02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਾਰ ’ਚ ਡੀਜ਼ਲ ਦੀ ਬਜਾਏ ਪੈਟਰੋਲ ਪਾਉਣ ਨੂੰ ਲੈ ਕੇ ਭੜਕੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ, 2 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਆਰਤੀ ਚੌਂਕ ਸਥਿਤ ਪੈਟਰੋਲ ਪੰਪ ‘ਤੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਡੀਜ਼ਲ ਦੀ ਬਜਾਏ ਪੈਟਰੋਲ ਪਾਉਣ ਨੂੰ ਲੈ ਕੇ ਸ਼ੁਰੂ ਹੋਏ ਤਕਰਾਰ ਤੋਂ ਬਾਅਦ ਭੜਕੇ ਨੌਜਵਾਨਾਂ ਨੇ ਸ਼ਰ੍ਹੇਆਮ ਗੋਲੀਬਾਰੀ ਅਤੇ ਵਾਹਨਾਂ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਧ ਗਿਆ ਕਿ ਇਕ ਹੋਰ ਗੱਡੀ ਵਿਚ ਸਵਾਰ ਨੌਜਵਾਨਾਂ ਨੇ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਲੁਧਿਆਣਾ, 2 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਆਰਤੀ ਚੌਂਕ ਸਥਿਤ ਪੈਟਰੋਲ ਪੰਪ ‘ਤੇ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਡੀਜ਼ਲ ਦੀ ਬਜਾਏ ਪੈਟਰੋਲ ਪਾਉਣ ਨੂੰ ਲੈ ਕੇ ਸ਼ੁਰੂ ਹੋਏ ਤਕਰਾਰ ਤੋਂ ਬਾਅਦ ਭੜਕੇ ਨੌਜਵਾਨਾਂ ਨੇ ਸ਼ਰ੍ਹੇਆਮ ਗੋਲੀਬਾਰੀ ਅਤੇ ਵਾਹਨਾਂ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਧ ਗਿਆ ਕਿ ਇਕ ਹੋਰ ਗੱਡੀ ਵਿਚ ਸਵਾਰ ਨੌਜਵਾਨਾਂ ਨੇ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਘਟਨਾ ਦੇ ਲਗਭਗ ਸਵਾ ਘੰਟੇ ਬਾਅਦ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਆਏ ਅਤੇ ਪੈਟਰੋਲ ਪੰਪ ‘ਤੇ ਖੜੀ ਇਕ ਗੱਡੀ ਦੀ ਬੁਰੀ ਤਰਾਂ ਭੰਨ-ਤੋੜ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਡਿਵੀਜਨ ਨੰਬਰ 8 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਵਿਰੁੱਧ ਆਰਮਜ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਪੈਟਰੋਲ ਪੰਪ ਦੇ ਮਾਲਕ ਰਾਜੂ ਸ਼ਰਮਾ ਨੇ ਦੱਸਿਆ ਕਿ ਆਰਤੀ ਚੌਂਕ ਸਥਿਤ ਉਨ੍ਹਾਂ ਦਾ ਪੈਟਰੋਲ ਪੰਪ ਹੈ, ਜੋ 24 ਘੰਟੇ ਚੱਲਦਾ ਹੈ। ਬੀਤੇ ਦਿਨੀਂ ਤੜਕੇ ਕਰੀਬ 2:15 ਵਜੇ ਦੇ ਕਰੀਬ ਇਕ ਕਾਰ ਡੀਜ਼ਲ ਭਰਵਾਉਣ ਲਈ ਪੰਪ ‘ਤੇ ਆਈ। ਪੰਪ ਕਰਮਚਾਰੀ ਨੇ ਗਲਤੀ ਨਾਲ ਡੀਜ਼ਲ ਦੀ ਬਜਾਏ ਪੈਟਰੋਲ ਭਰ ਦਿੱਤਾ, ਜਿਸ ਕਾਰਨ ਕਾਰ ਚਲਾ ਰਹੇ ਅਣਪਛਾਤੇ ਵਿਅਕਤੀ ਨੇ ਕਰਮਚਾਰੀ ਨਾਲ ਬਹਿਸ ਕੀਤੀ। ਇਸ ਦੌਰਾਨ ਦਿੱਲੀ ਨੰਬਰ ਵਾਲੀ ਇਕ ਹੋਰ ਕਾਰ ਤੇਲ ਭਰਵਾਉਣ ਲਈ ਪੈਟਰੋਲ ਪੰਪ ‘ਤੇ ਪਹੁੰਚੀ। ਕਾਰ ਦੇ ਚਾਲਕ ਨੇ ਦੂਜੀ ਗੱਡੀ ਵਿਚ ਸਵਾਰ ਲੋਕਾਂ ਨੂੰ ਤੇਲ ਭਰਵਾਉਣ ਤੋਂ ਰੋਕਿਆ। ਇਸ ਕਾਰਨ ਦੋਵਾਂ ਧਿਰਾਂ ਵਿਚਕਾਰ ਗਾਲੀ-ਗਲੋਚ ਅਤੇ ਝੜਪ ਹੋ ਗਈ। ਜਦੋਂ ਵਿਵਾਦ ਵਧ ਗਿਆ, ਤਾਂ ਦਿੱਲੀ ਨੰਬਰ ਵਾਲੀ ਕਾਰ ਵਿਚ ਸਵਾਰ ਇਕ ਅਣਪਛਾਤੇ ਨੌਜਵਾਨ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢਿਆ ਅਤੇ ਗੋਲੀ ਚਲਾ ਦਿੱਤੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੰਪ ਦੇ ਕਰਮਚਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਵਿਚ ਭਗਦੜ ਮੱਚ ਗਈ। ਗੋਲੀ ਚਲਾਉਣ ਤੋਂ ਬਾਅਦ, ਮੁਲਜ਼ਮ ਆਪਣੀ ਕਾਰ ਵਿਚ ਫਰਾਰ ਹੋ ਗਿਆ, ਜਦਕਿ ਦੂਸਰੇ ਚਾਲਕ ਨੇ ਵੀ ਆਪਣੀ ਗੱਡੀ ਪੰਪ ‘ਤੇ ਹੀ ਛੱਡ ਦਿੱਤੀ ਅਤੇ ਚਲਾ ਗਿਆ। ਨੌਜਵਾਨਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਪਹਿਲੀ ਘਟਨਾ ਤੋਂ ਬਾਅਦ ਸਵੇਰੇ ਕਰੀਬ 3:30 ਵਜੇ ਚਾਰ-ਪੰਜ ਹਥਿਆਰਬੰਦ ਨੌਜਵਾਨ ਦਿੱਲੀ ਨੰਬਰ ਵਾਲੀ ਕਾਰ ਵਿਚ ਸਵਾਰ ਹੋ ਕੇ ਵਾਪਸ ਪੈਟਰੋਲ ਪੰਪ ‘ਤੇ ਆਏ, ਉੱਥੇ ਪਹੁੰਚਦਿਆਂ ਹੀ ਉਨ੍ਹਾਂ ਨੇ ਪੰਪ ਦੇ ਅਹਾਤੇ ਵਿਚ ਖੜ੍ਹੀ ਕਾਰ ਦੀ ਭਾਰੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਚੌਕੀ ਘੁਮਾਰ ਮੰਡੀ ਦੇ ਇੰਚਾਰਜ ਏ.ਐਸ.ਆਈ. ਦੇਵਿੰਦਰ ਪਾਸੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੂ ਸ਼ਰਮਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਚਾਲਕ ਅਤੇ ਉਸ ਦੇ ਨਾਲ ਆਏ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਤੋਂ ਸੀ.ਸੀ.ਟੀ.ਵੀ. ਫੁਟੇਜ ਹਾਸਿਲ ਕਰਕੇ ਦਿੱਲੀ ਨੰਬਰ ਵਾਲੀ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਖੇ ਨੈਸ਼ਨਲ ਸਪੋਰਟਸ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਪੀ . ਏ . ਯੂ . ਨੇ ਪੋਸ਼ਣ ਸਪਤਾਹ ਸੰਬੰਧੀ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ
Ad Position 24