ਹਲਕਾ ਦੱਖਣੀ ਵਿਚ ਕੋਈ ਗੈਰ - ਕਾਨੂੰਨੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ - ਵਿਧਾਇਕਾ ਛੀਨਾ
ਗੈਰ-ਕਾਨੂੰਨੀ ਲਾਟਰੀ ਤੇ ਦੜੇ ਸੱਟੇ ਦੀ ਦੁਕਾਨ ਨੂੰ ਕਰਵਾਇਆ ਬੰਦ
ਡਾਬਾ/ਲੁਹਾਰਾ, 22 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਸਥਾਨਕ ਡਾਬਾ ਰੋਡ ਨਜ਼ਦੀਕ ਈਸਟਮੈਨ ਚੌਕ ਵਿਖੇ ਚੱਲ ਰਹੀ ਗੈਰ ਕਾਨੂੰਨੀ ਲਾਟਰੀ ਅਤੇ ਦੜੇ ਸੱਟੇ ਦੀ ਦੁਕਾਨ ’ਤੇ ਕਾਰਵਾਈ ਕਰਦਿਆਂ ਨਾਜਾਇਜ਼ ਲਾਟਰੀ ਵਿਕਰੇਤਾ ਅਤੇ ਲੋਕਾਂ ਨੂੰ ਗੈਰ-ਕਾਨੂੰਨੀ ਲਾਟਰੀ ਖੇਡਦੇ ਰੰਗੇ ਹੱਥੀਂ ਫੜਿਆ। ਵਿਧਾਇਕਾ ਛੀਨਾ ਨੇ ਮੌਕੇ ’ਤੇ ਕੰਗਣਵਾਲ ਪੁਲਿਸ ਚੌਕੀ ਇੰਚਾਰਜ ਨੂੰ ਸੱਦ ਕੇ ਦੁਕਾਨਦਾਰ ਨੂੰ ਪੁਲਿਸ ਹਵਾਲੇ ਕੀਤਾ।
ਡਾਬਾ/ਲੁਹਾਰਾ, 22 ਸਤੰਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਸਥਾਨਕ ਡਾਬਾ ਰੋਡ ਨਜ਼ਦੀਕ ਈਸਟਮੈਨ ਚੌਕ ਵਿਖੇ ਚੱਲ ਰਹੀ ਗੈਰ ਕਾਨੂੰਨੀ ਲਾਟਰੀ ਅਤੇ ਦੜੇ ਸੱਟੇ ਦੀ ਦੁਕਾਨ ’ਤੇ ਕਾਰਵਾਈ ਕਰਦਿਆਂ ਨਾਜਾਇਜ਼ ਲਾਟਰੀ ਵਿਕਰੇਤਾ ਅਤੇ ਲੋਕਾਂ ਨੂੰ ਗੈਰ-ਕਾਨੂੰਨੀ ਲਾਟਰੀ ਖੇਡਦੇ ਰੰਗੇ ਹੱਥੀਂ ਫੜਿਆ। ਵਿਧਾਇਕਾ ਛੀਨਾ ਨੇ ਮੌਕੇ ’ਤੇ ਕੰਗਣਵਾਲ ਪੁਲਿਸ ਚੌਕੀ ਇੰਚਾਰਜ ਨੂੰ ਸੱਦ ਕੇ ਦੁਕਾਨਦਾਰ ਨੂੰ ਪੁਲਿਸ ਹਵਾਲੇ ਕੀਤਾ। ਇਸ ਛਾਪੇਮਾਰੀ ਦੌਰਾਨ ਦੜੇ ਸੱਟੇ ਦੀ ਦੁਕਾਨ ਤੋਂ ਪੁਲਿਸ ਨੇ ਹੱਥ ਨਾਲ ਲਿਖੀਆਂ ਪਰਚੀਆਂ ਅਤੇ ਕਾਪੀਆਂ ਬਰਾਮਦ ਕੀਤੀਆਂ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕਾ ਛੀਨਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਦੁਕਾਨ ਉੱਪਰ ਹਰ ਸਮੇਂ ਮੇਲਾ ਲੱਗਾ ਰਹਿੰਦਾ ਹੈ ਅਤੇ ਦੁਕਾਨਦਾਰ ਵਲੋਂ ਗ਼ਰੀਬ ਮਜ਼ਦੂਰ ਵਰਗ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ, ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਦੁ ਕਾਨਦਾਰ ਨੂੰ ਗੈਰ ਕਾਨੂੰਨੀ ਲਾਟਰੀ ਵੇਚਦੇ ਰੰਗੇ ਹੱਥੀ ਫੜ ਕੇ ਪੁਲਿਸ ਹਵਾਲੇ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਅਧੀਨ ਇਲਾਕੇ ਵਿਚ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਅੰਜਾਮ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਦੁਕਾਨ ਇਕ ਸਾਲ ਪਹਿਲਾਂ ਵੀ ਬੰਦ ਕਰਵਾਈ ਗਈ ਸੀ ਅਤੇ ਦੁਕਾਨਦਾਰ ਵਲੋਂ ਮੁੜ ਤੋਂ ਆਪਣਾ ਧੰਦਾ ਸ਼ੁਰੂ ਕਰ ਲਿਆ, ਜਿਸ ਨੂੰ ਅੱਜ ਬੰਦ ਕਰਵਾਇਆ ਹੈ। ਉਨ੍ਹਾਂ ਨੇ ਹਲਕੇ ਵਿਚਲੇ ਗੈਰ ਕਾਨੂੰਨੀ ਕਾਰੋਬਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਖੁਦ ਸੁਧਰ ਜਾਣ ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।