26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਖ਼ਾਲਸਾ ਕਾਲਜ ਫਾਰ ਵਿਮੈਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਉੱਚ ਸਥਾਨ ਹਾਸਿਲ ਕੀਤੇ

ਲੁਧਿਆਣਾ, 26 ਅਗਸਤ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼, ਨੇ 2025-2026 ਦੇ ਸੈਸ਼ਨ ਵਿੱਚ ਯੂਨੀਵਰਸਿਟੀ ਦੀਆਂ ਕਈ ਪੁਜੀਸ਼ਨਾਂ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਸਿਖਰਲੇ ਸਥਾਨ ਹਾਸਲ ਕੀਤੇ ਹਨ ਜਿਹੜੇ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਵੱਖ-ਵੱਖ ਸਟ੍ਰੀਮਾਂ ਦੇ ਨਤੀਜੇ ਐਲਾਨੇ ਗਏ ਹਨ। ਕਾਮਰਸ ਵਿਭਾਗ ਨੇ ਬੀ.

Ad Position 21
No active advertisement
ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਜਸਵਿੰਦਰ ਸਿੰਘ)-ਖ਼ਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼, ਨੇ 2025-2026 ਦੇ ਸੈਸ਼ਨ ਵਿੱਚ ਯੂਨੀਵਰਸਿਟੀ ਦੀਆਂ ਕਈ ਪੁਜੀਸ਼ਨਾਂ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਸਿਖਰਲੇ ਸਥਾਨ ਹਾਸਲ ਕੀਤੇ ਹਨ ਜਿਹੜੇ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਵੱਖ-ਵੱਖ ਸਟ੍ਰੀਮਾਂ ਦੇ ਨਤੀਜੇ ਐਲਾਨੇ ਗਏ ਹਨ। ਕਾਮਰਸ ਵਿਭਾਗ ਨੇ ਬੀ.ਕਾਮ ਸਮੈਸਟਰ ਪਹਿਲਾ ਦੀਆਂ ਪ੍ਰੀਖਿਆਵਾਂ ਵਿੱਚ 23 ਚੋਟੀ ਦੇ ਸਥਾਨ ਹਾਸਲ ਕੀਤੇ, ਹਰਸ਼ਲੀਨ ਕੌਰ ਨੇ 8.88 ਐਸਜੀਪੀ ਏ ਨਾਲ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਾਮਰਸ ਵਿਭਾਗ ਨੇ ਸਮੈਸਟਰ ਚੌਥਾ ਦੀਆਂ ਪ੍ਰੀਖਿਆਵਾਂ ਵਿੱਚ ਚੋਟੀ ਦੇ 20 ਰੈਂਕ ਬੈਂਡ ਵਿੱਚ 44 ਸਥਾਨ ਪ੍ਰਾਪਤ ਕੀਤੇ। ਟਾਪਰਾਂ ਵਿੱਚੋਂ ਸੱਤ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਚੋਟੀ ਦੇ 10 ਸੂਚੀ ਵਿੱਚੋਂ ਛੇ ਸਥਾਨ ਪ੍ਰਾਪਤ ਕੀਤੇ। ਅੰਕਿਤਾ ਗੰਭੀਰ ਨੇ 9.17 ਐਸਜੀਪੀ ਏ ਨਾਲ ਪਹਿਲਾ ਸਥਾਨ, ਸਾਨਿਆ ਨੇ 8.92 ਐਸਜੀਪੀ ਏ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ ਅਕਾਦਮਿਕ ਪ੍ਰਾਪਤੀਆਂ ਦੇ ਪੱਧਰ ਨੂੰ ਨਵੇਂ ਪੱਧਰ ‘ਤੇ ਬਰਕਰਾਰ ਰੱਖਦੇ ਹੋਏ, ਬੀ ਬੀ ਏ ਵਿਭਾਗ ਨੇ ਯੂਨੀਵਰਸਿਟੀ ਦੇ ਚੋਟੀ ਦੇ 20 ਚਾਰਟ ਵਿੱਚ 40 ਸਥਾਨ ਪ੍ਰਾਪਤ ਕੀਤੇ। ਟਾਪਰਾਂ ਵਿੱਚੋਂ ਲਕਸ਼ੀ 8.25 ਐਸਜੀਪੀ ਏ ਨਾਲ ਯੂਨੀਵਰਸਿਟੀ ਵਿੱਚ 5ਵੇਂ ਸਥਾਨ ‘ਤੇ ਰਹੀ। ਸਮੈਸਟਰ ਪਹਿਲਾ ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੇ 11 ਸਥਾਨ ਪ੍ਰਾਪਤ ਕੀਤੇ ਜਿਨ੍ਹਾਂ ਵਿੱਚ ਲਵਲੀਨ ਕੌਰ ਨੇ 8.17 ਐਸੋਜੀਪੀਏ ਨਾਲ 10ਵਾਂ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ 70ਵਾਂ ਜ਼ਿਲ੍ਹਾ ਪੱਧਰੀ ਸ਼ਤਰੰਜ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਚੋਰਾਂ ਵਲੋਂ ਨਵੀਂ ਸਕਾਰਪੀਓ ਚੋਰੀ
Ad Position 24