ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਕਰਵਾਏ ਸੈਮੀਨਾਰ ਵਿਚ ‘ਦਾ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਪੁਸਤਕ ਕੀਤੀ ਲੋਕ ਅਰਪਣ
ਲੁਧਿਆਣਾ, 25 ਅਗਸਤ (ਡਾ. ਤਰਲੋਚਨ ਸਿੰਘ)-ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੇ ਫਾਈਨ ਆਰਟਸ ਵਿਭਾਗ ਅਤੇ ਇਤਿਹਾਸ ਵਿਭਾਗ ਵਲੋਂ ਮਾਤਾ ਤ੍ਰਿਪਤਾ ਜੀ ਸੈਮੀਨਾਰ ਹਾਲ ਵਿਖੇ ਪ੍ਰਸਿੱਧ ਇਮਾਰਤਸਾਜ ਭਾਈ ਰਾਮ ਸਿੰਘ ਦੀ ਕਲਾ ਅਤੇ ਉਪਲਬਧੀਆਂ ‘ਤੇ ਆਧਾਰਿਤ ਪੁਸਤਕ ‘ਦਾ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਲੋਕ ਅਰਪਣ ਕੀਤੀ ਗਈ।
ਲੁਧਿਆਣਾ, 25 ਅਗਸਤ (ਡਾ. ਤਰਲੋਚਨ ਸਿੰਘ)-ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੇ ਫਾਈਨ ਆਰਟਸ ਵਿਭਾਗ ਅਤੇ ਇਤਿਹਾਸ ਵਿਭਾਗ ਵਲੋਂ ਮਾਤਾ ਤ੍ਰਿਪਤਾ ਜੀ ਸੈਮੀਨਾਰ ਹਾਲ ਵਿਖੇ ਪ੍ਰਸਿੱਧ ਇਮਾਰਤਸਾਜ ਭਾਈ ਰਾਮ ਸਿੰਘ ਦੀ ਕਲਾ ਅਤੇ ਉਪਲਬਧੀਆਂ ‘ਤੇ ਆਧਾਰਿਤ ਪੁਸਤਕ ‘ਦਾ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਭਾਈ ਰਾਮ ਸਿੰਘ ਦੀ ਵਾਸਤੂ ਕਲਾ ਪ੍ਰਤਿਭਾ, ਉਨ੍ਹਾਂ ਦੇ ਯੋਗਦਾਨ ਅਤੇ ਜੀਵਨ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਹ ਪੁਸਤਕ ਪ੍ਰਸਿੱਧ ਲੇਖਕ ਪਰਵੇਜ਼ ਵੰਡਲ ਅਤੇ ਸਾਜਿਦਾ ਵੰਡਲ ਵਲੋਂ ਲਿਖੀ ਗਈ ਹੈ। ਪੁਸਤਕ ਵਿਚ ਭਾਈ ਰਾਮ ਸਿੰਘ ਦੀ ਇਮਾਰਤਸਾਜ਼ੀ ਸੰਬੰਧੀ ਡੂੰਘੀ ਪ੍ਰਤਿਭਾ, ਲਾਹੌਰ ਸਮੇਤ ਵੱਖ-ਵੱਖ ਸਥਾਨਾਂ ’ਤੇ ਉਨ੍ਹਾਂ ਦੇ ਯੋਗਦਾਨ ਅਤੇ ਬ੍ਰਿਟਿਸ਼ ਕਾਲ ਦੌਰਾਨ ਇਕ ਭਾਰਤੀ ਵਾਸਤੂਕਾਰ ਵਜੋਂ ਉਨ੍ਹਾਂ ਦੇ ਮਹੱਤਵਪੂਰਨ ਕਾਰਜਾਂ ਨੂੰ ਵਿਸਥਾਰਪੂਰਵਕ ਪੇਸ਼ ਕੀਤਾ ਗਿਆ ਹੈ। ਸੈਮੀਨਾਰ ਵਿਚ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਅਨੁਰਾਗ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸੈਮੀਨਾਰ ਦੌਰਾਨ ਮਹਿਮਾਨਾਂ ਦਾ ਪ੍ਰਿੰਸੀਪਲ ਡਾ. ਅਜੀਤ ਕੌਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਕਲਾਕਾਰ ਸੰਦੀਪ ਸਿੰਘ, ਹਰਦੀਪ ਸਿੰਘ ਅਤੇ ਮਨਦੀਪ ਸਿੰਘ ਵੀ ਮੌਜੂਦ ਰਹੇ। ਸਚਲ ਪਬਲੀਕੇਸ਼ਨਜ਼ ਨਾਲ ਜੁੜੇ ਕਲਾਕਾਰ ਸੰਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਰਾਮ ਸਿੰਘ ਦੀ ਇਮਾਰਤਸਾਜ਼ੀ ਦੀ ਕਲਾ ਅਤੇ ਵਿਰਾਸਤ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਪ੍ਰੋਜੈਕਟਰ ਰਾਹੀਂ ਸਲਾਈਡਾਂ ਦੀ ਮਦਦ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦੱਸਿਆ ਕਿ ਭਾਈ ਰਾਮ ਸਿੰਘ ਕੇਵਲ ਇਮਾਰਤਾਂ ਦੇ ਨਿਰਮਾਣ ਤੱਕ ਸੀਮਤ ਨਹੀਂ ਸੀ, ਸਗੋਂ ਇਸ ਵਿਚ ਭਾਰਤੀ ਕਲਾ, ਸਭਿਆਚਾਰ ਅਤੇ ਆਧੁਨਿਕ ਵਾਸਤੂ ਕਲਾ ਦਾ ਸੁੰਦਰ ਸੁਮੇਲ ਦਿਖਾਈ ਦਿੰਦਾ ਹੈ। ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਅਨੁਰਾਗ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਈ ਰਾਮ ਸਿੰਘ ਦਾ ਕੰਮ ਅੱਜ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਦੇ ਜੀਵਨ, ਸੰਘਰਸ਼, ਪ੍ਰਤਿਭਾ ਅਤੇ ਵਾਸਤੂ ਕਲਾ ਦੇ ਖੇਤਰ ਵਿਚ ਦਿੱਤੇ ਯੋਗਦਾਨ ਨੂੰ ਇਕ ਮਹੱਤਵਪੂਰਨ ਦਸਤਾਵੇਜ਼ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਸ਼ਹਿਰ ਦੀਆਂ ਕਈ ਮਹਾਨ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਰਣਜੋਧ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਵਿਦਿਆਰਥੀਆਂ ਨੂੰ ਇਤਿਹਾਸ, ਕਲਾ ਅਤੇ ਵਿਰਾਸਤ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਭਾਈ ਰਾਮ ਸਿੰਘ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਪੁਸਤਕ ਦੇ ਲੇਖਕਾਂ ਅਤੇ ਆਯੋਜਕਾਂ ਨੂੰ ਵਧਾਈ ਦਿੱਤੀ। ਅੰਤ ਵਿਚ ਸਾਰੇ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।