ਸੀਸੂ ਨੇ ਮਿਕਸਲੈਂਡ ਯੂਜ਼ ਖੇਤਰ ਨੂੰ ਉਦਯੋਗਿਕ ਜ਼ੋਨ ਐਲਾਨਣ ਦੀ ਕੀਤੀ ਮੰਗ
ਲੁਧਿਆਣਾ, 25 ਅਗਸਤ (ਜਤਿੰਦਰ ਭੰਬੀ)-ਸੀਸੂ ਨੇ ਪੰਜਾਬ ਸਰਕਾਰ ਵਲੋਂ ਮਿਕਸ ਲੈਂਡ ਯੂਜ਼ ਖੇਤਰਾਂ ਤੋਂ ਮੌਜੂਦਾ ਉਦਯੋਗਾਂ ਨੂੰ ਬਦਲਣ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਉਦਯੋਗਾਂ ਦੀਆਂ ਸਮਸਿਆਵਾਂ ਨੂੰ ਸਮਝਦੇ ਹੋਏ ਲੁਧਿਆਣਾ ਮਾਸਟਰ ਪਲਾਨ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਖੇਤਰਾਂ ਨੂੰ ਉਦਯੋਗਿਕ ਜ਼ੋਨ ਘੋਸ਼ਿਤ ਕਰਨ, ਜਿੱਥੇ 80 ਫੀਸਦੀ ਤੋਂ ਵਧੇਰੇ ਕਾਰਜਸ਼ੀਲ ਉਦਯੋਗਿਕ ਇਕਾਈਆਂ ਚੱਲ ਰਹੀਆਂ ਹਨ। ਸੀਸੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਤਾ ਨਗਰ, ਸ਼ਿਮਲਾਪੁਰੀ, ਨਿਊ ਸ਼ਿਮਲਾਪੁਰੀ, ਦਸਮੇਸ਼ ਨਗਰ ਅਤੇ ਕਈ ਹੋਰ ਖੇਤਰਾਂ ਵਿਚ ਦਹਾਕਿਆਂ ਤੋਂ 50 ਹਜ਼ਾਰ ਤੋਂ ਵਧੇਰੇ ਛੋਟੀਆਂ ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ।
ਪ
ਪ੍ਰਧਾਨ ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਹਨੀ ਸੇਠੀ
26-08-2026
ਲੁਧਿਆਣਾ, 25 ਅਗਸਤ (ਜਤਿੰਦਰ ਭੰਬੀ)-ਸੀਸੂ ਨੇ ਪੰਜਾਬ ਸਰਕਾਰ ਵਲੋਂ ਮਿਕਸ ਲੈਂਡ ਯੂਜ਼ ਖੇਤਰਾਂ ਤੋਂ ਮੌਜੂਦਾ ਉਦਯੋਗਾਂ ਨੂੰ ਬਦਲਣ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਉਦਯੋਗਾਂ ਦੀਆਂ ਸਮਸਿਆਵਾਂ ਨੂੰ ਸਮਝਦੇ ਹੋਏ ਲੁਧਿਆਣਾ ਮਾਸਟਰ ਪਲਾਨ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਖੇਤਰਾਂ ਨੂੰ ਉਦਯੋਗਿਕ ਜ਼ੋਨ ਘੋਸ਼ਿਤ ਕਰਨ, ਜਿੱਥੇ 80 ਫੀਸਦੀ ਤੋਂ ਵਧੇਰੇ ਕਾਰਜਸ਼ੀਲ ਉਦਯੋਗਿਕ ਇਕਾਈਆਂ ਚੱਲ ਰਹੀਆਂ ਹਨ। ਸੀਸੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਤਾ ਨਗਰ, ਸ਼ਿਮਲਾਪੁਰੀ, ਨਿਊ ਸ਼ਿਮਲਾਪੁਰੀ, ਦਸਮੇਸ਼ ਨਗਰ ਅਤੇ ਕਈ ਹੋਰ ਖੇਤਰਾਂ ਵਿਚ ਦਹਾਕਿਆਂ ਤੋਂ 50 ਹਜ਼ਾਰ ਤੋਂ ਵਧੇਰੇ ਛੋਟੀਆਂ ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ। ਸੀਸੂ ਨੇ ਕਿਹਾ ਕਿ ਸਾਨੂੰ ਇੱਕ ਸਥਾਈ ਹੱਲ ਦੀ ਲੋੜ ਹੈ ਜੋ ਉੱਦਮੀਆਂ ਨੂੰ ਨਿਵੇਸ਼, ਆਧੁਨਿਕੀਕਰਨ ਅਤੇ ਵਿਕਾਸ ਕਰਨ ਦਾ ਵਿਸ਼ਵਾਸ਼ ਦੇਵੇ।” ਉਨ੍ਹਾਂ ਨੂੰ ਵਾਰ-ਵਾਰ ਸ਼ਿਫਟ ਕਰਨ ਲਈ ਕਹਿਣਾ ਨਾ ਤਾਂ ਵਿਹਾਰਕ ਹੈ ਅਤੇ ਨਾ ਹੀ ਟਿਕਾਊ ਹੈ। ਸਰਕਾਰ ਨੂੰ ਜ਼ਮੀਨੀ-ਹਕੀਕਤ-ਅਧਾਰਤ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਇਸ ਮਹੱਤਵਪੂਰਨ ਉਦਯੋਗਿਕ ਵਾਤਾਵਰਣ ਪ੍ਰਣਾਲੀ ਦੀ ਰੱਖਿਆ ਕਰਨੀ ਚਾਹੀਦੀ ਹੈ। ਆਰਜੀ ਮਿਆਦ ਦੇ ਅਧਾਰ ’ਤੇ ਉਦਯੋਗ ਆਪਣੀ ਭਵਿਖੀ ਯੋਜਨਾ ਬਣਾਉਣ ਤੋਂ ਅਸਮਰਥ- ਆਹੂਜਾ, ਹਨੀ ਸੇਠੀ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਆਰਜੀ ਮਿਆਦ ਦੇ ਅਧਾਰ ਤੇ ਉਦਯੋਗ ਆਪਣੀ ਭਵਿਖੀ ਯੋਜਨਾ ਬਣਾਉਣ ਤੋਂ ਅਸਮਰਥ ਹਨ, ਇਸ ਕਰਕੇ ਇਸ ਖੇਤਰ ਨੂੰ ਸਥਾਈ ਸਨਅਤੀ ਖੇਤਰ ਘੋਸਿਤ ਕਰ ਦੇਣਾ ਚਾਹੀਦਾ ਹੈ,ਤਾਂ ਕਿ ਉਹ ਆਪਣੀ ਭਵਿਖੀ ਯੋਜਨਾ ਬਣਾ ਸਕਣ। ਉਨ੍ਹਾਂ ਕਿਹਾ ਕਿ ਸਤੰਬਰ 2023 ਵਿਚ ਦਿੱਤੀ ਗਈ ਸ਼ਿਫਟਿੰਗ ਐਕਸਟੈਨਸ਼ਨ ਖਤਮ ਹੋਣ ਵਾਲੀ ਹੈ। ਇਸ ਕਰਕੇ ਸਮਾਂ-ਸੀਮਾ ਨੂੰ ਢੁਕਵੇਂ ਢੰਗ ਨਾਲ ਵਧਾਇਆ ਜਾਣਾ ਚਾਹੀਦਾ ਹੈ। ਸੀਸੂ ਨੇ ਪ੍ਰਸਤਾਵ ਦਿੱਤਾ ਹੈ ਕਿ ਲਗਭਗ 72 ਮੁੱਖ ਤੌਰ ‘ਤੇ ਉਦਯੋਗਿਕ ਖੇਤਰਾਂ ਦਾ ਮੁਲਾਂਕਣ ਅਸਲ ਭੂਮੀ ਵਰਤੋਂ ਦੇ ਆਧਾਰ ‘ਤੇ ਕੀਤਾ ਜਾਵੇ।