ ਕਾਰਜਕਾਲ ਦੌਰਾਨ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ। ਰਾਮ ਕ੍ਰਿਸ਼ਨ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਬਹੁਤ ਸਫਲਤਾਪੂਰਵਕ ਕੀਤਾ ਅਤੇ ਚੋਣ ਟੀਮ (ਵਿਨੋਦ ਥਾਪਰ, ਨਰਿੰਦਰ ਮਿਗਲਾਨੀ ਅਤੇ ਸੁਭਾਸ਼ ਸੈਣੀ) ਦਾ ਨਤੀਜਾ ਐਲਾਨਣ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਚੋਣ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਗਮਸਾ ਦੇ ਫਾਉਂਡਰ ਮੈਂਬਰ ਸੁਨੀਲ ਪੁਰੀ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਬੱਚਿਆਂ ਸਮੇਤ ਨਹਿਰ ਵਿਚ ਮਾਰੀ ਛਾਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਕਥਾ ਅਤੇ ਕੀਰਤਨ ਸਮਾਗਮ
Ad Position 24