30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿੱਤ ਤੇ ਠੇਕਾ ਕਮੇਟੀ ਦੀ ਚੋਣ ’ਚ ਆਮ ਆਦਮੀ ਪਾਰਟੀ ਨੂੰ ਝਟਕਾ

ਲੁਧਿਆਣਾ, 29 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਦੋ ਮੈਂਬਰਾਂ ਦੀ ਚੋਣ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਚੋਣ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਕੌਂਸਲਰ ਯੁਵਰਾਜ ਸਿੱਧੂ ਨੇ 32 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ 29 ਵੋਟਾਂ ਲੈ ਕੇ ਦੂਜੀ ਸੀਟ ’ਤੇ ਬਾਜ਼ੀ ਮਾਰੀ।

Ad Position 21
No active advertisement
ਅਜੀਤ ਡੈਸਕ 30-08-2026
ਲੁਧਿਆਣਾ, 29 ਅਗਸਤ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਦੋ ਮੈਂਬਰਾਂ ਦੀ ਚੋਣ ਦੇ ਨਤੀਜੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਚੋਣ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਕੌਂਸਲਰ ਯੁਵਰਾਜ ਸਿੱਧੂ ਨੇ 32 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ 29 ਵੋਟਾਂ ਲੈ ਕੇ ਦੂਜੀ ਸੀਟ ’ਤੇ ਬਾਜ਼ੀ ਮਾਰੀ। ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਕੌਂਸਲਰ ਅਮਨ ਬੱਗਾ 27 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ, ਜਦਕਿ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਰੁਚੀ ਗੁਲਾਟੀ 15 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੀ। ਕਮੇਟੀ ਦੇ 2 ਮੈਂਬਰਾਂ ਦੀ ਚੋਣ ਲਈ ਅੱਜ ਸਵੇਰੇ 11 ਵਜੇ ਗੁਰੂ ਨਾਨਕ ਦੇਵ ਭਵਨ ਵਿਚ ਵੋਟਿੰਗ ਸ਼ੁਰੂ ਹੋਈ। ਚੋਣ ਕੇਂਦਰ ਵਿਚ ਕੌਂਸਲਰਾਂ ਅਤੇ ਵਿਧਾਇਕਾਂ ਨੇ ਪੁੱਜ ਕੇ ਆਪਣੇ ਵੋਟ ਦੇ ਹੱਕ ਦੀ ਵਰਤੋ ਕੀਤੀ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵੀ ਆਪਣੀ ਵੋਟ ਪਾਈ। ਚੋਣ ਦਾ ਸਭ ਤੋਂ ਅਹਿਮ ਸਿਆਸੀ ਪੱਖ ਇਹ ਰਿਹਾ ਕਿ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਦੇ 49 ਕੌਂਸਲਰ ਅਤੇ 6 ਵਿਧਾਇਕ ਹੋਣ ਦੇ ਬਾਵਜੂਦ ਪਾਰਟੀ ਆਪਣੇ ਦੋਵੇਂ ਉਮੀਦਵਾਰਾਂ ਨੂੰ ਜਿੱਤ ਨਹੀਂ ਦਿਵਾ ਸਕੀ। ਕੌਂਸਲਰ ਯੁਵਰਾਜ ਸਿੰਘ ਸਿੱਧੂ ਨੇ 32 ਵੋਟਾਂ ਨਾਲ ਜਿੱਤ ਹਾਸਲ ਕੀਤੀ, ਪਰ ਕੌਂਸਲਰ ਅਮਨ ਬੱਗਾ 27 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਅਤੇ ਦੂਜੀ ਸੀਟ ਕਾਂਗਰਸੀ ਕੌਂਸਲਰ ਗੌਰਵ ਭੱਟੀ ਦੇ ਹਿੱਸੇ ਆ ਗਈ। ਗੁਪਤ ਮਤਦਾਨ ਹੋਣ ਕਾਰਨ ਇਹ ਦੱਸਣਾ ਸੰਭਵ ਨਹੀਂ ਕਿ ਕਿਸ ਕੌਂਸਲਰ ਨੇ ਕਿਸ ਉਮੀਦਵਾਰ ਦੇ ਹੱਕ ਵਿਚ ਵੋਟ ਪਾਈ। ਹਾਲਾਂਕਿ ਨਤੀਜੇ ਨੇ ਆਮ ਆਦਮੀ ਪਾਰਟੀ ਦੇ ਅੰਦਰਲੇ ਸਿਆਸੀ ਸਮੀਕਰਨਾਂ ਅਤੇ ਇਕਜੁੱਟਤਾ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਚੋਣ ਤੋਂ ਪਹਿਲਾਂ ਦੋਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪਾਰਟੀ ਪੱਧਰ ’ਤੇ ਯਤਨ ਕੀਤੇ ਜਾਣ ਦੀ ਚਰਚਾ ਰਹੀ। ਪਾਰਟੀ ਦੇ ਉਚ ਪੱਧਰੀ ਆਗੂਆਂ ਦੀ ਸ਼ਮੂਲੀਅਤ ਦੇ ਬਾਵਜੂਦ ਆਮ ਆਦਮੀ ਪਾਰਟੀ ਆਪਣੇ ਦੋਵੇਂ ਉਮੀਦਵਾਰਾਂ ਨੂੰ ਜਿੱਤ ਨਹੀਂ ਦਿਵਾ ਸਕੀ। ਇਕ ਉਮੀਦਵਾਰ ਦੇ ਜਿੱਤਣ ਅਤੇ ਦੂਜੇ ਦੇ ਤੀਜੇ ਸਥਾਨ ’ਤੇ ਰਹਿਣ ਨੇ ਪਾਰਟੀ ਦੇ ਅੰਦਰਲੇ ਸਿਆਸੀ ਗਣਿਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿੱਤ ਤੇ ਠੇਕਾ ਕਮੇਟੀ ਦੀ ਮੈਂਬਰਸ਼ਿਪ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ। ਵਿਧਾਇਕ ਮਦਨ ਲਾਲ ਬੱਗਾ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰਾਂ ਨੂੰ ਕਮੇਟੀ ਵਿਚ ਮੈਂਬਰ ਬਣਾਏ ਜਾਣ ਦੇ ਮਾਮਲੇ ਨੂੰ ਕਾਂਗਰਸੀ ਕੌਂਸਲਰ ਗੌਰਵ ਭੱਟੀ ਵਲੋਂ ਹਾਈਕੋਰਟ ਵਿਚ ਚੁਨੌਤੀ ਦਿੱਤੀ ਗਈ ਸੀ। ਮਾਮਲਾ ਅਦਾਲਤ ਤੱਕ ਪੁੱਜਣ ਤੋਂ ਬਾਅਦ ਦੋਵੇਂ ਨਿਯੁਕਤੀਆਂ ਨੂੰ ਲੈ ਕੇ ਵਿਵਾਦ ਹੋਇਆ ਤੇ ਬਾਅਦ ਵਿਚ ਚੋਣ ਰਾਹੀਂ ਮੈਂਬਰ ਚੁਣਨ ਦੀ ਪ੍ਰਕਿਰਿਆ ਅਪਣਾਈ ਗਈ। ਇਸ ਮੌਕੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਵੀ ਸਸਪੈਂਸ ਬਣਿਆ ਰਿਹਾ ਤੇ ਕਈ ਵਾਰ ਵੋਟਾਂ ਦੀ ਮੁੜ ਗਿਣਤੀ ਕਰਵਾਈ ਗਈ। ਰੀ-ਕਾਊਟਿੰਗ ਤੋਂ ਬਾਅਦ ਅੰਤਿਮ ਨਤੀਜਾ ਸਪਸ਼ਟ ਹੋਇਆ, ਜਿਸ ਵਿਚ ਕੌਂਸਲਰ ਯੁਵਰਾਜ ਸਿੰਘ ਸਿੱਧੂ ਤੇ ਕੌਂਸਲਰ ਗੌਰਵ ਭੱਟੀ ਨੂੰ ਜੇਤੂ ਐਲਾਨਿਆ ਗਿਆ। ਕਮੇਟੀ ਦੀ ਚੋਣ ਦਾ ਨਤੀਜਾ ਸਿਰਫ਼ 2 ਮੈਂਬਰਾਂ ਦੀ ਚੋਣ ਤੱਕ ਸੀਮਤ ਨਹੀਂ ਰਿਹਾ। 49 ਕੌਂਸਲਰਾਂ ਅਤੇ 6 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ ਆਪਣੇ ਦੋਵੇਂ ਉਮੀਦਵਾਰਾਂ ਨੂੰ ਜਿੱਤ ਨਾ ਦਵਾ ਸਕੀ, ਜਦਕਿ ਕਾਂਗਰਸ ਦੇ ਕੌਂਸਲਰ ਗੌਰਵ ਭੱਟੀ ਨੇ ਦੂਜੀ ਸੀਟ ਜਿੱਤ ਲਈ। ਇਸ ਨਤੀਜੇ ਨੇ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਦੀ ਅੰਦਰੂਨੀ ਇਕਜੁੱਟਤਾ ਅਤੇ ਬਦਲਦੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੋਟਿੰਗ ਦੌਰਾਨ 7 ਵੋਟਾਂ ਕੈਂਸਲ ਕਰ ਦਿੱਤੀਆਂ ਗਈਆਂ, ਜਿਸ ਕਾਰਨ ਵੈਧ ਵੋਟਾਂ ਦੀ ਗਿਣਤੀ ’ਤੇ ਵੀ ਅਸਰ ਪਿਆ। (ਸੰਬੰਧਿਤ ਤਸਵੀਰਾਂ ਸਫਾ 9 ’ਤੇ) 29ਐਲਡੀਐਚ32 ਕਾਂਗਰਸੀ ਕੌਂਸਲਰ ਗੌਰਵ ਭੱਟੀ ਚੋਣ ਜਿੱਤਣ ਤੋਂ ਬਾਅਦ ਜੇਤੂ ਚਿੰਨ੍ਹਾਂ ਬਣਾਉਂਦੇ ਹੋਏ, ਨਾਲ ਮੌਜੂਦ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਤੇ ਕਾਂਗਰਸੀ ਕੌਂਸਲਰ ਅਤੇ ਭਾਰਤੀ ਜਨਤਾ ਪਾਰਟੀ ਕੌਂਸਲਰ ਰੁਚੀ ਗੁਲਾਟੀ ਵੀ ਜੇਤੂ ਚਿੰਨ੍ਹ ਬਣਾਉਂਦੇ ਹੋਏ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਨ ਦੇ ਪਿੰਡ ਨੂਰਵਾਲਾ ਦੀਆਂ ਸੈਂਟਰ ਪੱਧਰੀ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ ਅਗਲੀ ਖ਼ਬਰ ਗੋਲੀ ਮਾਰ ਕੇ ਨੌਜਵਾਨ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਤਿੰਨ ਖਿਲਾਫ਼ ਕੇਸ ਦਰਜ
Ad Position 24