27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਚ ਤੀਆਂ ਦਾ ਮੇਲਾ ਮਨਾਇਆ

ਡਾਬਾ/ਲੁਹਾਰਾ, 26 ਅਗਸਤ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਤੀਆਂ ਦਾ ਮੇਲਾ ਬੜੇ ਉਤਸ਼ਾਹ ਅਤੇ ਪੰਜਾਬੀ ਸਭਿਆਚਾਰਕ ਰੰਗਾਂ ਵਿਚ ਰੰਗਦਿਆਂ ਹੋਇਆ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ, ਅਧਿਆਪਕਾਂ ਤੇ ਮਾਪਿਆਂ ਵਲੋਂ ਗਿੱਧਾ, ਭੰਗੜਾ, ਲੋਕ ਗੀਤ, ਸੁਹਾਗ, ਮਾਹੀਆ, ਟੱਪੇ, ਬੁਝਾਰਤਾਂ, ਬੋਲੀਆਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਪੇਸ਼ ਕਰਕੇ ਬਹੁਤ ਰੌਣਕਾਂ ਲਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 27-08-2026
ਡਾਬਾ/ਲੁਹਾਰਾ, 26 ਅਗਸਤ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਤੀਆਂ ਦਾ ਮੇਲਾ ਬੜੇ ਉਤਸ਼ਾਹ ਅਤੇ ਪੰਜਾਬੀ ਸਭਿਆਚਾਰਕ ਰੰਗਾਂ ਵਿਚ ਰੰਗਦਿਆਂ ਹੋਇਆ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ, ਅਧਿਆਪਕਾਂ ਤੇ ਮਾਪਿਆਂ ਵਲੋਂ ਗਿੱਧਾ, ਭੰਗੜਾ, ਲੋਕ ਗੀਤ, ਸੁਹਾਗ, ਮਾਹੀਆ, ਟੱਪੇ, ਬੁਝਾਰਤਾਂ, ਬੋਲੀਆਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਪੇਸ਼ ਕਰਕੇ ਬਹੁਤ ਰੌਣਕਾਂ ਲਾਈਆਂ ਗਈਆਂ। ਸਮਾਗਮ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਸਭਿਆਚਾਰਕ ਨਾਚ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਮਿਸ ਤੀਜ ਜੂਨੀਅਰ ਦਾ ਖ਼ਿਤਾਬ ਹਰਸ਼ਪ੍ਰੀਤ ਕੌਰ, ਮਿਸ ਤੀਜ ਸੀਨੀਅਰ ਦਾ ਖ਼ਿਤਾਬ ਮੁਸਕਾਨ ਅਤੇ ਬੈੱਸਟ ਸ਼ਖ਼ਸੀਅਤ ਦਾ ਖ਼ਿਤਾਬ ਤੀਜੀ ਜਮਾਤ ਦੀ ਵਿਦਿਆਰਥਣ ਨਵਰੀਤ ਕੌਰ ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਕੂਲ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਸਾਡੇ ਪੰਜਾਬੀ ਭਾਈਚਾਰੇ ਦਾ ਮਹੱਤਵਪੂਰਨ ਤਿਉਹਾਰ ਹੈ। ਅਜਿਹੇ ਸਮਾਗਮਾਂ ਰਾਹੀਂ ਬੱਚਿਆਂ ਨੂੰ ਆਪਣੇ ਪੇਂਡੂ ਜੀਵਨ, ਸਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ ਤਾਂ ਕਿ ਅਸੀਂ ਆਪਣੇ ਸਭਿਆਚਾਰ ਨੂੰ ਨਾ ਭੁੱਲਦੇ ਹੋਏ ਉਸ ਨਾਲ ਜੁੜੇ ਰਹੀਏ। ਇਸ ਮੌਕੇ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ, ਸੀਨੀ. ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਗਾਦੜੀ, ਸੰਯੁਕਤ ਸਕੱਤਰ ਰਘਬੀਰ ਸਿੰਘ ਗਾਦੜਾ, ਅਗਜੈਕਟਿਵ ਮੈਂਬਰ ਗੁਰਚਰਨ ਸਿੰਘ ਮਾਲਵਾ, ਸਲਾਹਕਾਰ ਕਮੇਟੀ ਮੈਂਬਰ ਕਰਨੈਲ ਸਿੰਘ ਦੋਸਾਂਝ, ਕੈਸ਼ੀਅਰ ਗੁਰਪ੍ਰੀਤ ਸਿੰਘ ਮਾਲੜਾ, ਸੰਯੁਕਤ ਸਕੱਤਰ ਤਜਿੰਦਰ ਸਿੰਘ ਕੁੱਕੂ, ਬਲਬੀਰ ਸਿੰਘ ਟਿੱਬਾ, ਕੌਂਸਲਰ ਰਜੇਸ਼ ਮਿਸਰਾ, ਪ੍ਰਿੰਸੀਪਲ ਸਰਬਜੀਤ ਕੌਰ, ਵਾਇਸ ਪ੍ਰਿੰਸੀਪਲ ਮਨਦੀਪ ਸਿੰਘ, ਵਾਇਸ ਪ੍ਰਿੰਸੀਪਲ ਜਸਬੀਰ ਕੌਰ, ਰਜਵਿੰਦਰ ਕੌਰ, ਸੁਰਜੀਤ ਕੌਰ, ਅਨੂ ਸ਼ਰਮਾ, ਹਰਜੀਤ ਕੌਰ ਗਗਨਦੀਪ ਕੌਰ, ਮੀਨਾ ਬਖਸ਼ੀ, ਸਿਮਰਨ ਕੌਰ, ਸਿਮਰਨਜੀਤ ਕੌਰ, ਸੁਰੇਖਾ ਦੇਵੀ, ਆਸ਼ਾ ਬਾਵਾ, ਸੰਗੀਤਾ, ਵਰਸਾ, ਤਰਨਪ੍ਰੀਤ ਕੌਰ, ਨੀਲਮ ਸ਼ਰਮਾ, ਸਿਮਰਨਜੀਤ ਕੌਰ ਤੇ ਗੁਰਪ੍ਰੀਤ ਸਿੰਘ ਡੀ.ਪੀ., ਪਰਮਜੀਤ ਕੌਰ, ਚਰਨਜੀਤ ਕੌਰ, ਰੱਜੀ ਰਾਣੀ, ਪੂਜਾ, ਗੁਲਸ਼ਨ ਕੁਮਾਰ, ਭੁਪਿੰਦਰ ਸਿੰਘ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। 25ਐਲਡੀਐਚ10 ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਪ੍ਰਧਾਨ ਬਲਦੇਵ ਸਿੰਘ ਦੁਸਾਂਝ, ਪ੍ਰਿੰਸੀਪਲ ਸਰਬਜੀਤ ਕੌਰ, ਕੌਂਸਲਰ ਰਜੇਸ਼ ਮਿਸਰਾ ਅਤੇ ਹੋਰ। ਤਸਵੀਰ-ਕੁਲਵੰਤ ਸਿੰਘ ਸੱਪਲ
Ad Position 22
No active advertisement
ਪਿਛਲੀ ਖ਼ਬਰ ‘ਬੈਂਸ ਬ੍ਰਦਰਜ਼’ ਅਤੇ ਟੀਮ ਵਲੋਂ ‘ਮੇਲਾ ਤੀਆਂ ਦਾ, ਸ਼ਾਨ ਪੰਜਾਬ ਦੀ’ ਸਮਾਗਮ ’ਚ ਵੱਡੀ ਗਿਣਤੀ ’ਚ ਬੀਬੀਆਂ-ਭੈਣਾਂ ਨੇ ਕੀਤੀ... ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਭੌਤਿਕ ਵਿਗਿਆਨ ਵਿਭਾਗ ਨੇ ਪੁਲਾੜ ਦਿਵਸ ਮਨਾਇਆ
Ad Position 24