ਰੱਖੜੀ ਦੀ ਰੌਣਕ ‘ਤੇ ਮਹਿੰਗਾਈ ਅਤੇ ਆਨਲਾਈਨ ਖ਼ਰੀਦਦਾਰੀ ਦੀ ਬ੍ਰੇਕ
ਲੁਧਿਆਣਾ, 26 ਅਗਸਤ (ਭੁਪਿੰਦਰ ਸਿੰਘ ਬੈਂਸ)-ਰੱਖੜੀ ਦੇ ਤਿਉਹਾਰ ਵਿਚ ਹੁਣ ਸਿਰਫ਼ ਇਕ ਦਿਨ ਬਾਕੀ ਹੈ, ਪਰ ਇਸ ਵਾਰ ਸ਼ਹਿਰ ਦੇ ਬਾਜ਼ਾਰਾਂ ਵਿਚ ਪਿਛਲੇ ਸਾਲਾਂ ਵਰਗੀ ਰੌਣਕ ਨਜ਼ਰ ਨਹੀਂ ਆ ਰਹੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭੈਣਾਂ ਵਲੋਂ ਭਰਾਵਾਂ ਲਈ ਰੱਖੜੀਆਂ ਖ਼ਰੀਦੀਆਂ ਜਾ ਰਹੀਆਂ ਹਨ, ਦੁਕਾਨਾਂ ‘ਤੇ ਰੰਗ-ਬਿਰੰਗੀਆਂ ਰੱਖੜੀਆਂ ਸੱਜੀਆਂ ਹੋਈਆਂ ਹਨ ਅਤੇ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ, ਪਰ ਖ਼ਰੀਦਦਾਰੀ ਲਈ ਆਉਣ ਵਾਲੇ ਭੀੜ ਉਮੀਦ ਮੁਤਾਬਿਕ ਨਹੀਂ ਦਿਖਾਈ ਦੇ ਰਹੀ।
ਲੁਧਿਆਣਾ, 26 ਅਗਸਤ (ਭੁਪਿੰਦਰ ਸਿੰਘ ਬੈਂਸ)-ਰੱਖੜੀ ਦੇ ਤਿਉਹਾਰ ਵਿਚ ਹੁਣ ਸਿਰਫ਼ ਇਕ ਦਿਨ ਬਾਕੀ ਹੈ, ਪਰ ਇਸ ਵਾਰ ਸ਼ਹਿਰ ਦੇ ਬਾਜ਼ਾਰਾਂ ਵਿਚ ਪਿਛਲੇ ਸਾਲਾਂ ਵਰਗੀ ਰੌਣਕ ਨਜ਼ਰ ਨਹੀਂ ਆ ਰਹੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭੈਣਾਂ ਵਲੋਂ ਭਰਾਵਾਂ ਲਈ ਰੱਖੜੀਆਂ ਖ਼ਰੀਦੀਆਂ ਜਾ ਰਹੀਆਂ ਹਨ, ਦੁਕਾਨਾਂ ‘ਤੇ ਰੰਗ-ਬਿਰੰਗੀਆਂ ਰੱਖੜੀਆਂ ਸੱਜੀਆਂ ਹੋਈਆਂ ਹਨ ਅਤੇ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ, ਪਰ ਖ਼ਰੀਦਦਾਰੀ ਲਈ ਆਉਣ ਵਾਲੇ ਭੀੜ ਉਮੀਦ ਮੁਤਾਬਿਕ ਨਹੀਂ ਦਿਖਾਈ ਦੇ ਰਹੀ। ਇਸ ਦੇ ਨਾਲ ਹੀ ਖ਼ਰੀਦਦਾਰੀ ਅਤੇ ਮਹਿੰਗਾਈ ਨੇ ਵੀ ਇਸ ਵਾਰ ਬਾਜ਼ਾਰੀ ਰੌਣਕ ਨੂੰ ਪ੍ਰਭਾਵਿਤ ਕੀਤਾ ਹੈ। ਘੁਮਾਰ ਮੰਡੀ, ਚੌੜਾ ਬਾਜ਼ਾਰ, ਭਦੌੜ ਹਾਊਸ, ਫ਼ਿਰੋਜ਼ ਗਾਂਧੀ ਮਾਰਕੀਟ, ਮਾਡਲ ਟਾਊਨ, ਸਰਾਭਾ ਨਗਰ ਅਤੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਰੱਖੜੀਆਂ ਦੀਆਂ ਦੁਕਾਨਾਂ ਸਜੀਆਂ ਹੋਇਆ ਹਨ। ਦੁਕਾਨਾਂ ’ਤੇ ਸਾਦੀਆਂ ਰੱਖੜੀਆਂ ਤੋਂ ਲੈਕੇ ਸਜਾਵਟੀ, ਬੱਚਿਆਂ ਲਈ ਕਾਰਟੂਨ ਆਕਾਰ ਵਾਲੀਆਂ ਅਤੇ ਨੌਜਵਾਨਾਂ ਲਈ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਰੱਖੜੀਆਂ ਉਪਲਬਧ ਹਨ। ਭੈਣਾਂ ਆਪਣੀ ਪਸੰਦ ਅਤੇ ਬਜਟ ਅਨੁਸਾਰ ਰੱਖੜੀਆਂ ਦੀ ਖ਼ਰੀਦਦਾਰੀ ਕਰ ਰਹੀਆਂ ਹਨ। ਰੱਖੜੀ ਦੀਆਂ ਦੁਕਾਨਾਂ ਤੇ ਗਾਹਕ ਪੁੱਜ ਰਹੇ ਹਨ, ਪਰ ਪਿਛਲੇ ਸਾਲਾਂ ਦੌਰਾਨ ਇਸ ਸਮੇਂ ਦਿਖਾਈ ਦੇਣ ਵਾਲੀ ਭੀੜ ਇਸ ਵਾਰ ਕਈ ਥਾਵਾਂ ’ਤੇ ਘੱਟ ਨਜ਼ਰ ਆ ਰਹੀ ਹੈ। ਦੁਕਾਨਦਾਰਾਂ ਨੂੰ ਉਮੀਦ ਹੈ ਕਿ ਤਿਉਹਾਰ ਤੋਂ ਇਕ ਦਿਨ ਪਹਿਲਾ ਖ਼ਰੀਦਦਾਰੀ ਵਿਚ ਤੇਜ਼ੀ ਆ ਸਕਦੀ ਹੈ ਅਤੇ ਆਖ਼ਰੀ ਸਮੇਂ ਵਿਚ ਬਾਜ਼ਾਰਾਂ ਵਿਚ ਗਾਹਕਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਵਾਰ ਖ਼ਰੀਦਦਾਰੀ ਦੇ ਢੰਗ ਵਿਚ ਆਇਆ ਬਦਲਾਅ ਵੀ ਬਾਜ਼ਾਰਾਂ ਦੀ ਰੌਣਕ ’ਤੇ ਅਸਰ ਪਾ ਰਿਹਾ ਹੈ। ਲੋਕ ਘਰ ਬੈਠੇ ਮੋਬਾਈਲ ਰਾਹੀਂ ਰੱਖੜੀਆਂ, ਤੋਹਫ਼ੇ ਅਤੇ ਹੋਰ ਤਿਉਹਾਰੀ ਸਾਮਾਨ ਮੰਗਵਾ ਰਹੇ ਹਨ। ਘਰ ਤਕ ਸਾਮਾਨ ਪਹੁੰਚਾਉਣ ਦੀ ਸਹੂਲਤ ਕਾਰਨ ਕਈ ਗਾਹਕਾਂ ਨੂੰ ਬਾਜ਼ਾਰ ਆਉਣ ਦੀ ਬਜਾਏ ਆਨਲਾਈਨ ਖ਼ਰੀਦਦਾਰੀ ਕਰਨਾ ਵਧੇਰੇ ਸੌਖਾ ਲੱਗ ਰਿਹਾ ਹੈ। ਇਸ ਦਾ ਅਸਰ ਸਥਾਨਕ ਦੁਕਾਨਾਂ ’ਤੇ ਆਉਣ ਵਾਲੇ ਗਾਹਕਾਂ ਦੀ ਗਿਣਤੀ ’ਤੇ ਵੀ ਦਿਖਾਈ ਦੇ ਰਿਹਾ ਹੈ। ਰੱਖੜੀ ਤੋਂ ਪਹਿਲਾ ਖੰਡ ਦੇ ਵਧੇ ਭਾਅ ਦਾ ਸਿੱਧਾ ਅਸਰ ਮਠਿਆਈਆਂ ਦੀ ਲਾਗਤ ’ਤੇ ਪੈ ਰਿਹਾ ਹੈ। ਲੁਧਿਆਣਾ ਵਿਚ ਖੰਡ ਦਾ ਖੁਰਦਾ ਭਾਅ 65 ਰੁਪਏ ਪ੍ਰਤੀ ਕਿੱਲੋ ਤਕ ਪਹੁੰਚਣ ਦੀ ਰਿਪੋਰਟ ਹੈ, ਜਦਕਿ ਥੋਕ ਬਾਜ਼ਾਰਾਂ ਵਿਚ ਭਾਅ 6200 ਤੋਂ 6500 ਰੁਪਏ ਪ੍ਰਤੀ ਕੁਇੰਟਲ ਤਕ ਦੱਸੇ ਜਾ ਰਹੇ ਹਨ। ਇਸਤੋਂ ਇਲਾਵਾ ਦੁੱਧ, ਖੋਆ, ਘਿਉ ਅਤੇ ਸੁੱਕੇ ਮੇਵਿਆਂ ਵਰਗੀਆਂ ਹੋਰ ਸਮੱਗਰੀਆਂ ਦੀਆਂ ਕੀਮਤਾਂ ਵੀ ਮਠਿਆਈਆਂ ਦੇ ਅੰਤਿਮ ਭਾਅ ਨੂੰ ਪ੍ਰਭਾਵਿਤ ਕਰਦੀਆਂ ਹਨ। ।