ਕਾਰੋਬਾਰ ਪਹਿਲਾਂ ਹੀ ਲੜਖੜਾ ਰਹੇ ਹਨ-ਸੋਖੀ
ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਬਗੈਰ ਪੁੱਛੇ ਦੱਸੇ ਲਗਾਉਣ ਵਾਲੇ ਬਿਜਲੀ ਦੇ ਕੱਟ ਕਿਸੇ ਪੱਖੋਂ ਵੀ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਵਿਸ ਚਾਰਜ ਜਦ ਪੂਰੇ ਲੱਗਣੇ ਹਨ ਤਾਂ ਬਿਜਲੀ ਸਪਲਾਈ ਪੂਰੀ ਕਰਨਾ ਵੀ ਸਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ।
ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਬਗੈਰ ਪੁੱਛੇ ਦੱਸੇ ਲਗਾਉਣ ਵਾਲੇ ਬਿਜਲੀ ਦੇ ਕੱਟ ਕਿਸੇ ਪੱਖੋਂ ਵੀ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਵਿਸ ਚਾਰਜ ਜਦ ਪੂਰੇ ਲੱਗਣੇ ਹਨ ਤਾਂ ਬਿਜਲੀ ਸਪਲਾਈ ਪੂਰੀ ਕਰਨਾ ਵੀ ਸਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰ ਹਰ ਫ਼ਰੰਟ ‘ਤੇ ਹੀ ਫ਼ੇਲ੍ਹ ਹੋ ਚੁੱਕੀ ਹੈ, ਕਿਉਂਕਿ ਸੂਬੇ ਦੀ ‘ਆਪ’ ਸਰਕਾਰ ਕੋਲ ਕੋਈ ਰੋਡਮੈਪ ਨਹੀਂ ਹੈ। ਇਸ ਕਰਕੇ ਅੱਜ ਸੂਬੇ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਇਕੱਲਾ ਕਾਰੋਬਾਰੀ ਹੀ ਨਹੀਂ ਹਰ ਇਕ ਕਿੱਤੇ ਨਾਲ ਜੁੜਿਆ ਹੋਇਆ ਵਿਅਕਤੀ ਸਰਕਾਰ ਦੀਆਂ ਨਾਕਾਮੀਆਂ ਤੋਂ ਦੁੱਖੀ ਹੈ।