ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਹਾਊਸ ਮੀਟਿੰਗ ਹੋਈ
ਲੁਧਿਆਣਾ, 26 ਅਗਸਤ (ਜਤਿੰਦਰ ਭੰਬੀ)-ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਦੁੱਗਰੀ ਰੋਡ ’ਤੇ ਸਥਿਤ ਇਕ ਹੋਟਲ ਵਿਖੇ ਹੋਈ,ਜਿਸ ਵਿਚ ਟੈਂਟ ਡੀਲਰਾਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਰਪੇਸ਼ ਮੁੱਦਿਆਂ ਅਤੇ ਚੁਣੌਤੀਆਂ ਦੇ ਨਾਲ-ਨਾਲ ਸੰਭਾਵੀ ਹੱਲਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜੀ.
ਲੁਧਿਆਣਾ, 26 ਅਗਸਤ (ਜਤਿੰਦਰ ਭੰਬੀ)-ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਦੁੱਗਰੀ ਰੋਡ ’ਤੇ ਸਥਿਤ ਇਕ ਹੋਟਲ ਵਿਖੇ ਹੋਈ,ਜਿਸ ਵਿਚ ਟੈਂਟ ਡੀਲਰਾਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਰਪੇਸ਼ ਮੁੱਦਿਆਂ ਅਤੇ ਚੁਣੌਤੀਆਂ ਦੇ ਨਾਲ-ਨਾਲ ਸੰਭਾਵੀ ਹੱਲਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜੀ.ਐਸ.ਟੀ. ਅਤੇ ਐਮ.ਐਸ.ਐਮ.ਈ ਰਜਿਸਟ੍ਰੇਸ਼ਨ ਨਾਲ ਸਬੰਧਤ ਮੁੱਦਿਆਂ ‘ਤੇ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾੀ ਸਾਂਝੀ ਕਰਦਿਆਂ ਕਿਹਾ ਕਿ ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਟੈਂਟ ਡੀਲਰਜ਼ ਡੈਲਫੇਅਰ ਐਸੋਸੀਏਸ਼ਨ 12ਤੋਂ 14 ਸਤੰਬਰ ਤੱਕ ਲੱਗਣ ਵਾਲੀ ‘ਐਚ .ਐਮ.ਟੈਕਸ’ ਤਿੰਨ ਰੋਜਾ ਪ੍ਰਦਰਸ਼ਨੀ ਵਿਚ ਦੇਸ ਭਰ 100 ਤੋਂ ਵੱਧ ਨਾਮਵਰ ਬ੍ਰਾਂਡ ਵਾਲੇ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਅਤੇ ਨਵੀਆਂ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰਨਗੇ। ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਪੰਜਾਬ, ਹਿਮਾਚਲ ਪ੍ਰਦੇਸ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਦੀਆਂ ਚਾਰ ਰਾਜ ਐਸੋਸੀਏਸਨਾਂ ਦੇ ਸਾਰੇ ਮੈਂਬਰਾਂ ਅਤੇ ਦੇਸ਼ ਦੇ ਦੂਜੇ ਰਾਜਾਂ ਤੋਂ ਟੈਂਟ, ਸਜਾਵਟ, ਕੇਟਰਿੰਗ ਅਤੇ ਦਾਅਵਤ ਐਸੋਸੀਏਸਨਾਂ ਨੂੰ ਇਸ ਪ੍ਰਦਰਸਨੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਇਸ ਪ੍ਰਦਰਸ਼ਨੀ ‘ਚ ਨਵੇਂ ਉਤਪਾਦਾਂ ਅਤੇ ਅਤਿ-ਆਧੁਨਿਕ ਡਿਜਾਈਨਾਂ ਬਾਰੇ ਜਾਨਣ ਦਾ ਮੌਕਾ ਮਿਲੇਗਾ। ਇਸ ਮੌਕੇ ਲੁਧਿਆਣਾ ਟੈਂਟ ਫੀਲਰਜ਼ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ, ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐੋਸੋਸੀਏਸ਼ਨ ਪ੍ਰਧਾਨ ਐੱਸ ਐਸ. ਮੱਕੜ,ਅਸੋਕ ਸਰਮਾਂ ਜਥੇਬੰਦਕ ਸਕੱਤਰ, ਰਾਜ ਅਗਰਵਾਲ, , ਜੀ ਐੱਸ ਖੁਰਾਣਾ, ਓਮ ਭਾਟੀਆ, ਗੁਰਪ੍ਰੀਤ ਸਿੰਘ ਲੱਕੀ, ਡਿੰਪੀ ਮੱਕੜ, ਗੁਰਮੀਤ ਸਿੰਘ, ਰਾਜਨ ਮਲਹੋਤਰਾ, ਕਿਰਪਾਲ ਸਿੰਘ ਮਾਨ, ਹਰਹੀਤ ਸਿੰਘ, ਹਰਵਿੰਦਰ ਸਿੰਘ ਬੱਗਾ, ਲੱਕੀ ਬੱਗਾ, ਮਨਜੀਤ ਸਿੰਘ ਬੱਗਾ, ਪ੍ਰਿੰਸ ਸਿੰਘ ਬੱਗਾ, ਮਨਜੀਤ ਸਿੰਘ, ਵਿਜੇ ਸਿੰਗਲਾ, ਸ਼ਿਆਮ ਗੋਇਲ, ਤਰਸੇਮ ਗੋਇਲ, ਸੰਦੀਪ ਮਹਾਜਨ, ਹੈਪੀ ਨਰੂਲਾ, ਰਾਜੂ ਧਾਲੀਵਾਲ, ਅਨਿਲ ਅਗਰਵਾਲ ਆਦਿ ਮੈਂਬਰ ਹਾਜ਼ਰ ਸਨ। ਇਸ ਮੌਕੇ ਜੋਨਲ ਪ੍ਰਧਾਨ ਪਵਨ ਕਪੂਰ, ਪਵਨ ਕੁਮਾਰ, ਦਵਿੰਦਰ ਸਿੰਘ , ਅਜੈ ਕੁਮਾਰ, ਮੋਹਿਤ ਸੂਦ, ਖੁਸਵੰਤ ਸਿੰਘ, ਇੰਦਰ ਸਿੰਘ, ਅਜੀਤ ਕੁਮਾਰ, ਰਵੀ ਟੰਡਨ ਅਤੇ ਹੋਟਲ ਐਂਡ ਰੈਸਟੋਰੈਂਟ ਦੇ ਪ੍ਰਧਾਨ ਅਮਰਵੀਰ ਸਿੰਘ ਮੌਜ਼ੂਦ ਸਨ। ਪਰਮਜੀਤ ਸਿੰਘ ਸਭਰਵਾਲ ਨੂੰ ਲਾਈਫ ਟਾਈਮ ਅਚੀਵਰ ‘ਜ ਐਵਾਰਡ ਨਾਲ ਕੀਤਾ ਸਨਮਾਨਿਤ -ਇਸ ਮੌਕੇ ਪਰਮਜੀਤ ਸਿੰਘ ਸਭਰਵਾਲ ਨੂੰ ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਅਤੇ ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋ: ਦੇ ਸਮੂਹ ਆਹੁਦੇਦਾਰਾਂ ਵਲੋਂ ਲਾਈਫ ਟਾਈਮ ਅਚੀਵਰ ‘ਜ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸ.ਐਸ .ਮਕੱੜ ਅਤੇ ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ ਨੇ ਕਿਹਾ ਕਿ ਇੰਨ੍ਹਾਂ ਵਲੋਂ ਐਸੋਸੀਏਸ਼ਨ ਨੂੰ ਦਿੱਤੀਆਂ ਗਈਆਂ ਸੇਵਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ ।