06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰੌਸ਼ਨ ਸਿੰਘ ਸਾਗਰ ਵਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ ਦਾ ਪੋਸਟਰ ਕੀਤਾ ਪਹਿਲਵਾਨ ਨੇ ਜਾਰੀ

ਢੰਡਾਰੀ ਕਲਾਂ/ਲੁਧਿਆਣਾ, 5 ਸਤੰਬਰ (ਜਸਵੀਰ ਸਿੰਘ ਬੰਗਾ)-ਪਿੰਡ ਪ੍ਰਤਾਪ ਸਿੰਘ ਵਾਲਾ ਦੀ ਰਹਿਣ ਵਾਲੀ ਮਹਿਲਾ ਸੁਖਦੇਵ ਕੌਰ ਦੀ ਮੌਤ ਤੋਂ ਬਾਅਦ ਜਦੋਂ ਉਸਦੀ ਅਰਥੀ ਕੱਢੀ ਗਈ ਤਾਂ ਉਸਦੀਆਂ ਨੂੰਹਾਂ ਮਨਪ੍ਰੀਤ ਕੌਰ ਅਤੇ ਰਾਜਵੀਰ ਕੌਰ ਨੇ ਇਕ ਅਨੋਖੀ ਮਿਸਾਲ ਪੈਦਾ ਕਰਦਿਆਂ ਅਰਥੀ ਨੂੰ ਅੱਗਿਓਂ ਅਤੇ ਪਿੱਛਿਓਂ ਉਸਦੇ ਪੁੱਤਰਾਂ ਯਾਦਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਮੋਢਾ ਦਿੱਤਾ। ਘਰ ਤੋਂ ਕੁੱਝ ਦੂਰੀ ’ਤੇ ਜਾ ਕੇ ਮ੍ਰਿਤਕ ਸਰੀਰ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਦੀ ਮੈਨੇਜਮੈਂਟ ਦੇ ਹਵਾਲੇ ਕਰ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਢੰਡਾਰੀ ਕਲਾਂ/ਲੁਧਿਆਣਾ, 5 ਸਤੰਬਰ (ਜਸਵੀਰ ਸਿੰਘ ਬੰਗਾ)-ਪਿੰਡ ਪ੍ਰਤਾਪ ਸਿੰਘ ਵਾਲਾ ਦੀ ਰਹਿਣ ਵਾਲੀ ਮਹਿਲਾ ਸੁਖਦੇਵ ਕੌਰ ਦੀ ਮੌਤ ਤੋਂ ਬਾਅਦ ਜਦੋਂ ਉਸਦੀ ਅਰਥੀ ਕੱਢੀ ਗਈ ਤਾਂ ਉਸਦੀਆਂ ਨੂੰਹਾਂ ਮਨਪ੍ਰੀਤ ਕੌਰ ਅਤੇ ਰਾਜਵੀਰ ਕੌਰ ਨੇ ਇਕ ਅਨੋਖੀ ਮਿਸਾਲ ਪੈਦਾ ਕਰਦਿਆਂ ਅਰਥੀ ਨੂੰ ਅੱਗਿਓਂ ਅਤੇ ਪਿੱਛਿਓਂ ਉਸਦੇ ਪੁੱਤਰਾਂ ਯਾਦਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਮੋਢਾ ਦਿੱਤਾ। ਘਰ ਤੋਂ ਕੁੱਝ ਦੂਰੀ ’ਤੇ ਜਾ ਕੇ ਮ੍ਰਿਤਕ ਸਰੀਰ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਦੀ ਮੈਨੇਜਮੈਂਟ ਦੇ ਹਵਾਲੇ ਕਰ ਦਿੱਤਾ ਗਿਆ। ਅੰਤਿਮ ਯਾਤਰਾ ਤੋਂ ਪਹਿਲਾਂ ਮ੍ਰਿਤਕ ਸੁਖਦੇਵ ਕੌਰ ਦੀਆਂ ਅੱਖਾਂ ਵੀ ਡਾ: ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਦਾਨ ਕਰ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਮਹਿਲਾ ਆਪਣੇ ਦੋ ਪੁੱਤਰਾਂ ਅਤੇ ਨੂੰਹਾਂ ਦੇ ਨਾਲ ਲੁਧਿਆਣਾ ਦੇ ਪਿੰਡ ਪ੍ਰਤਾਪ ਸਿੰਘ ਵਾਲਾ ਵਿਖੇ ਰਹਿੰਦੀ ਸੀ। ਉਸਨੇ 10 ਸਾਲ ਪਹਿਲਾਂ ਮਰਨ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਖੋਜ ਲਈ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਸਨੇ ਬਕਾਇਦਾ ਇਸਦੇ ਲਈ ਫਾਰਮ ਵੀ ਭਰਿਆ ਸੀ ਅਤੇ ਪਰਿਵਾਰ ਨੇ ਐਫੀਡੇਵਿਟ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਬੀਤੇ ਦਿਨੀਂ ਜਿਉਂ ਹੀ ਸੁਖਦੇਵ ਕੌਰ ਦੀ ਦਿਲ ਦੇ ਦੌਰੇ ਨਾਲ ਮੌਤ ਹੋਈ ਤਾਂ ਉਸਦੇ ਪੁੱਤਰਾਂ ਯਾਦਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਡਾ: ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਨੂੰ ਫ਼ੋਨ ਕੀਤਾ ਅਤੇ ਮਾਂ ਦੀਆਂ ਅੱਖਾਂ ਨੂੰ ਲੈ ਕੇ ਜਾਣ ਲਈ ਕਿਹਾ। ਆਈ ਹਸਪਤਾਲ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਉਨ੍ਹਾਂ ਦੀਆਂ ਅੱਖਾਂ ਲੈ ਲਈਆਂ। ਮ੍ਰਿਤਕ ਸੁਖਦੇਵ ਕੌਰ ਦੇ ਪੁੱਤਰਾਂ ਨੇ ਦੱਸਿਆ ਕਿ ਉਸਦੀ ਮਾਤਾ ਨੇ ਇਕ ਸਤਿਸੰਗ ਦੌਰਾਨ ਸਰੀਰ ਦਾਨ ਕਰਨ ਦਾ ਸੰਕਲਪ ਲਿਆ ਸੀ। ਮ੍ਰਿਤਕ ਸਰੀਰ ਨੂੰ ਐਂਬੂਲੈਂਸ ਵਿਚ ਸਨਮਾਨਜਨਕ ਰੱਖਿਆ ਗਿਆ ਅਤੇ ਪੂਰੇ ਵਾਹਨ ਨੂੰ ਫੁੱਲਾਂ ਨਾਲ ਸਜਾਇਆ ਗਿਆ। ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਲ ਸਿੰਘ ਨੇ ਹਰੀ ਝੰਡੀ ਦੇ ਕੇ ਐਂਬੂਲੈਂਸ ਨੂੰ ਫ਼ਿਰੋਜ਼ਪੁਰ ਮੈਡੀਕਲ ਕਾਲਜ ਲਈ ਰਵਾਨਾ ਕੀਤਾ। ਅੰਤਿਮ ਵਿਦਾਈ ਦੌਰਾਨ ਹਾਜ਼ਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਇਸ ਅੰਤਿਮ ਸੇਵਾ ਅਤੇ ਤਿਆਗ ਨੂੰ ਸਿੱਜਦਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਹੱਕ ਮੰਗਦੇ ਲੋਕਾਂ ’ਤੇ ਤਸ਼ੱਦਦ ਕਰਨਾ ਜਮਹੂਰੀ ਹੱਕਾਂ ਦਾ ਘਾਣ-ਪ੍ਰਧਾਨ ਨੂਰਪੁਰਾ ਨਸ਼ੇ ਵਿਚ ਧੁੱਤ ਕਾਰ ਚਾਲਕ... ਅਗਲੀ ਖ਼ਬਰ ਕਾਰੋਬਾਰ ਪਹਿਲਾਂ ਹੀ ਲੜਖੜਾ ਰਹੇ ਹਨ-ਸੋਖੀ
Ad Position 24