ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਕੁਇਜ਼ ਮੁਕਾਬਲਾ ਕਰਵਾਇਆ
ਲੁਧਿਆਣਾ , 12 ਸਤੰਬਰ ( ਜਤਿੰਦਰ ਭੰਬੀ )- ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਦੇ ਗਿਆਨ ਅਤੇ ਕਾਰੋਬਾਰੀ ਜਾਗਰੂਕਤਾ ਨੂੰ ਵਧਾਉਣ ਲਈ ਇਕ ਜਾਣਕਾਰੀ ਭਰਪੂਰ ਕੁਇਜ਼ ਮੁਕਾਬਲਾ ਕਰਵਾਇਆ ਗਿਆ । ਭਾਗੀਦਾਰਾਂ ਨੂੰ ਚਾਰ ਟੀਮਾਂ ਵਿਚ ਵੰਡਿਆ ਗਿਆ ।
ਲੁਧਿਆਣਾ , 12 ਸਤੰਬਰ ( ਜਤਿੰਦਰ ਭੰਬੀ )- ਆਰੀਆ ਕਾਲਜ ਗਰਲਜ਼ ਸੈਕਸ਼ਨ ਦੇ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਦੇ ਗਿਆਨ ਅਤੇ ਕਾਰੋਬਾਰੀ ਜਾਗਰੂਕਤਾ ਨੂੰ ਵਧਾਉਣ ਲਈ ਇਕ ਜਾਣਕਾਰੀ ਭਰਪੂਰ ਕੁਇਜ਼ ਮੁਕਾਬਲਾ ਕਰਵਾਇਆ ਗਿਆ । ਭਾਗੀਦਾਰਾਂ ਨੂੰ ਚਾਰ ਟੀਮਾਂ ਵਿਚ ਵੰਡਿਆ ਗਿਆ । ਇਸ ਵਿਚ ਕੰਪਨੀ ਦੇ ਲੋਗੋ , ਪ੍ਰਸਿੱਧ ਸੰਗਠਨ ਦੇ ਸੰਸਥਾਪਕਾਂ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਦੇ ਆਧਾਰ ’ ਤੇ ਉਤਸ਼ਾਹ ਨਾਲ ਮੁਕਾਬਲਾ ਹੋਇਆ । ਬੀ . ਕਾਮ ਅਤੇ ਬੀ . ਕਾਮ ਦੇ ਵਿਦਿਆਰਥੀਆਂ ਦੀਆਂ ਟੀਮਾਂ ਮੁਕਾਬਲੇ ਵਿਚ ਜੇਤੂ ਬਣੀਆਂ । ਏ . ਸੀ . ਐਮ . ਸੀ . ਦੇ ਮੈਂਬਰਾਂ ਨੇ ਅਜਿਹੀ ਦਿਲਚਸਪ ਅਤੇ ਵਿੱਦਿਅਕ ਗਤੀਵਿਧੀ ਲਈ ਕਾਮਰਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ । ਪ੍ਰਿੰਸੀਪਲ ਡਾ . ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਮੌਜੂਦਾ ਗਿਆਨ ਨਾਲ ਅੱਪਡੇਟ ਰਹਿਣ ਅਤੇ ਮੁਕਾਬਲੇ ਦੀ ਭਾਵਨਾ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ । ਇੰਚਾਰਜ ਡਾ . ਮਮਤਾ ਕੋਹਲੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਸਹਿ - ਪਾਠਕ੍ਰਮ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ।