ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ 318ਵਾਂ ਮਿਲਾਪ ਦਾ ਦਿਹਾੜਾ ਮਨਾਏਗੀ-ਬਾਵਾ
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਪ੍ਰਭਾਵੀ ਰਿਫ੍ਰੈਕਟਿਵ ਐਰਰ ਅਤੇ ਪ੍ਰੈਸਬਾਇਓਪੀਆ ਦੇ ਤੇਜ਼ੀ ਨਾਲ ਮੁਲਾਂਕਣ’ ਲਈ ਇੱਕ ਸਰਵੇਖਣ ਸ਼ੁਰੂ ਕੀਤਾ ਹੈ।
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਪ੍ਰਭਾਵੀ ਰਿਫ੍ਰੈਕਟਿਵ ਐਰਰ ਅਤੇ ਪ੍ਰੈਸਬਾਇਓਪੀਆ ਦੇ ਤੇਜ਼ੀ ਨਾਲ ਮੁਲਾਂਕਣ’ ਲਈ ਇੱਕ ਸਰਵੇਖਣ ਸ਼ੁਰੂ ਕੀਤਾ ਹੈ। ਇਹ ਸਰਵੇਖਣ ਡਾ. ਪ੍ਰਵੀਨ ਵਸ਼ਿਸ਼ਟ,ਪ੍ਰੋਫੈਸਰ ਅਤੇ ਇੰਚਾਰਜ, ਕਮਿਊਨਿਟੀ ਓਪਥੈਲਮੋਲੋਜੀ ਦੀ ਅਗਵਾਈ ਹੇਠ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਦੇ ਡਾ. ਆਰ.ਪੀ. ਸੈਂਟਰ ਵੱਲੋਂ ਕੀਤਾ ਜਾ ਰਿਹਾ ਹੈ। ਰਾਸ਼ਟਰੀ ਅੰਨ੍ਹੇਪਣ ਸਰਵੇਖਣ ਦੇ ਪੰਜਾਬ ਲੁਧਿਆਣਾ ਜ਼ਿਲ੍ਹਾ ਵਾਲੇ ਹਿੱਸੇ ਨੂੰ ਕ੍ਰਿਸਚੀਅਨ ਮੈਡੀਕਲ ਕਾਲਜ ਵਲੋਂ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਇਸ ਸਰਵੇਖਣ ਵਿਚ 4,000 ਤੋਂ ਵੱਧ ਵਸਨੀਕਾਂ ਦੀ ਆਬਾਦੀ ਵਾਲੇ 30 ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਸੀ.ਐਮ.ਸੀ ਦੇ ਨੇਤਰ ਵਿਗਿਆਨ ਵਿਭਾਗ ਦੀ ਟੀਮ ਵਲੋਂ ਇਸ ਨੂੰ 10 ਦਿਨਾਂ ਦੇ ਅੰਦਰ-ਅੰਦਰ ਪੂਰਾ ਕੀਤਾ ਗਿਆ। ਇਹ ਸਰਵੇਖਣ ਸੀ.ਐਮ.ਸੀ ਦੇ ਨੇਤਰ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਨਿਤਿਨ ਬੱਤਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਟੀਮ ਵਿਚ ਨੇਤਰ ਰੋਗ ਮਾਹਿਰ ਡਾ. ਨਿਸ਼ਚੈ ਸ਼ਾਜਨ ਅਤੇ ਆਪਟੋਮੈਟ੍ਰਿਸਟ ਉਜ਼ੈਫ ਅਖਤਰ, ਪੁਨੀਤ ਸਿੰਘ, ਸਿਮਰਨਪ੍ਰੀਤ ਸਿੰਘ, ਅਨੁਸ਼ਾ, ਰੁਪਿੰਦਰ ਕੌਰ ਅਤੇ ਜਸ਼ਨਪ੍ਰੀਤ ਕੌਰ ਸ਼ਾਮਲ ਸਨ। ਫੀਲਡ ਟੀਮਾਂ ਨੇ ਪੂਰੇ ਜ਼ਿਲ੍ਹੇ ਵਿਚ ਨਜ਼ਰ ਦੀ ਜਾਂਚ ਦੇ ਮਿਆਰੀ ਤਰੀਕੇ ਅਪਣਾਏ, ਜਿਸ ਵਿਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਭਾਗੀਦਾਰਾਂ ਲਈ ਦੂਰ ਦੀ ਨਜ਼ਰ ਦੀ ਤੀਬਰਤਾ ਦੀ ਜਾਂਚ, ਪਿਨ-ਹੋਲ ਟੈਸਟਿੰਗ ਅਤੇ ਨੇੜੇ ਦੀ ਨਜ਼ਰ ਦੀ ਜਾਂਚ ਸ਼ਾਮਲ ਸੀ। ਮਰੀਜ਼ਾਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ। ਅੱਖਾਂ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਲਈ ਸੀ.ਐਮ.ਸੀ ਵਿਖੇ ਰੈਫਰ ਕੀਤਾ ਗਿਆ। ਸੀ.ਐਮ.ਸੀ ਦੇ ਪ੍ਰਬੰਧਕਾਂ ਨੇ ਪਰਿਵਾਰ ਭਲਾਈ ਭਵਨ, ਚੰਡੀਗੜ੍ਹ ਅਤੇ ਐਨ.ਪੀ.ਸੀ.ਬੀ ਦੀ ਸਟੇਟ ਪ੍ਰੋਗਰਾਮ ਅਫਸਰ ਡਾ. ਨੀਤੀ ਸਿੰਗਲਾ ਦੇ ਨਾਲ-ਨਾਲ ਸਿਵਲ ਸਰਜਨ ਦਫ਼ਤਰ, ਲੁਧਿਆਣਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਸੀ ਐਮ ਸੀ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਵਲੋਂ ਦਿੱਤੇ ਗਏ ਹੌਸਲਾ-ਅਫਜ਼ਾਈ ਲਈ ਵੀ ਧੰਨਵਾਦ ਪ੍ਰਗਟਾਇਆ।