ਕਰਿਆਨਾ ਸਟੋਰ ਦਾ ਸ਼ਟਰ ਕੱਟ ਕੇ ਚੋਰਾਂ ਨੇ ਕੀਤਾ ਲੱਖਾਂ ਦਾ ਸਾਮਾਨ ਚੋਰੀ
ਢੰਡਾਰੀ ਕਲਾਂ/ਲੁਧਿਆਣਾ, 12 ਸਤੰਬਰ (ਜਸਵੀਰ ਸਿੰਘ ਬੰਗਾ)-ਗਿਆਸਪੁਰਾ ਸਥਿਤ ਫੌਜੀ ਚੌਕ ਲਾਗੇ ਸ਼ਰਮਾ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰ ਸਟੋਰ ਦਾ ਸ਼ਟਰ ਤੋੜਨ ਦੀ ਬਜਾਏ, ਸ਼ਟਰ ਨੂੰ ਵਿਚਾਲਿਓਂ ਕੱਟ ਕੇ ਅੰਦਰ ਦਾਖ਼ਲ ਹੋਏ ਅਤੇ ਚੌਲ, ਦਾਲ ਦੀਆਂ ਬੋਰੀਆਂ, ਤੇਲ ਦੀਆਂ ਪੇਟੀਆਂ, ਮਸਾਲੇ ਸਮੇਤ ਹੋਰ ਸਾਮਾਨ ਚੋਰੀ ਕਰਕੇ ਲੈ ਗਏ।
ਢੰਡਾਰੀ ਕਲਾਂ/ਲੁਧਿਆਣਾ, 12 ਸਤੰਬਰ (ਜਸਵੀਰ ਸਿੰਘ ਬੰਗਾ)-ਗਿਆਸਪੁਰਾ ਸਥਿਤ ਫੌਜੀ ਚੌਕ ਲਾਗੇ ਸ਼ਰਮਾ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਚੋਰ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰ ਸਟੋਰ ਦਾ ਸ਼ਟਰ ਤੋੜਨ ਦੀ ਬਜਾਏ, ਸ਼ਟਰ ਨੂੰ ਵਿਚਾਲਿਓਂ ਕੱਟ ਕੇ ਅੰਦਰ ਦਾਖ਼ਲ ਹੋਏ ਅਤੇ ਚੌਲ, ਦਾਲ ਦੀਆਂ ਬੋਰੀਆਂ, ਤੇਲ ਦੀਆਂ ਪੇਟੀਆਂ, ਮਸਾਲੇ ਸਮੇਤ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਪੂਰੀ ਘਟਨਾ ਦੁਕਾਨ ‘ਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਤਿੰਨ ਚੋਰ ਰੈਕੀ ਕਰਨ ਤੋਂ ਬਾਅਦ ਚੋਰੀ ਕਰਦੇ ਨਜ਼ਰ ਆ ਰਹੇ ਹਨ। ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਅਤੇ ਇਲਾਕੇ ਦੀ ਸੁਰੱਖਿਆ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਦੁਕਾਨ ਮਾਲਕ ਸੰਤੋਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਸਨ। ਅਗਲੇ ਦਿਨ ਸਵੇਰੇ ਗੁਆਂਢੀ ਨੇ ਫ਼ੋਨ ਕਰਕੇ ਘਟਨਾ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਦੁਕਾਨਦਾਰ ਆਪਣੇ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚਿਆ ਅਤੇ ਦੇਖਿਆ ਕਿ ਸ਼ਟਰ ਵਿਚਾਲਿਓਂ ਕੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਲੱਖਾਂ ਦਾ ਸਾਮਾਨ ਚੋਰੀ ਕਰਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਉਹ 2014 ਤੋਂ ਦੁਕਾਨ ਚਲਾ ਰਿਹਾ ਹੈ, ਉਸ ਦੀ ਦੁਕਾਨ ‘ਚ ਪੰਜਵੀਂ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਦੁਕਾਨਦਾਰ ਨੇ ਕਥਿਤ ਤੌਰ ‘ਤੇ ਦੋਸ਼ ਲਗਾਇਆ ਕਿ ਰਾਤ ਸਮੇਂ ਇਲਾਕੇ ਵਿਚ ਪੀ.ਸੀ.ਆਰ. ਦੀ ਕੋਈ ਗਸ਼ਤ ਨਹੀਂ ਹੈ, ਲੇਕਿਨ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਜਾਂ ਸੁਣਵਾਈ ਨਹੀਂ ਕੀਤੀ ਜਾ ਰਹੀ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਲੈ ਕੇ ਚੋਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।