ਫ਼ਿਰੋਜ਼ਗਾਂਧੀ ਮਾਰਕੀਟ ’ ਚ ਪਾਰਕਿੰਗ ਦੇ ਨਾਂਅ ’ ਤੇ ਹੁੰਦੀ ਮਨਮਾਨੀ ਕਰ ਰਹੀ ਹੈ ਕਈ ਤਰ੍ਹਾਂ ਦੇ ਸਵਾਲ ਖੜ੍ਹੇ !
ਲੁਧਿਆਣਾ, 3 ਸਤੰਬਰ (ਭੁਪਿੰਦਰ ਸਿੰਘ ਬੈਂਸ)-ਫਿਰੋਜ਼ਗਾਂਧੀ ਮਾਰਕੀਟ ਵਿਚ ਪਾਰਕਿੰਗ ਵਿਵਸਥਾ ਹੁਣ ਸਹੂਲਤ ਦੀ ਬਜਾਏ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ, ਇਮਾਰਤਾਂ ਦੇ ਸਾਹਮਣੇ ਆਉਣ-ਜਾਣ ਦੇ ਰਸਤੇ ਵਿਚ ਰੁਕਾਵਟ ਅਤੇ ਪਾਰਕਿੰਗ ਫ਼ੀਸ ਦੀ ਵਸੂਲੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਲੁਧਿਆਣਾ, 3 ਸਤੰਬਰ (ਭੁਪਿੰਦਰ ਸਿੰਘ ਬੈਂਸ)-ਫਿਰੋਜ਼ਗਾਂਧੀ ਮਾਰਕੀਟ ਵਿਚ ਪਾਰਕਿੰਗ ਵਿਵਸਥਾ ਹੁਣ ਸਹੂਲਤ ਦੀ ਬਜਾਏ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ, ਇਮਾਰਤਾਂ ਦੇ ਸਾਹਮਣੇ ਆਉਣ-ਜਾਣ ਦੇ ਰਸਤੇ ਵਿਚ ਰੁਕਾਵਟ ਅਤੇ ਪਾਰਕਿੰਗ ਫ਼ੀਸ ਦੀ ਵਸੂਲੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਸਭ ਤੋਂ ਵੱਡਾ ਸਵਾਲ ਨਗਰ ਨਿਗਮ ਦੀ ਭੂਮਿਕਾ ’ਤੇ ਹੈ। ਜਦੋਂ ਜੁਲਾਈ 2025 ਵਿਚ ਲਿਖਤੀ ਸ਼ਿਕਾਇਤ ਰਾਹੀਂ ਪੂਰਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਤਾਂ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਇਕਬਾਲ ਸਿੰਘ ਨੇ 23 ਜੁਲਾਈ, 2025 ਨੂੰ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਇਤਰਾਜ਼ ਦੇ ਕੇ ਸੜਕ ਦੇ ਦੋਵੇਂ ਪਾਸੇ ਚੱਲ ਰਹੀ ਪਾਰਕਿੰਗ ਵਿਵਸਥਾ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਅਨੁਸਾਰ ਇਹ ਵਿਵਸਥਾ ਕੋਵਿਡ ਸਮੇਂ ਸਿਰਫ਼ ਇੱਕ ਅਸਥਾਈ ਪ੍ਰਬੰਧ ਵਜੋਂ ਕੀਤੀ ਗਈ ਸੀ, ਜਦਕਿ ਮਾਰਕੀਟ ਦੇ ਮੂਲ ਮਨਜ਼ੂਰਸ਼ੁਦਾ ਪਲਾਨ ਵਿਚ ਸੜਕ ਦੇ ਦੋਵੇਂ ਪਾਸੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਸੀ। ਇਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਨਾ ਤਾਂ ਪਾਰਕਿੰਗ ਵਿਵਸਥਾ ਵਿਚ ਕੋਈ ਬਦਲਾਅ ਕੀਤਾ ਗਿਆ ਅਤੇ ਨਾ ਹੀ ਸ਼ਿਕਾਇਤ ਦਾ ਕੋਈ ਢੁਕਵਾਂ ਨਿਪਟਾਰਾ ਹੋਇਆ। ਅਜਿਹੀ ਸਥਿਤੀ ਵਿਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਕਿਸੇ ਪਾਰਕਿੰਗ ਠੇਕੇਦਾਰ ਦਾ ਪ੍ਰਭਾਵ ਨਗਰ ਨਿਗਮ ਦੀ ਕਾਰਵਾਈ ਤੋਂ ਵੀ ਉੱਪਰ ਹੋ ਗਿਆ ਹੈ ? ਦਿੱਤੀ ਗਈ ਅਰਜ਼ੀ ਵਿਚ ਮੌਜੂਦਾ ਪਾਰਕਿੰਗ ਠੇਕੇਦਾਰ ਦੇ ਅਧਿਕਾਰਾਂ, ਪਾਰਕਿੰਗ ਫ਼ੀਸ ਵਸੂਲਣ ਦੇ ਆਧਾਰ ਅਤੇ ਸਮੁੱਚੀ ਪਾਰਕਿੰਗ ਵਿਵਸਥਾ ਦੀ ਕਾਨੂੰਨੀ ਵੈਧਤਾ ‘ਤੇ ਵੀ ਸਵਾਲ ਚੁੱਕੇ ਗਏ ਹਨ। ਐਡਵੋਕੇਟ ਇਕਬਾਲ ਸਿੰਘ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਅਸਮਾਜਿਕ ਤੱਤਾਂ ਰਾਹੀਂ ਉਨ੍ਹਾਂ ਦੇ ਗਾਹਕਾਂ ਅਤੇ ਸਟਾਫ਼ ਨੂੰ ਡਰਾਉਣ-ਧਮਕਾਉਣ ਅਤੇ ਆਉਣ-ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।