27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਰਕਰਜ਼ ਫੈਡਰੇਸ਼ਨ ਅੱਜ ਦੀ ਹੜਤਾਲ ਦਾ ਸਮਰਥਨ ਦੇਵੇਗੀ-ਪ੍ਰਧਾਨ ਸਵਰਨ ਸਿੰਘ

ਲੁਧਿਆਣਾ, 26 ਅਗਸਤ (ਜਸਵਿੰਦਰ ਸਿੰਘ)-ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਪੀ. ਜੀ.

Ad Position 21
No active advertisement
ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਜਸਵਿੰਦਰ ਸਿੰਘ)-ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਪੀ.ਜੀ. ਵਿਭਾਗ ਆਫ਼ ਕਾਮਰਸ ਵਲੋਂ ਕਾਲਜ ਕੈਂਪਸ ਵਿਚ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਕਰੀਅਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੰਪਨੀ ਸੈਕਟਰੀ ਕਾਂਚਨ ਭਾਟੀਆ, ਚੇਅਰਪਰਸਨ, ਲੁਧਿਆਣਾ ਚੈਪਟਰ, ਐਨ.ਆਈ.ਆਰ.ਸੀ. ਆਫ਼ ਆਈ.ਸੀ.ਐਸ.ਆਈ. ਨੇ ਵਿਦਿਆਰਥਣਾਂ ਨੂੰ ਕੰਪਨੀ ਸੈਕਟਰੀ ਕੋਰਸ, ਇਸ ਦੇ ਖੇਤਰ ਅਤੇ ਕੰਪਨੀ ਕਾਨੂੰਨ, ਕਾਨੂੰਨੀ ਪਾਲਨਾ, ਟੈਕਸੇਸ਼ਨ, ਕਾਰਪੋਰੇਟ ਗਵਰਨੈਂਸ ਅਤੇ ਪ੍ਰਬੰਧਨ ਵਿਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਨੂੰ ਵਿਦਿਆਰਥਣਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਨੂੰ ਪੇਸ਼ੇਵਰ ਕੋਰਸਾਂ, ਕਰੀਅਰ ਦੇ ਵੱਖ-ਵੱਖ ਰਾਹਾਂ ਅਤੇ ਕਾਰਪੋਰੇਟ ਗਵਰਨੈਂਸ ਦੇ ਖੇਤਰ ਵਿਚ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਕਾਲਜ ਦੀ ਪ੍ਰਿੰਸੀਪਲ ਡਾ. ਮਨਿਤਾ ਕਾਹਲੋਂ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਜਾਣਕਾਰੀ ਭਰਪੂਰ ਸੈਸ਼ਨ ਲਈ ਸੀ.ਐਸ. ਕਾਂਚਨ ਭਾਟੀਆ ਅਤੇ ਲੁਧਿਆਣਾ ਚੈਪਟਰ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਈ ਫਰੈਸ਼ਰ ਪਾਰਟੀ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਐਮ.ਟੀ.ਬੀ. ਸਾਈਕਲਿੰਗ ਮੁਕਾਬਲੇ 26 ਤੇ 29 ਅਗਸਤ ਨੂੰ
Ad Position 24