03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੈੜ ਦੀ ਚੱਕੀ ਤੋਂ ਡਾਬਾ ਪਿੰਡ ਨੂੰ ਜਾਂਦੀ ਸੜਕ ਦਾ ਕੰਮ ਰੁਕਣ ਕਾਰਨ ਇਲਾਕਾ ਵਾਸੀਆਂ ’ ਚ ਭਾਰੀ ਰੋਸ

ਡਾਬਾ/ਲੁਹਾਰਾ, 3 ਸਤੰਬਰ (ਕੁਲਵੰਤ ਸਿੰਘ ਸੱਪਲ)-ਮੈੜ ਦੀ ਚੱਕੀ ਤੋਂ ਡਾਬਾ ਪਿੰਡ ਨੂੰ ਜਾਂਦੀ ਸੜਕ ਪਿਛਲੇ ਕਈ ਦਿਨਾਂ ਤੋਂ ਅੱਧ ਵਿਚਾਲੇ ਹੀ ਲਟਕੀ ਹੋਈ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਦਿਓਲ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਸੜਕ ਦਾ ਕੰਮ ਅੱਧ ਵਿਚਾਲੇ ਹੀ ਲਟਕਿਆ ਹੋਇਆ ਹੈ, ਜਿਸ ਕਾਰਨ ਦੁਕਾਨਾਂ ਤੱਕ ਗਾਹਕਾਂ ਦਾ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਡਾਬਾ/ਲੁਹਾਰਾ, 3 ਸਤੰਬਰ (ਕੁਲਵੰਤ ਸਿੰਘ ਸੱਪਲ)-ਮੈੜ ਦੀ ਚੱਕੀ ਤੋਂ ਡਾਬਾ ਪਿੰਡ ਨੂੰ ਜਾਂਦੀ ਸੜਕ ਪਿਛਲੇ ਕਈ ਦਿਨਾਂ ਤੋਂ ਅੱਧ ਵਿਚਾਲੇ ਹੀ ਲਟਕੀ ਹੋਈ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਦਿਓਲ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਸੜਕ ਦਾ ਕੰਮ ਅੱਧ ਵਿਚਾਲੇ ਹੀ ਲਟਕਿਆ ਹੋਇਆ ਹੈ, ਜਿਸ ਕਾਰਨ ਦੁਕਾਨਾਂ ਤੱਕ ਗਾਹਕਾਂ ਦਾ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਪੁੱਟੀ ਹੋਣ ਕਾਰਨ ਉਡਦੀ ਧੂੜ ਮਿੱਟੀ ਦੁਕਾਨਾਂ ਵਿਚ ਆ ਵੜਦੀ ਹੈ, ਜਿਸ ਕਾਰਨ ਉਨ੍ਹਾਂ ਦੇ ਸਾਮਾਨ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਉਹ ਦੁਕਾਨਾਂ ਦੇ ਖਰਚੇ ਕੱਢਣ ਤੋਂ ਵੀ ਅਸਮਰਥ ਹੋਈ ਬੈਠੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਦੁਕਾਨਦਾਰਾਂ ਦੀ ਇਸ ਵੱਡੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇਸ ਸੜਕ ਦਾ ਰੁਕਿਆ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਭੁਪਿੰਦਰ ਸਿੰਘ ਦਿਓਲ, ਕੁਲਦੀਪ ਸਿੰਘ ਦਿਓਲ, ਪੰਕਜ ਕੁਮਾਰ, ਰਛਪਾਲ ਸਿੰਘ, ਬਲਵੀਰ ਸਿੰਘ ਮਿਸਤਰੀ, ਵਰਿੰਦਰ ਸਿੰਘ ਸੋਨੂੰ, ਮਹਿੰਦਰ ਸਿੰਘ ਫੋਰਮੈਨ, ਤਾਰੀ ਆਟੋ ਵਾਲੇ, ਡਾ: ਸ਼ੀਤਲ ਸ਼ਰਮਾ, ਮਲਕੀਤ ਸਿੰਘ ਦਿਓਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ ਲਈ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸਾਮਾਨ ਲੈਣ ਉਪਰੰਤ ਬਿੱਲਾਂ ਦੀ ਪੈਮੇਂਟ ਨਾ ਕਰਨ ਤੇ ਰਘੂਨਾਥ ਹਸਪਤਾਲ ਦੀ ਮੈਨੇਜਮੈਂਟ ਖ਼ਿ ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕ...
Ad Position 24