ਰਛਪਾਲ ਸਿੰਘ ਬੜੂੰਦੀ ਵਾਲੇ ਦਾ ਰੱਖੜੀ ਨੂੰ ਸਮਰਪਿਤ ਗਾਇਆ ਗੀਤ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ-ਗਾਬੜੀਆ
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਜਥੇਦਾਰ ਰਛਪਾਲ ਸਿੰਘ ਬੜੂੰਦੀ ਵਾਲੇ ਵਲੋਂ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਭੈਣ-ਭਰਾ ਦੇ ਪਿਆਰ ਨੂੰ ਬਿਆਨ ਕਰਦਾ ਹੋਇਆ ਇਕ ਧਾਰਮਿਕ ਗੀਤ ਲੋਕ ਅਰਪਣ ਕੀਤਾ ਗਿਆ।
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)-ਜਥੇਦਾਰ ਰਛਪਾਲ ਸਿੰਘ ਬੜੂੰਦੀ ਵਾਲੇ ਵਲੋਂ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਭੈਣ-ਭਰਾ ਦੇ ਪਿਆਰ ਨੂੰ ਬਿਆਨ ਕਰਦਾ ਹੋਇਆ ਇਕ ਧਾਰਮਿਕ ਗੀਤ ਲੋਕ ਅਰਪਣ ਕੀਤਾ ਗਿਆ। ਇਹ ਧਾਰਮਿਕ ਗੀਤ ਭੈਣ ਉਡੀਕਾਂ ਕਰਦੀ ਜੇ.ਐਸ. ਵਾਲੀਆ ਦੀ ਕੰਪਨੀ ਵਲੋਂ ਰਿਕਾਰਡ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਜਥੇਦਾਰ ਰਛਪਾਲ ਸਿੰਘ ਬੜੂੰਦੀ ਵਲੋਂ ਗਾਇਆ ਇਹ ਗੀਤ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਸਾਨੂੰ ਸਭ ਨੂੰ ਆਪਣੀ ਸਾਂਝ ਮਜ਼ਬੂਤ ਕਰਨ ਵਾਲੇ ਗੀਤਾਂ ਦੀ ਮਦਦ ਕਰਕੇ ਇਹੋ ਜਿਹੇ ਉਪਰਾਲੇ ਕਰਨ ਵਾਲੇ ਗੀਤਕਾਰ, ਗਾਇਕ ਤੇ ਕੰਪਨੀਆਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਡਾ. ਅਸ਼ਵਨੀ ਪਾਸੀ, ਬਾਬਾ ਅਜੀਤ ਸਿੰਘ, ਜਸਦੀਪ ਸਿੰਘ ਕਾਉਂਕੇ, ਸੁਖਵਿੰਦਰ ਸੁੱਖੀ, ਦਲਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ ਹਨੀ, ਰਣਜੀਤ ਬਜਾਜ, ਬਿੱਟੂ ਚੀਮਾ ਆਦਿ ਹਾਜ਼ਰ ਸਨ।